ਅਸ਼ੋਕ ਗੋਗਨਾ, ਕਪੂਰਥਲਾ : ਭਾਰਤੀ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਕੇਸਰੀ ਬਾਗ ਵਿਚ ਰਾਜ ਕਲਿਆਣ ਜ਼ਿਲ੍ਹਾ ਪ੍ਧਾਨ ਮਨਿਓਰਟੀ ਮੋਰਚਾ ਦੀ ਦੇਖ ਰੇਖ ਹੇਠ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਬਲਵਿੰਦਰ ਸਿੰਘ ਪੰਜਾਬ ਵਾਈਸ ਪ੍ਧਾਨ, ਧਰਮਪਾਲ ਮਹਾਜਨ, ਕੌਂਸਲਰ ਚੇਤਨ ਸੂਰੀ, ਸੰਦੀਪ ਵਾਲੀਆ, ਰਕੇਸ਼ ਕੁਮਾਰ, ਸਰਬਜੀਤ ਸਾਬ੍ਹੀ, ਤਜਿੰਦਰ ਸਿੰਘ ਪਹੁੰਚੇ। ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸਟਰ ਸੋਨੂੰ ਨੂੰ ਜ਼ਿਲ੍ਹੇ ਦਾ ਮੀਤ ਪ੍ਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੀ ਸੇਵਾ ਤਨ ਮਨ ਦੇ ਨਾਲ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਲਗਾਤਾਰ ਪੰਜਾਬ ਪ੍ਧਾਨ ਬਬਲੂ ਦੀ ਅਗਵਾਈ ਹੇਠ ਵਾਧਾ ਹੁੰਦਾ ਹੋਇਆ 2019 ਦੀਆਂ ਚੋਣਾਂ ਵਿਚ ਨਰਿੰਦਰ ਮੋਦੀ ਦੀ ਲੜੀ ਵਿਚ 2-4 ਮਣਕੇ ਮਨਿਓਰਟੀ ਮੋਰਚੇ ਦੇ ਵੀ ਹੋਣਗੇ। ਇਸ ਮੌਕੇ ਰਾਜ ਕਲਿਆਣ ਤੋਂ ਇਲਾਵਾ ਕਮਲਜੀਤ, ਸਰੋਜ ਰਾਣੀ, ਵਿਜੈ ਕਲਿਆਣ, ਸੋਨੀਆ, ਰਵੀ, ਸੰਨੀ, ਗੋਲਡੀ, ਸੰਦੀਪ, ਅਬੀ ਅਟਵਾਲ, ਸਾਬ ਸਿੰਘ, ਰੀਨਾ ਰਾਣੀ, ਊਸ਼ਾ, ਪਰਮਜੀਤ ਕੌਰ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/2tPkuRr
via IFTTT
Tuesday, March 5, 2019
ਪਾਸਟਰ ਸੋਨੂੰ ਜ਼ਿਲ੍ਹਾ ਭਾਜਪਾ ਮਨਿਓਰਟੀ ਮੋਰਚਾ ਦੇ ਮੀਤ ਪ੍ਧਾਨ ਨਿਯੁਕਤ
Subscribe to:
Post Comments (Atom)
No comments:
Post a Comment