Responsive Ads Here

Tuesday, March 5, 2019

ਪਿ੍ੰਸੀਪਲ ਇਲੈਵਨ ਨੇ ਕਿ੍ਕਟ ਮੈਚ ਜਿੱਤਿਆ

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸਥਾਨਕ ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਸਟਾਫ ਕਿ੍ਕਟ ਮੈਚ ਕਰਵਾਇਆ ਗਿਆ। ਮੈਚ 'ਚ ਪਿ੍ੰਸੀਪਲ ਇਲੈਵਨ ਤੇ ਹਰਵਿੰਦਰ ਇਲੈਵਨ ਦੇ ਵਿਚਕਾਰ ਇਹ ਮੈਚ 25-25 ਉਵਰਾਂ ਦਾ ਤੈਅ ਕੀਤਾ ਗਿਆ। ਟਾਸ ਹਰਿਵੰਦਰ ਇਲੈਵਨ ਨੇ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਜਸਪਾਲ ਸਿੰਘ ਵਲੋਂ 57 ਅਤੇ ਪ੍ਰੋ. ਪਾਰਸ ਦੁਆਰਾ 73 ਰਨ ਦੇ ਯੋਗਦਾਨ ਨਾਲ ਹਰਵਿੰਦਰ ਇਲੈਵਨ ਵੱਲੋਂ 25 ਉਵਰਾਂ ਵਿਚ 210 ਦੌੜਾਂ ਬਣਾਈਆਂ। ਪ੍ਰੋ. ਅਨਿਲ ਦੁਆਰਾ 2 ਵਿਕਟਾਂ ਹਾਸਲ ਕੀਤੀਆਂ। ਇਸ ਦੇ ਜਵਾਬ 'ਚ ਪਿ੍ੰਸੀਪਲ ਇਲੈਵਨ ਵੱਲੋਂ ਇੰਦਰਜੀਤ ਸਿੰਘ ਵੱਲੋਂ 53 ਦੌੜਾਂ, ਵਿਜੈ ਸਿੰਘ ਵੱਲੋਂ 68 ਤੇ ਪ੍ਰੋ. ਅਨਿਲ ਵੱਲੋਂ 65 ਦੌੜਾਂ ਦੇ ਯੋਗਦਾਨ ਨਾਲ ਮੈਚ ਦੇ ਆਖਰੀ ਉਵਰ ਵਿਚ ਮੈਚ ਜਿੱਤ ਲਿਆ ਗਿਆ। ਮੈਨ ਆਫ ਦੀ ਮੈਚ ਪ੍ਰੋ. ਅਨਿਲ ਨੂੰ ਐਲਾਨਿਆ ਗਿਆ। ਇਸ ਮੌਕੇ ਡਾ. ਜਸਪਾਲ ਸਿੰਘ, ਡਾ. ਜਸਵੰਤ ਸਿੰਘ, ਪ੍ਰੋ. ਐੱਮਐੱਨ ਕੌਸ਼ਲ, ਪ੍ਰੋ. ਸੁਰੇਸ਼ ਕੁਮਾਰ, ਡਾ. ਜਸਪਾਲ ਸਿੰਘ, ਡਾ. ਰਾਜੀਵ ਕੁਮਾਰ, ਡਾ. ਨੀਰਜ ਸੰਘਰ, ਪ੍ਰੋ. ਹੇਮ ਲਤਾ, ਪ੍ਰੋ.ਗੁਰਪ੍ਰੀਤ ਕੌਰ, ਪ੍ਰੋ. ਅਨਿਲ, ਪ੍ਰੋ. ਸੁਖਵਿੰਦਰ, ਪ੍ਰੋ. ਕੀਰਤੀ, ਡਾ. ਹਰਵਿੰਦਰ ਕੌਰ, ਪ੍ਰੋ. ਸਵੀਟੀ ਰਾਣਾ, ਪ੍ਰੋ. ਕਲਜੀਤ, ਪ੍ਰੋ. ਰਣਜੀਤ, ਡਾ. ਰਾਮਪਾਲ, ਪ੍ਰੋ. ਇੰਦਰਜੀਤ ਕੌਰ, ਪ੍ਰੋ. ਪਰਮਜੀਤ, ਪ੍ਰੋ. ਮਮਤਾ, ਪਵਨਦੀਪ ਕੌਰ, ਨੇਹਾ, ਸੁਰਿੰਦਰ ਕੁਮਾਰ, ਸੀਤਾ ਰਾਣੀ ਆਦਿ ਹਾਜ਼ਰ ਸਨ। ਇਸ ਮੌਕੇ ਪਿ੍ੰਸੀਪਲ ਇਲੈਵਨ ਦੇ ਕਪਤਾਨ ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਜਿੱਤੀ ਟੀਮ ਨੂੰ ਵਧਾਈ ਦਿੱਤੀ ਤੇ ਇਨਾਮਾਂ ਦੀ ਵੰਡ ਵੀ ਕੀਤੀ।

from Punjabi News -punjabi.jagran.com https://ift.tt/2XEu3jR
via IFTTT

No comments:

Post a Comment