Responsive Ads Here

Monday, March 4, 2019

ਡੇਰਾਬੱਸੀ 'ਚ ਮਹਾਂਸ਼ਿਵਰਾਤਰੀ ਮੌਕੇ ਕੱਢੀ ਭੋਲੇ ਦੀ ਬਰਾਤ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬਸੀ ਅਤੇ ਆਸ ਪਾਸ ਦੇ ਪਿੰਡਾਂ ਵਿਚ ਸ਼ਿਵਰਾਤਰੀ ਨੂੰ ਸਮਰਪਿਤ ਜਗ੍ਹਾ ਜਗ੍ਹਾ ਭੰਡਾਰੇ ਚਲਾਏ ਗਏ। ਹਰੀਪੁਰ ਕੂੜਾ ਵਿਖੇ ਬੱਤਰਾ ਪਰਿਵਾਰ ਦੀ ਦੇਖ ਰੇਖ ਵਿਚ ਦੋ ਰੋਜ਼ਾ ਸ਼ਿਵਰਾਤਰੀ ਮੇਲਾ ਕਰਵਾਇਆ ਗਿਆ। ਸ਼ਿਵ ਦਰਬਾਰ ਤੋਂ ਇਲਾਵਾ ਮੇਲੇ ਵਿੱਚ ਸ਼ਿਵ ਪਰਿਵਾਰ ਦੀਆਂ ਝਾਕੀਆਂ ਭਜਨ ਕੀਰਤਨ ਅਤੇ ਭੰਡਾਰੇ ਸਮੇਤ ਜਾਗਰਣ ਮੰਡਲ ਨੇ ਰੰਗਾਰੰਗ ਧਾਰਮਿਕ ਪ੍ਰੋਗਰਾਮ ਕੀਤਾ।

ਸ੍ਰੀ ਨਵਯੁਵਕ ਸਨਾਤਮ ਧਰਮ ਸਭਾ ਪ੍ਚਾਰ ਮੰਡਲ ਡੇਰਾਬੱਸੀ ਵੱਲੋਂ ਸ਼ਿਵ ਬਰਾਤ ਸਮੇਤ ਸੋਭਾ ਯਾਤਰਾ ਕੱਢੀ ਗਈ। ਸ੍ਰੀ ਰਾਮ ਲੀਲ੍ਹਾ ਗਰਾਉਂਡ ਵਿਖੇ ਬਤੌਰ ਮੁੱਖ ਮਹਿਮਾਨ ਪਹੰੁਚੇ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ ਨੇ ਹਰੀ ਝੰਡੀ ਦੇ ਕੇ ਬਰਾਤ ਨੂੰ ਰਵਾਨਾ ਕੀਤਾ । ਮੰਡਲ ਪ੍ਧਾਨ ਵਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਫੂਲ ਚੰਦ ਨੇ ਦੱਸਿਆ ਕਿ ਯਾਤਰਾ ਬਾਬਾ ਬਾਲਕ ਨਾਥ ਮੰਦਰ ਗੁਲਾਬਗੜ੍ਹ ,ਮੇਨ ਬਜ਼ਾਰ, ਅਨਾਜ ਮੰਡੀ ਅਤੇ ਬੱਸ ਸਟੈਂਡ ਤੱਕ ਕੱਢੀ ਗਈ ਜਿੱਥੇ ਸ਼ਿਵਜੀ ਦਾ ਵਿਆਹ ਸਮਾਰੋਹ ਕੀਤਾ ਗਿਆ । ਇਸ ਵਿਚ ਸ਼ਿਵਲਿੰਗ, ਇੱਕ ਗੁਬਾਰੇ ਵਿਚ ਬੰਦ ਸ਼ਿਵ ਤਾਂਡਵ, ਘੋੜ ਸਵਾਰ ਦਰਬਾਰੀ, ਸ਼ਿਵ ਬਰਾਤ ਦੀਆਂ ਮਨੋਮਹਕ ਝਾਕੀਆ ਅਤੇ ਬੈਂਡ ਰਾਹੀਂ ਭਜਨ ਗਾਏ ਗਏ । ਇਸ ਦੌਰਾਨ ਪ੍ਰੇਮ ਸਿੰਘ ਚਮਨ ਸੈਣੀ ਪ੍ਵੀਨ ਸੈਣੀ ਜਸਵੀਰ ਜੱਸਾ ਪੁਨੀਤ ਸਰਮਾ ਪ੍ਦੀਪ ਸੈਣੀ ਵੀ ਮੌਜੂਦ ਸਨ । ਨਗਰ ਖੇੜਾ, ਨਗਰ ਖੇੜਾ ਹਾਈਵੇ, ਸ੍ਰੀ ਰਾਮ ਮੰਦਰ ਨਜ਼ਦੀਕ ਰੇਲਵੇ ਫਾਟਕ, ਬਾਜਾਰ ਚੌਕ ਗੁਲਾਬਗੜ੍ਹ ਸਮੇਤ ਸਾਰੇ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ ਗਈ । ਪਿੰਡ ਰਾਮਪੁਰ ਸੈਣੀਆਂ ਵਿਖੇ ਹਵਨ ਯੱਗ ਕਰਵਾਇਆ ਗਿਆ ਅਤੇ ਮੰਦਰ ਵਿਚ ਸਰਧਾਲੂਆਂ ਨੇ ਭੰਡਾਰੇ ਚਲਾਏ ਗਏ। ਇਸ ਤੋਂ ਇਲਾਵਾ ਸਰਸਵਤੀ ਵਿਹਾਰ ਕਾਲੋਨੀ ਪਰਸੂ ਰਾਮ ਭਵਨ ਅਤੇ ਸ਼ਿਵ ਮੰਦਿਰ ਮੇਨ ਬਾਜਾਰ 'ਚ ਧੂਮਧਾਮ ਨਾਲ ਮਨਾਇਆ ਗਿਆ । ਪਿੰਡ ਦੱਪਰ ਵਿਖੇ ਮਨਮੋਹਕ ਝਾਕੀਆਂ ਕੱਢੀਆਂ ਗਈਆਂ ਅਤੇ ਕਬੱਡੀ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਆਸ ਪਾਸ ਦੇ ਪਿੰਡਾਂ ਦੀਆਂ ਟੀਮਾਂ ਨੇ ਸ਼ਾਮਲ ਹੋ ਕੇ ਇਨਾਮ ਜਿੱਤੇ।



from Punjabi News -punjabi.jagran.com https://ift.tt/2XzFskU
via IFTTT

No comments:

Post a Comment