ਨਾਗਪੁਰ, ਜਾਮਥਾ ਦਾ ਵਿਦਰਭ ਕ੍ਰਿਕਟ ਸੰਘ (ਵੀਸੀਏ) ਸਟੇਡੀਅਮ ਭਾਰਤ ਦੇ ਆਸਟ੍ਰੇਲੀਆ ਖ਼ਿਲਾਫ਼ ਹੁਣ ਤਕ ਕਿਸਮਤ ਵਾਲਾ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਇਸ ਮੈਦਾਨ 'ਤੇ ਹੁਣ ਤਕ ਜੋ ਤਿੰਨ ਵਨਡੇਅ ਮੈਚ ਖੇਡੇ ਗਏ ਹਨ ਉਨ੍ਹਾਂ ਸਾਰਿਆ 'ਚ ਭਾਰਤ ਜੇਤੂ ਰਿਹਾ ਹੈ।
ਭਾਰਤ ਨੇ ਇੱਥੇ ਪਹਿਲਾਂ ਮੈਚ 28 ਅਕਤੂਬਰ 2009 ਨੂੰ ਖੇਡਿਆ ਗਿਆ ਸੀ ਜੋ ਕਿ ਵੀਸੀਏ ਸਟੇਡੀਅਮ 'ਚ ਪਹਿਲਾ ਮੈਚ ਵੀ ਸੀ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ 107 ਗੇਂਦਾਂ 'ਤੇ 124 ਦੌੜਾਂ ਦੀ ਪਾਰੀ ਨਾਲ ਇਹ ਮੈਚ ਭਾਰਤ ਨੇ 99 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ। ਧੋਨੀ ਦੀ ਪਾਰੀ ਨਾਲ ਭਾਰਤ ਨੇ ਸੱਤ ਵਿਕਟਾਂ ਦੇ ਨੁਕਸਾਨ 'ਤੇ 354 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ ਅਤੇ ਫਿਰ ਆਸਟ੍ਰੇਲੀਆ ਨੂੰ 255 ਦੌੜਾਂ 'ਤੇ ਆਊਟ ਕਰ ਦਿੱਤਾ ਸੀ।
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਇਕ ਮੈਦਾਨ 'ਤੇ ਦੂਸਰਾ ਮੈਚ 30 ਅਕਤੂਬਰ 2013 ਨੂੰ ਖੇਡਿਆ ਗਿਆ ਸੀ। ਮਹਿਮਾਨ ਟੀਮ ਨੇ ਛੇ ਵਿਕਟਾਂ ਗੁਆ ਕੇ 350 ਦੌੜਾਂ ਬਣਈਆਂ ਸਨ ਪਰ ਭਰਤ ਨੇ ਉਦੋਂ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ ਸੀ। ਇਸ ਮੈਚ 'ਚ ਸ਼ਿਖਰ ਧਵਨ (100) ਅਤੇ ਵਿਰਾਟ ਕੋਹਲੀ(ਨਾਬਾਦ 115) ਨੇ ਸੈਂਕੜੇ ਜੜੇ ਸਨ।
ਇਸ ਤੋਂ ਬਾਅਦ ਦੋਵਾਂ ਟੀਮਾਂ ਇਸ ਮੈਦਾਨ 'ਤੇ ਤੀਸਰਾ ਮੈਚ 01 ਅਕਤੂਬਰ 2017 ਨੂੰ ਖੇਡਿਆ ਗਿਆ ਸੀ ਜਿਸ 'ਚ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਆਸਟ੍ਰੇਲੀਆ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 242 ਦੌੜਾਂ ਹੀ ਬਣਾ ਸਕੀ ਸੀ। ਭਾਰਤ ਨੇ ਰੋਹਿਤ ਸ਼ਰਮਾ (125) ਅਤੇ ਰਹਾਣੇ (61) ਦੀਆਂ ਪਾਰੀਆਂ ਨਾਲ 42.5 ਓਵਰ 'ਚ ਹੀ ਟੀਚਾ ਹਾਸਲ ਕਰ ਲਿਆ ਸੀ। ਆਸਟ੍ਰੇਲੀਆ ਨੇ ਇਸ ਮੈਦਾਨ 'ਤੇ ਹਾਲਾਂਕਿ ਵਿਸ਼ਵ ਕੱਪ 'ਚ 25 ਫਰਵਰੀ 2011 ਨੂੰ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ।
from Punjabi News -punjabi.jagran.com https://ift.tt/2ThwnPh
via IFTTT
No comments:
Post a Comment