ਗਾਂਧੀ ਨੇ ਦੱਸਿਆ ਕਿ ਐੱਨਆਰਆਈ ਵਿਆਹ ਦੇ ਮਾਮਲਿਆਂ ਨੂੰ ਦੇਖਣ ਲਈ ਗਠਿਤ ਇੰਟੀਗ੍ਰੇਟਿਡ ਨੋਡਲ ਏਜੰਸੀ ਪਤਨੀਆਂ ਨੂੰ ਛੱਡਣ ਵਾਲੇ ਪਰਵਾਸੀ ਪਤੀਆਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰ ਰਹੀ ਹੈ। ਇਸ ਨੋਡਲ ਏਜੰਸੀ ਦੇ ਚੇਅਰਮੈਨ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ 'ਚ ਸਕੱਤਰ ਰਾਕੇਸ਼ ਸ਼੍ਰੀਵਾਸਤਵ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਐੱਨਆਰਆਈ ਪਤੀਆਂ ਵੱਲੋਂ ਛੱਡੀਆਂ ਗਈਆਂ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਰਾਜ ਸਭਾ 'ਚ ਬਿੱਲ ਪੇਸ਼ ਕੀਤਾ ਸੀ। ਪਰ ਅਫਸੋਸ ਹੈ ਕਿ ਬਿੱਲ ਉੱਚ ਸਦਨ 'ਚ ਅਟਕਿਆ ਹੀ ਰਹਿ ਗਿਆ।
ਇਸ ਬਿੱਲ ਰਾਹੀਂ ਐੱਨਆਰਆਈ ਵਿਆਹ ਦੀ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਬਣਾਉਣ ਦੇ ਨਾਲ ਪਾਸਪੋਰਟ ਐਕਟ, 1967 ਅਤੇ ਆਈਪੀਸੀ, 1973 'ਚ ਸੋਧ ਦੀ ਵਿਵਸਥਾ ਸੀ। ਵਿਦੇਸ਼ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਗ੍ਹਿ ਮੰਤਰਾਲੇ ਤੇ ਕਾਨੂੰਨ ਅਤੇ ਨਿਆ ਮੰਤਰਾਲੇ ਨੇ ਮਿਲ ਕੇ ਇਹ ਬਿੱਲ ਤਿਆਰ ਕੀਤਾ ਸੀ।
from Punjabi News -punjabi.jagran.com https://ift.tt/2VDzWMv
via IFTTT
No comments:
Post a Comment