ਨਵੀਂ ਦਿੱਲੀ: ਦੇਸ਼ 'ਚ ਸੱਤਾਧਾਰੀ ਭਾਜਪਾ ਦੀ ਵੈੱਬਸਾਈਟ ਹੈਕ ਹੋਣ ਦੀ ਖ਼ਬਰ ਹੈ। ਵੈੱਬਸਾਈਟ ਹੈਕ ਕਰ ਕੇ ਹੈਕਰਸ ਨੇ ਇਸ 'ਤੇ ਅਸ਼ਲੀਲ ਮੈਸਜ ਲਿਖ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਨੇ ਤੁਰੰਤ ਇਸ 'ਤੇ ਕਾਰਵਾਈ ਕੀਤੀ ਅਤੇ ਫਿਰ ਵੈੱਬਸਾਈਟ 'ਤੇ ਐਰਰ 522 ਆਉਣ ਲੱਗਾ। ਭਾਜਪਾ ਦੀ ਅਧਿਕਾਰਤ ਵੈੱਬਸਾਈਟ www.bjp.org/ ਵੈੱਬਸਾਈਟ 'ਤੇ ਹੁਣ ਐਰਰ 522 ਦਿਖ ਰਿਹਾ ਹੈ ਅਤੇ ਉਸ ਦੇ ਹੇਠਾਂ ਕੁਨੈਕਸ਼ਨ ਟਾਈਮਡ ਆਊਟ ਦਾ ਮੈਸੇਜ ਲਿਖਿਆ ਆ ਰਿਹਾ ਹੈ।
ਐਰਰ 522 ਦਾ ਸਿੱਧਾ ਮਤਲਬ ਇਹ ਹੈ ਕਿ Cloudflare ਨਾਂ ਦੀ ਅਮਰੀਕੀ ਕੰਪਨੀ ਜੋ ਨੈੱਟਵਰਕ ਸਰਵਿਸ ਦਿੰਦੀ ਹੈ, ਉਹ ਵੈੱਬ ਸਰਵਰ ਤਕ ਪਹੁੰਚ ਨਹੀਂ ਸਕੀ ਯਾਨਿ ਨੈੱਟਰਵਕ ਸਰਵਿਸ ਦੇਣ ਵਾਲੀ ਕੰਪਨੀ ਦੇ ਸਰਵਰ ਦਾ ਮੂਲ ਵੈੱਬ ਸਰਵਰ ਨਾਲ ਸੰਪਰਕ ਨਹੀਂ ਹੋ ਰਿਹਾ।
ਜਦੋਂ ਐਰਰ 522 ਆਵੇ ਤਾਂ ਕੀ ਕਰੀਏ...
- ਸਭ ਤੋਂ ਪਹਿਲਾਂ ਆਪਣੀ ਵੈੱਬਸਾਈਟ ਨੂੰ ਮੈਸੇਜ ਕਰਨ ਵਾਲੀ ਆਈਟੀ ਟੀਮ ਨਾਲ ਸੰਪਰਕ ਕਰੋ
- ਆਈਟੀ ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਕੀ ਮੂਲ ਵੈੱਬ ਸਰਵਰ ਐਕਟਿਵ ਹੈ ਜਾਂ ਨਹੀਂ
- ਇਸ ਦੇ ਨਾਲ ਹੀ ਆਈਟੀ ਇਹ ਵੀ ਜਾਂਚ ਕਰੇਗੀ ਕਿ ਮੂਲ ਵੈੱਬ ਸਰਵਰ HTTP ਰਿਕਵੈਸਟ ਲੈ ਰਿਹਾ ਹੈ ਜਾਂ ਨਹੀਂ
- ਆਈਟੀ ਇਹ ਵੀ ਜਾਂਚ ਕਰੇਗੀ ਕਿ Cloudflare ਅਕਾਊਂਟ ਦੀ ਡੀਐੱਨਐੱਸ ਸੈਟਿੰਗ ਸਹੀ ਹੈ ਜਾਂ ਨਹੀਂ।
ਕਿਉਂ ਆਉਂਦਾ ਹੈ 522
ਕਿਸੇ ਵੀ ਵੈੱਬਸਾਈਟ 'ਤੇ ਐਰਰ 522 ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ 'ਚੋਂ ਕੁਝ ਖ਼ਾਸ ਕਾਰਨ ਇਸ ਤਰ੍ਹਾਂ ਹਨ..
- ਵੈੱਬ ਸਰਵਰ 'ਤੇ ਓਵਰਲੋਡ ਹੋ ਜਾਣਾ
- Cloudflare ਤੋਂ ਰਿਕਵੈਸਟ ਬਲਾਕ ਹੋਣੀ
- ਨੈੱਟਵਰਕ ਦੇ ਰੂਟ 'ਚ ਖ਼ਰਾਬੀ
- ਕੀਪਾਲਿਵ ਡਿਸਏਬਲ ਹੋਣਾ (ਕੀਪਾਲਿਵ ਇਕ ਤਰ੍ਹਾਂ ਦਾ ਮੈਸੇਜ ਹੁੰਦਾ ਹੈ ਜੋ ਇਕ ਡਿਵਾਈਸ ਤੋਂ ਦੂਸਰੀ ਡਿਵਾਈਸ ਨੂੰ ਭੇਜਿਆ ਜਾਂਦਾ ਹੈ।)
ਇਨ੍ਹਾਂ ਤੋਂ ਇਲਾਵਾ ਇਹ ਕਾਰਨ ਵੀ ਹੋ ਸਕਦੇ ਹਨ
- Cloudflare ਡੀਐੱਨਐੱਸ ਸੈਟਿੰਗਸ 'ਚ ਗ਼ਲਤ ਆਈਪੀ ਐਡਰੈੱਸ
- ਮੂਲ ਵੈੱਬ ਸਰਵਰ ਦਾ ਆਫਲਾਈਨ ਹੋਣਾ
- ਹੋਸਟ ਨੈੱਟਵਰਕ 'ਤੇ ਪੈਕਟਰਸ ਡਾਟਾ ਡ੍ਰਾਪ ਹੋਣਾ
from Punjabi News -punjabi.jagran.com https://ift.tt/2TghCfx
via IFTTT
No comments:
Post a Comment