ਪੱਤਰ ਪ੍ਰੇਰਕ, ਭੀਖੀ : ਪਿੰਡ ਹਮੀਰਗੜ੍ਹ ਢੈਪਈ ਦੇ ਲਾਗੇ ਨਿਰਮਾਣ ਅਧੀਨ ਟੋਲ-ਪਲਾਜ਼ਾ ਤੇ ਸੜਕ ਸੁਰੱਖਿਆ ਵਿਵਸਥਾ ਠੀਕ ਨਾ ਹੋਣ ਕਾਰਨ ਅਕਸਰ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਹੈ। ਅੱਜ ਸਵੇਰ ਵਾਪਰੀ ਇਕ ਦੁਰਘਟਨਾ ਵਿਚ ਕੋਇਲੇ ਨਾਲ ਭਰਿਆ ਟਰਾਲਾ ਟੋਲ-ਪਲਾਜ਼ਾ ਦੀ ਸਾਈਡ ਨਾਲ ਬਣਾਏ ਤੰਗ ਰਸਤੇ ਤੋਂ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਪਲਟਿਆ। ਟਰਾਲਾ ਪਲਟਣ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਟਰਾਲੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਿੰਡ ਢੈਪਈ ਦੇ ਵਾਸੀ ਜਗਮੀਤ ਸਿੰਘ ਸਵੀ, ਡਾ. ਰਾਮਪਾਲ, ਪੰਚ ਬਲਵਿੰਦਰ ਸਿੰਘ, ਪੰਚ ਗੁਰਜੀਤ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਸਾਰੀ ਅਧੀਨ ਇਸ ਟੋਲ-ਪਲਾਜ਼ਾ 'ਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਪ੍ਬੰਧ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਟੋਲ ਪਲਾਜ਼ੇ 'ਤੇ ਬਣਾਏ ਅਸਥਾਈ ਰਸਤਿਆਂ ਨੂੰ ਚੋੜ੍ਹਾ ਕੀਤਾ ਜਾਵੇ ਅਤੇ ਰਾਤ ਸਮੇ ਰੋਸ਼ਨੀ ਦਾ ਪ੍ਬੰਧ ਕਰਨ ਤੋਂ ਇਲਾਵਾ ਚੌਕਸੀ ਲਾਈਟਾਂ ਵੀ ਲਾਈਆਂ ਜਾਣ।
from Punjabi News -punjabi.jagran.com https://ift.tt/2tTn1da
via IFTTT
Tuesday, March 5, 2019
ਟੋਲ ਪਲਾਜ਼ੇ 'ਤੇ ਪਲਟਿਆ ਟਰਾਲਾ
Subscribe to:
Post Comments (Atom)
No comments:
Post a Comment