ਜਤਿੰਦਰ ਸ਼ਰਮਾ, ਟਾਂਡਾ ਉੜਮੁੜ : ਕਿਡਜ਼ੀ, ਕਿਡਜ਼ ਲੈਂਡ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਸਾਲਾਨਾ ਸਮਾਗਮ ਵਿਰਸਾ ਸਫਲਤਾ ਨਾਲ ਸੰਪੰਨ ਹੋ ਗਿਆ। ਪਿ੍ੰਸੀਪਲ ਦੀਪਤੀ ਗੁਲਾਟੀ ਤੇ ਐੱਮਡੀ ਵਿਵੇਕ ਗੁਲਾਟੀ ਦੀ ਅਗਵਾਈ ਵਿਚ ਹੋਏ ਸਾਲਾਨਾ ਸਮਾਗਮ 'ਚ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਧਾਨਗੀ ਡੀਐੱਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਐੱਸਐੱਮਓ ਕੇਵਲ ਸਿੰਘ, ਨਗਰ ਕੌਂਸਲ ਪ੍ਧਾਨ ਹਰਿ ਕਿ੍ਸ਼ਨ ਸੈਣੀ ਤੇ ਚੇਅਰਮੈਨ ਆਰਸੀ ਗੁਲਾਟੀ ਨੇ ਕੀਤੀ। ਸਮਾਗਮ ਦਾ ਆਗਾਜ਼ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਹੋਇਆ, ਜਿਸ ਦੇ ਬਾਅਦ ਬੱਚਿਆਂ ਨੇ ਪੰਜਾਬੀ ਸਭਿਆਚਾਰ ਦੀ ਝਾਂਕੀ ਪੇਸ਼ ਕਰਦੇ ਹੋਏ ਗਿੱਧਾ, ਭੰਗੜਾ ਪੇਸ਼ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਇਲਾਕੇ ਵਿਚ ਸਿੱਖਿਆ ਦੇ ਪ੍ਸਾਰ ਵਿਚ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਸਕੂਲ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਬਿਮਲਾ ਗੁਲਾਟੀ, ਡਾਕਟਰ ਇੰਦਰਾ ਬਡਵਾਲ, ਲਤਾ ਪਾਠਕ, ਗੋਲਡੀ ਕਲਿਆਣਪੁਰ, ਡਾਕਟਰ ਅੰਕਿਤ ਗੋਇਲ, ਵਰਿੰਦਰ ਪੁੰਜ, ਪਰਮਜੀਤ ਸਿੰਘ, ਜਤਿੰਦਰ ਸ਼ਰਮਾ, ਸੁਧੀਰ ਕਪੂਰ, ਆਸ਼ੀਸ਼ ਗੁਲਾਟੀ, ਡਾਕਟਰ ਅਨੁਜ, ਵਰਿੰਦਰ ਸਿੰਘ ਮਸੀਤੀ, ਦੀਪਾਲੀ ਭੱਲਾ, ਮਨਪ੍ਰੀਤ ਕੌਰ, ਗਗਨਦੀਪ ਕੌਰ, ਨਵਦੀਪ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਸੁਨੀਤਾ ਕੁਮਾਰੀ, ਰਮਨਪ੍ਰੀਤ ਕੌਰ, ਲਵਦੀਪ ਕੌਰ, ਅਮਰਜੋਤ ਕੌਰ, ਜੇਈ ਰਵਿੰਦਰ ਕੁਮਾਰ ਆਦਿ ਮੌਜੂਦ ਸਨ।
from Punjabi News -punjabi.jagran.com https://ift.tt/2XDpYMU
via IFTTT
Tuesday, March 5, 2019
ਸਭਿਆਚਾਰਕ ਸਮਾਗਮ 'ਚ ਬੱਚਿਆਂ ਨੇ ਭੰਗੜੇ ਨਾਲ ਬੰਨਿ੍ਹਆ ਰੰਗ
Subscribe to:
Post Comments (Atom)
No comments:
Post a Comment