ਮਲਟੀਮੀਡੀਆ ਡੈਸਕ : ਸਮਾਰਟਫੋਨ ਲਵਰਸ ਲਈ ਈ-ਕਾਮਰਸ ਸਾਈਟਸ 'ਤੇ ਅਕਸਰ ਸੇਲਜ਼ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਐਮਾਜ਼ਾਨ ਨੇ ਫਰਵਰੀ ਮਹੀਨੇ 'ਤੇ ਸ਼ਾਨਦਾਰ ਸਮਾਰਟਫੋਨ ਸੇਲ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਇਸ ਸੇਲ 'ਚ ਜਿਥੇ ਗਾਹਕਾਂ ਨੂੰ ਵੱਡੇ-ਵੱਡੇ ਬ੍ਰਾਂਡਸ 'ਤੇ ਸ਼ਾਨਦਾਰ ਡੀਲਸ ਮਿਲਣਗੀਆਂ ਉਥੇ ਹੀ ਕਾਪੀ ਡਿਸਕਾਊਂਟ ਵੀ ਦਿੱਤਾ ਜਾਵੇਗਾ।
ਖਬਰਾਂ ਅਨੁਸਾਰ Amazon 'ਤੇ ਅੱਜ ਤੋਂ Fab Phone Fest ਦੀ ਸ਼ੁਰੂਆਤ ਹੋ ਰਹੀ ਹੈ। ਇਸ ਸੇਲ 'ਚ ਜਿਥੇ Xiaomi,OnePlus ਸਮੇਤ ਕਈ ਚੌਣਵੇਂ ਬ੍ਰਾਂਡਸ 'ਤੇ 40 ਫੀਸਦੀ ਤਕ ਦੀ ਡਿਸਕਾਊਂਟ ਮਿਲੇਗਾ ਉਥੇ ਨੋ ਕਾਸ' ਈਐੱਮਆਈ, ਐਕਸਚੇਂਜ ਆਫਰ ਤੇ ਟੋਟਲ ਡੈਮੇਜ ਪ੍ਰੋਟੈਕਸ਼ਨ ਜਿਹੀਆਂ ਸਹੂਲਤਾਂ ਦਾ ਵੀ ਲਾਭ ਮਿਲੇਗਾ।
ਸਿਰਫ ਦੋ ਦਿਨ ਲਈ ਲੱਗਣ ਵਾਲੀ ਇਹ ਸੇਲ 5 ਮਾਰਚ ਤੋਂ ਲੈ ਕੇ 7 ਮਾਰਚ ਦੇ ਵਿਚਕਾਰ ਕਰਵਾਈ ਜਾ ਰਹੀ ਹੈ। ਇਸ ਸੇਲ 'ਚ ਲੋਕਪ੍ਰੀਅ ਸਮਾਰਟਫੇਨ Redme Note 5 Pro, oneplus 6T, Redmi Y2, Honor 8X ਸਮੇਤ ਕਈ ਪ੍ਰੋਡਕਟਸ 'ਤੇ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਨਾਲ ਹੀ ਯੂਜ਼ਰਸ ਨੂੰ ਉਥੇ ਹੀ, ਐੱਚਡੀਐੱਫਸੀ ਕਾਰਡ ਧਾਰਕਾਂ ਨੂੰ 5 ਫੀਸਦੀ ਤਕ ਦਾ ਹੋਰ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ।
OnePlus 6T
ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਫੋਨ 6.41 ਇੰਚ ਦੇ ਫੁੱਲ ਐੱਚਡੀ ਵਾਟਰਡ੍ਰਾਪ ਨਾਚ ਡਿਸਪਲੇ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ ਸਨੈਪਡ੍ਰੈਗਨ 845 ਚਿਪਸੈੱਟ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੀ ਸ਼ੁਰੂਆਤੀ ਮੈਮੋਰੀ 6 GB ਰੈਮ ਤੇ 128 GB ਇਨਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਦੇ ਕੈਮਰੇ ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 16+20 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ 9.0 ਪਾਈ 'ਤੇ ਕੰਮ ਕਰਦਾ ਹੈ। ਫੋਨ 'ਚ 3,700 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।
ਫੋਨ 'ਤੇ ਮਿਲਣ ਵਾਲੇ ਆਫਰ ਦੀ ਗੱਲ ਕਰੀਏ ਤਾਂ 13,400 ਰੁਪਏ ਤਕ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਡਿਵਾਈਸ ਨੂੰ ਐਕਸਚੇਂਜ ਕਰਵਾਉਣ ਲਈ ਤੁਹਾਨੂੰ 2,000 ਰੁਪਏ ਤਕ ਦਾ ਹੋਰ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ।
Redmi Note 5 Pro
Xiaomi Redmi Note 5 pro ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 5.99 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਜਿਸ ਦਾ ਰੈਜ਼ਿਅਲੂਸ਼ਨ 1080x2160 ਪਿਕਸਲ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ Snapdragon 636 ਚਿਪਸੈੱਟ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 4GB ਤੇ 6GB ਰੈਮ ਵਾਰਿਅੰਟ 'ਚ ਉਪਲਬਧ ਹੈ। ਫੋਨ ਦੀ ਇਨਟਰਨਲ ਸਟੋਰੇਡ 64 GB ਹੈ ਜਿਸ 'ਚ ਮਾਈਕਰੋਐੱਸਡੀ ਕਾਰਡ ਦੇ ਜ਼ਰੀਏ 256Gb ਤਕ ਵਧਾ ਸਕਦੇ ਹੋ। ਫੋਨ ਦੇ ਕੈਮਰਾ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 5 ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਹੈ। ਫੋਨ 'ਚ ਡਿਊਲ ਰਿਅਰ ਕੈਮਰਾ ਦੇ ਨਾਲ ਹੀ ਇਕ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000mAH ਦੀ ਬੈਟਰੀ ਦਿੱਤੀ ਗਈ ਹੈ। ਫੋਨ MIUI 10 'ਤੇ ਆਧਾਰਿਤ Android 8.1 Oreo ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
Redmi Note 5 Pro 'ਤੇ 5,000 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਗਿਆ ਹੈ। ਇਸ ਦੇ ਬੇਸ ਵਾਰਿਅੰਟ ਨੂੰ ਤੁਸੀਂ 10,999 ਰੁਪਏ 'ਚ ਖਰੀਦ ਕਰਦੇ ਹੋ। ਫੋਨ ਦੀ ਅਸਲ ਕੀਮਤ 15,999 ਰੁਪਏ ਹੈ। ਇਸ ਫੋਨ 'ਤੇ 9,401ਰੁਪਏ ਤਕ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।
Redmi Y2
Redmi Y2 ਦੇ 3GB ਰੈਮ ਵਾਰਿਅੰਟ ਨੂੰ 7,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੇਨ 'ਤੇ ਵੀ ਚੁਹਾਨੂੰ 2,500 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਫੋਨ ਦੇ ਬੇਸ ਵਾਰਿਅੰਟ ਨੂੰ 10,499 ਰੁਪਏ ਦੀ ਕੀਮਚ 'ਚ ਲਾਂਚ ਕੀਤਾ ਗਿਆ ਸੀ। ਇਸ ਫੋਮ 'ਤੇ 7,115 ਰੁਪਏ ਤਕ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹ ਹੈ।
Honor 8X
Honor 8X 'ਤੇ ਮਿਲਣ ਨਾਲੇ ਆਫਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਤੇ ਤੁਸੀਂ 14,499 ਰੁਪਏ ਦੀ ਕਮੀਤ 'ਚ ਖਰੀਦ ਸਕਦੇ ਹ। ਇਸ ਸਮਾਰਟਫੋਨ 'ਤੇ ਤੁਹਾਨੂੰ ਲਾਂਚ ਕੀਮਤ ਦੇ ਮੁਕਾਬਲੇ 3,500 ਰੁਪਏ ਤਕ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਐਕਸਚੇਂਜ ਆਫਰ ਦੇ ਤਹਿਤ 11,400 ਰੁਪਏ ਤਕ ਦਾ ਡਿਸਕਾਊਂਟ ਮਿਲ ਸਕਦਾ ਹੈ।
from Punjabi News -punjabi.jagran.com https://ift.tt/2SJ1Qon
via IFTTT
No comments:
Post a Comment