ਸੰਯੁਕਤ ਰਾਸ਼ਟਰ (ਪੀਟੀਆਈ) : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ 'ਤੇ ਪਾਬੰਦੀ ਲਗਾਉਣ ਦਾ ਮਤਾ ਲਿਆਉਣ ਤੋਂ ਬਾਅਦ ਫਰਾਂਸ ਨੇ ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਸਥਾਈ ਮੈਂਬਰੀ ਦਾ ਸਮਰਥਨ ਦੁਹਰਾਇਆ ਹੈ। ਉਸ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਜ਼ਰੂਰੀ ਹੈ। ਦੱਸਣਯੋਗ ਹੈ ਕਿ ਭਾਰਤ ਲੰਬੇ ਸਮੇਂ ਤੋਂ ਬ੍ਰਾਜ਼ੀਲ, ਜਰਮਨੀ ਤੇ ਜਾਪਾਨ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੀ ਮੰਗ ਕਰ ਰਿਹਾ ਹੈ ਤੇ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਇਹ ਦੇਸ਼ ਇਸ ਪ੍ਰਭਾਵਸ਼ਾਲੀ ਕੌਮਾਂਤਰੀ ਸੰਸਥਾ ਦੇ ਸਥਾਈ ਮੈਂਬਰ ਬਣਨ ਦੇ ਹੱਕਦਾਰ ਹਨ।
ਫਰਾਂਸ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਤੇ ਵੀਟੋ ਅਧਿਕਾਰ ਪ੍ਰਾਪਤ ਮੈਂਬਰ ਦੇਸ਼ ਹੈ। ਇਸ ਮਹੀਨੇ ਇਸ ਦੀ ਪ੍ਰਧਾਨਗੀ ਸੰਭਾਲਣ ਵਾਲੇ ਫਰਾਂਸ ਨੇ ਪਿਛਲੇ ਮਹੀਨੇ ਅਮਰੀਕਾ ਤੇ ਬਿ੍ਰਟੇਨ ਨਾਲ ਮਿਲ ਕੇ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਲਈ ਸੁਰੱਖਿਆ ਪ੍ਰੀਸ਼ਦ 'ਚ ਇਕ ਮਤਾ ਪੇਸ਼ ਕੀਤਾ ਸੀ। ਫਰਾਂਸ ਨੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ, ਜਰਮਨੀ ਤੇ ਜਾਪਾਨ ਦੀ ਸਥਾਈ ਮੈਂਬਰੀ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸ ਸ਼ਕਤੀਸ਼ਾਲੀ ਸੰਸਥਾ 'ਚ ਸਥਾਈ ਤੇ ਗ਼ੈਰ ਸਥਾਈ ਦੋਵਾਂ ਵਰਗਾਂ 'ਚ ਵਿਸਥਾਰ ਇਸ ਦੇ ਸੁਧਾਰ ਦੀ ਦਿਸ਼ਾ ਦਾ ਪਹਿਲਾ ਅਹਿਮ ਹਿੱਸਾ ਹੋਵੇਗਾ। ਸੰਯੁਕਤ ਰਾਸ਼ਟਰ 'ਚ ਫਰਾਂਸ ਦੇ ਸਥਾਈ ਪ੍ਰਤੀਨਿਧੀ ਫ੍ਰਾਂਕੋਇਸ ਡੈਲਟ੍ਰੇ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਭਾਰਤ, ਬ੍ਰਾਜ਼ੀਲ, ਜਰਮਨੀ, ਜਾਪਾਨ ਤੇ ਅਫ਼ਰੀਕਾ ਦੀ ਨਿਆਂ ਸੰਗਤ ਅਗਵਾਈ ਦੇ ਨਾਲ ਹੀ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਤੇ ਗ਼ੈਰ ਸਥਾਈ ਦੋਵਾਂ ਵਰਗਾਂ ਦਾ ਵਿਸਥਾਰ ਚਾਹੁੰਦੇ ਹਾਂ। ਇਸ ਦੇ ਸੁਧਾਰ ਦੀ ਦਿਸ਼ਾ 'ਚ ਇਹ ਪਹਿਲਾ ਅਹਿਮ ਕਦਮ ਹੋਵੇਗਾ।'
from Punjabi News -punjabi.jagran.com https://ift.tt/2SH0lan
via IFTTT
No comments:
Post a Comment