ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ 'ਚ ਪੈਂਦੇ ਨਿਊ ਰਾਜਨ ਨਗਰ 'ਚ 17 ਫਰਵਰੀ ਨੂੰ ਆਪਣੀ ਪਤਨੀ ਦਾ ਕਤਲ ਕਰ ਕੇ ਯੂਪੀ ਦੌੜ ਗਏ ਪਤੀ ਨੂੰ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਨਿਊ ਰਾਜਨ ਨਗਰ 'ਚ ਸੁਨੀਤਾ ਦੇਵੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੀ ਲਾਸ਼ ਨੂੰ ਕਮਰੇ 'ਚ ਹੀ ਛੱਡ ਕੇ ਕਮਰੇ ਦੇ ਬਾਹਰ ਤਾਲਾ ਲਗਾ ਕੇ ਉਸ ਦਾ ਪਤੀ ਫਰਾਰ ਹੋ ਗਿਆ ਸੀ। ਪੁਲਿਸ ਨੇ ਮਿ੍ਤਕਾ ਦੀ ਮਾਂ ਸੰਜੂ ਦੇਵੀ ਪਤਨੀ ਚੰਦਰ ਸ਼ੇਖਰ ਪਾਸਵਾਨ ਪਿੰਡ ਪਥਾਉਲ ਬਿਹਾਰ ਹਾਲ ਵਾਸੀ ਨਜ਼ਦੀਕ ਗੰਦਾ ਨਾਲਾ ਅਨੂਪ ਨਗਰ ਬਸਤੀ ਪੀਰਦਾਦ ਦੇ ਬਿਆਨਾਂ 'ਤੇ ਉਸ ਦੇ ਜਵਾਈ ਸੁਰਿੰਦਰ ਕੁਮਾਰ ਵਾਸੀ ਪਿੰਡ ਰਾਣੀਪੁਰ ਜ਼ਿਲ੍ਹਾ ਥਾਣਾ ਰਾਮਗਾਓ ਜ਼ਿਲ੍ਹਾ ਬਹਿਰਿਚ ਉੱਤਰ ਪ੍ਦੇਸ਼ 'ਤੇ ਮਾਮਲਾ ਦਰਜ ਕਰ ਦਿੱਤਾ ਸੀ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਇਕ ਪੁਲਿਸ ਪਾਰਟੀ ਨੂੰ ਉਸ ਦੇ ਪਿੰਡ ਭੇਜਿਆ। ਪਹਿਲੀ ਮਾਰਚ ਨੂੰ ਪੁਲਿਸ ਨੇ ਸੁਰਿੰਦਰ ਕੁਮਾਰ ਨੂੰ ਉਥੋਂ ਗਿ੍ਫਤਾਰ ਕਰ ਕੇ ਸੀਜੇਐੱਮ ਬਹਿਰਾਈਚ ਦੀ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਾਹਦਾਰੀ ਰਿਮਾਂਡ ਹਾਸਲ ਕੀਤਾ ਤੇ 3 ਮਾਰਚ ਨੂੰ ਜਲੰਧਰ ਲਿਆ ਕੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਮੰਗਿਆ। ਅਦਾਲਤ ਨੇ ਉਸ ਨੂੰ ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਰਿੰਦਰ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ ਤੇ ਜਿੰਨੀ ਕਮਾਈ ਉਹ ਅੰਡੇ ਵੇਚ ਕੇ ਕਰਦਾ ਸੀ ਉਸ ਨੂੰ ਸ਼ਰਾਬ 'ਚ ਉਡਾ ਦਿੰਦਾ ਸੀ। ਸੁਨੀਤਾ ਦੇਵੀ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਘਟਨਾ ਵਾਲੇ ਦਿਨ ਵੀ ਸੁਰਿੰਦਰ ਕੁਮਾਰ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਤਾਂ ਉਸ ਦਾ ਸੁਨੀਤਾ ਨਾਲ ਝਗੜਾ ਹੋ ਗਿਆ ਤੇ ਸੁਨੀਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕੁੱਟਮਾਰ ਮਗਰੋਂ ਚੁੰਨੀ ਨਾਲ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਮਗਰੋਂ ਘਬਰਾ ਗਿਆ ਤੇ ਉਸੇ ਸਮੇਂ ਹੀ ਕਮਰੇ ਨੂੰ ਬਾਹਰੋਂ ਤਾਲਾ ਲਾ ਕੇ ਯੂਪੀ ਭੱਜ ਗਿਆ।
from Punjabi News -punjabi.jagran.com https://ift.tt/2ELCl1U
via IFTTT
Monday, March 4, 2019
ਪਤਨੀ ਦੀ ਹੱਤਿਆ ਕਰ ਕੇ ਘੋੜੇ ਵੇਚ ਕੇ ਸੁੱਤਾ ਪਿੰਡ 'ਚੋਂ ਕਾਬੂ
Subscribe to:
Post Comments (Atom)
No comments:
Post a Comment