ਪ੍ਦੀਪ ਭਨੋਟ, ਨਵਾਂਸ਼ਹਿਰ : ਸ਼ੋ੍ਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਦੀ ਸਮੂਹ ਪੰਜਾਬ ਸੂਬੇ 'ਚ ਵਰਕਰ ਮਿਲਣੀ ਹਲਕਾ ਨਵਾਂਸ਼ਹਿਰ ਵਿਖੇ 7 ਮਾਰਚ ਦੁਪਹਿਰ 1 ਵਜੇ ਇਕ ਨਿੱਜੀ ਪੈਲੇਸ ਵਿਖੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ਼ੋ੍ਮਣੀ ਅਕਾਲੀ ਦਲ ਬੀਸੀ ਵਿੰਗ ਦੋਆਬਾ ਜ਼ੋਨ ਦੇ ਪ੍ਧਾਨ ਭਲਵਾਨ ਭੁਪਿੰਦਰਪਾਲ ਸਿੰਘ ਜਾਡਲਾ ਅਤੇ ਰਾਸ਼ਟਰੀ ਜਨਰਲ ਸਕੱਤਰ ਜਥੇਦਾਰ ਤਾਰਾ ਸਿੰਘ ਸ਼ੇਖੂਪੁਰ ਨੇ ਸਾਂਝੇੇ ਤੌਰ 'ਤੇ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਧਾਨ ਬੁੱਧ ਸਿੰਘ ਬਲਾਕੀਪੁਰ ਅਤੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ ਦੀ ਪ੍ਧਾਨਗੀ ਹੇਠ ਹੋਣ ਜਾ ਰਹੀ ਇਸ ਵਰਕਰ ਮਿਲਣੀ ਵਿਚ ਲੋਕ ਹੁੰਮ-ਹੁਮਾ ਕੇ ਪਹੁੰਚਣਗੇ। ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਜਨਤਾ 'ਚ ਸੁਖਬੀਰ ਸਿੰਘ ਬਾਦਲ ਨੂੰ ਮਿਲਣ 'ਤੇ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਦੋਆਬਾ ਜ਼ੋਨ ਦੇ ਮੀਤ ਪ੍ਧਾਨ ਜੋਬਨ ਸਿੰਘ ਮੀਰਪੁਰ, ਸ਼ਮਸ਼ੇਰ ਸਿੰਘ ਜਾਡਲਾ, ਬਲਦੇਵ ਰਾਜ ਸ਼ਾਹਪੁਰ ਪੱਟੀ ਅਤੇ ਜਗਤ ਰਾਮ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2SJ6C5a
via IFTTT
Tuesday, March 5, 2019
ਵਰਕਰ ਮਿਲਣੀ 'ਚ ਲੋਕਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਦਿੱਤਾ ਸੱਦਾ
Subscribe to:
Post Comments (Atom)
No comments:
Post a Comment