ਸ਼ਿਵਰਾਜ ਸਿੰਘ ਰਾਜੂ, ਸ੍ਰੀ ਮੁਕਤਸਰ ਸਾਹਿਬ : ਸੋਸ਼ਲ ਮੀਡੀਆ 'ਤੇ ਦੋਸਤੀ ਆਮ ਗੱਲ ਹੈ ਪਰ ਇਹ ਦੋਸਤੀ ਜਦ ਜੀਵਨ ਭਰ ਦੇ ਸਾਥ ਵਿਚ ਬਦਲ ਜਾਂਦੀ ਹੈ ਤਾਂ ਗੱਲ ਖਾਸ ਬਣ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸ੍ਰੀ ਮੁਕਤਸਰ ਸਾਹਿਬ ਵਿਖੇ, ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਵੱਲੋਂ ਸੋਸ਼ਲ ਮੀਡੀਆ 'ਤੇ ਇੰਡੋਨੇਸ਼ੀਆ ਵਿਖੇ ਰਹਿਣ ਵਾਲੀ ਕੁੜੀ ਨਾਲ ਕੀਤੀ ਦੋਸਤੀ ਵਿਆਹ 'ਚ ਬਦਲ ਗਈ।
ਲੜਕੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਕੇ ਨੌਜਵਾਨ ਨਾਲ ਵਿਆਹ ਰਚਾ ਲਿਆ। ਜਾਣਕਾਰੀ ਅਨੁਸਾਰ ਸੁਕਾਬੂਮੀ ਜਾਕਾਰਤਾ (ਇੰਡੋਨੇਸ਼ੀਆ) ਦੀ ਰਹਿਣ ਵਾਲੀ ਰਤਨਾ ਹਡਾਨੀ ਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਗੁਰਵਿੰਦਰ ਸਿੰਘ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋ ਗਈ ਤੇ ਇਹ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ।
ਦੋਵਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕਰ ਲਿਆ। ਨੌਜਵਾਨ ਗੁਰਵਿੰਦਰ ਸਿੰਘ ਤੇ ਰਤਨਾ ਹਡਾਨੀ ਨੇ ਆਪਣੇ-ਆਪਣੇ ਪਰਿਵਾਰਾਂ ਨੂੰ ਵਿਆਹ ਕਰਾਉਣ ਸਬੰਧੀ ਦੱਸਿਆ ਤਾਂ ਦੋਵਾਂ ਪਰਿਵਾਰਾਂ 'ਚ ਗੱਲਬਾਤ ਸ਼ੁਰੂ ਹੋ ਗਈ ਤੇ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਹੋ ਗਏ। ਬੀਤੇ ਦਿਨੀਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਪੰਜਾਬ ਦੇ ਰੀਤੀ-ਰਿਵਾਜ਼ਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਦੋਵਾਂ ਦਾ ਵਿਆਹ ਹੋਇਆ।
from Punjabi News -punjabi.jagran.com https://ift.tt/2XD93dl
via IFTTT
No comments:
Post a Comment