ਲਖਬੀਰ ਖੁੰਡਾ, ਧਾਰੀਵਾਲ
ਇਥੋਂ ਨਜ਼ਦੀਕ ਪਿੰਡ ਜਫਰਵਾਲ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਖੇਡ ਸਟੇਡੀਅਮ ਦਾ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਲਈ 28 ਲੱਖ ਰੁਪਏ ਗ੍ਾਂਟ ਦਾ ਚੈੱਕ ਵੀ ਭੇਂਟ ਕੀਤਾ। ਇਸ ਮੌਕੇ ਤੇ ਵਿਧਾਇਕ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਨੂੰ ਸਿਖ਼ਰਾਂ 'ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪਿੰਡ ਸਹੀ ਤਰੀਕੇ ਨਾਲ ਸਮੇਂ ਸਿਰ ਵਿਕਾਸ ਨੇਪਰੇ ਚਾੜੇਗਾ, ਉਸ ਪਿੰਡ ਨੂੰ ਤਿੰਨ ਗੁਣਾ ਹੋਰ ਗ੍ਾਂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਜਫਰਵਾਲ ਵਿਚ ਪਾਰਕ ਅਤੇ ਛੱਪੜ ਨਾਲ ਜੁੜਦੇ ਪਾਣੀ ਦੇ ਨਿਕਾਸੀ ਲਈ ਵੀ ਯੋਗ ਪ੍ਬੰਧ ਕੀਤੇ ਜਾਣਗੇ। ਇਸ ਮੌਕੇ ਤੇ ਬੀਡੀਪੀਓ ਗੁਰਪ੍ਰੀਤ ਸਿੰਘ ਭੁੱਲਰ, ਐਸਈਪੀਓ ਸਤਵੰਤ ਸਿੰਘ ਬਾਠ, ਭੁਪਿੰਦਰ ਸਿੰੰਘ ਵਿੱਟੀ, ਸਰਪੰਚ ਕੁਲਜੀਤ ਕੌਰ, ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਸਿੰਘ, ਕੰਵਰਪ੍ਤਾਪ ਸਿੰਘ ਗਿੱਲ ਹਲਕਾ ਸ਼ੋਸ਼ਲ ਮੀਡੀਆ ਇੰਚਾਰਜ, ਪੀ.ਏ. ਰਵਿੰਦਰ ਸਿੰਘ ਕੰਡੀਲਾ,ਪਰਮਜੀਤ ਸਿੰਘ ਕੂੱਕੂ, ਸਰਪੰਚ ਭਗਵੰਤ ਕੌਰ ਜਫਰਵਾਲ, ਅਸ਼ਵਨੀ ਕੁਮਾਰ ਦੁੱਗਲ ਕੌਂਸਲਰ ਅਤੇ ਸ਼ਹਿਰੀ ਕਾਂਗਰਸ ਪ੍ਧਾਨ, ਵਿਜੇ ਸੱਚਦੇਵਾ ਦਫ਼ਤਰੀ ਸਕੱਤਰ, ਸਰਪੰਚ ਜੱਗਬੀਰ ਸਿੰਘ ਖਾਨਮਲੱਕ, ਕਰਮਜੀਤ ਸਿੰਘ ਿਢੱਲੋਂ, ਨਰੇਸ਼ ਕੁਮਾਰ, ਗਰਨਾਮ ਸਿੰਘ ਪਿ੍ੰਸੀਪਲ, ਗੁਰਮੀਤ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਸਿਮਰਤਬੀਰ ਸਿੰਘ, ਮਨਿੰਦਰ ਸਿੰਘ, ਕੁਲਜਿੰਦਰ ਸਿੰਘ, ਜਤਿੰਦਰ ਜੱਜ, ਅਮਰਜੀਤ ਸਿੰਘ ਸੀਨੀਅਰ ਸਹਾਇਕ, ਪਰਮਿੰਦਰ ਸਿੰਘ ਜੇਈ, ਅਸ਼ਵਨੀ ਕੁਮਾਰ ਜੇਈ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2HgMB44
via IFTTT
No comments:
Post a Comment