ਬਲਵਿੰਦਰ ਸਿੰਘ, ਰਾਹੋਂ : ਦੋਆਬਾ ਗਰੁੱਪ ਆਫ਼ ਕਾਲਜ ਕੈਂਪਸ-3 ਛੋਕਰਾਂ ਦੇ ਵੱਖ-ਵੱਖ ਡਿਪਲੋਮਾ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਭਾਰਤੀ ਸੈਨਾ ਵੱਲੋਂ ਕੀਤੀ ਸਰਜੀਕਲ ਸਟਰਾਈਕ ਦੀ ਸ਼ਲਾਘਾ ਕੀਤੀ ਗਈ ਹੈ। ਇਸ ਦੌਰਾਨ ਵਿਦਿਅਰਥੀਆਂ ਨੇ ਕਿਹਾ ਅਸੀਂ ਸਾਰੇ ਭਾਰਤੀ ਸੈਨਾ ਨਾਲ ਹਾਂ। ਜਿਨ੍ਹਾਂ ਨੇ 40 ਵੀਰ ਜਵਾਨਾਂ ਦਾ ਬਦਲਾ ਪਾਕਿਸਤਾਨ ਅੰਦਰ ਵੜ੍ਹ ਕੇ 300 ਤੋਂ ਵੱਧ ਪਾਕਿਸਤਾਨ ਅੱਤਵਾਦੀਆਂ ਦਾ ਸਫਾਇਆ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ: ਰਾਜੇਸ਼ਵਰ ਸਿੰਘ ਡਾਇਰੈਕਟਰ ਨੇ ਗੱਲਬਾਤ ਕਰਦੇ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਚਾਹੁੰਦਾ ਹੈ ਪਰ ਪਾਕਿਸਤਾਨ ਹਮੇਸ਼ਾ ਭਾਰਤ ਦੀ ਪਿੱਠ 'ਤੇ ਵਾਰ ਕਰਦਾ ਹੈ। ਭਾਰਤੀ ਜਵਾਨ ਕਿਸੇ ਪੱਖੋਂ ਘੱਟ ਨਹੀਂ ਹੈ। ਜੇਕਰ ਸਾਡੇ ਦੇਸ਼ 'ਤੇ ਕੋਈ ਹਮਲਾ ਕਰਦਾ ਹੈ ਤਾਂ ਅਸੀਂ ਸਰਹੱਦ ਅੰਦਰ ਜਾ ਕੇ ਦੁਸ਼ਮਣ ਨੂੰ ਮਾਰਨਾ ਜਾਣਦੇ ਹਾਂ। ਵਿਦਿਆਰਥੀਆਂ ਵੱਲੋਂ ਸੈਨਾ ਦੇ ਜਵਾਨ ਅਮਰ ਰਹਿਣ, ਪਾਕਿਸਤਾਨ ਮੁਰਦਾਬਾਦ, ਭਾਰਤੀ ਸੈਨਾ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਇਸ ਮੌਕੇ ਜਸਵਿੰਦਰ ਸਿੰਘ, ਨਾਨਕ ਸਿੰਘ, ਸ਼ਾਖ਼ਸੀ, ਇਰਵਿੰਦਰ ਕੌਰ, ਡੇਜੀ, ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2SFAJdS
via IFTTT
Tuesday, March 5, 2019
ਪਾੜਿ੍ਹਆਂ ਪਾਕਿਸਤਾਨ ਮੁਰਦਾਬਾਦ ਦੇ ਲਾਏ ਨਾਅਰੇ
Subscribe to:
Post Comments (Atom)
No comments:
Post a Comment