ਗਿਆਨ ਸੈਦਪੁਰੀ, ਸ਼ਾਹਕੋਟ : ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਨਾਲ 26 ਫਰਵਰੀ ਨੂੰ ਹੋਈ ਪੈਨਲ ਮੀਟਿੰਗ ਦੌਰਾਨ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਸੋਮਵਾਰ ਜਥੇਬੰਦੀ ਦੀ ਬ੍ਾਂਚ ਸ਼ਾਹਕੋਟ ਵੱਲੋਂ ਜ਼ਿਲ੍ਹਾ ਪ੍ਧਾਨ ਕਮਲਜੀਤ ਸਿੰਘ ਮਾਣਕ ਦੀ ਪ੍ਧਾਨਗੀ ਹੇਠ ਜਲ ਸਪਲਾਈ ਮੰਤਰੀ ਦੀ ਅਰਥੀ ਫੂਕੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ ਵਿਸ਼ੇਸ਼ ਤੌਰ 'ਤੇ ਪੁੱਜੇ, ਜਦਕਿ ਵੱਡੀ ਗਿਣਤੀ ਵਿਚ ਵਰਕਰ ਪਰਿਵਾਰਾਂ ਸਮੇਤ ਪੁੱਜੇ ਤੇ ਸਰਕਾਰ ਤੇ ਜਲ ਸਪਲਾਈ ਵਿਭਾਗ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ, ਜ਼ਿਲ੍ਹਾ ਪ੍ਧਾਨ ਕਮਲਜੀਤ ਸਿੰਘ ਮਾਣਕ, ਜ਼ਿਲ੍ਹਾ ਜਨਰਲ ਸਕੱਤਰ ਸਿੰਦਰਪਾਲ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਇਨਲਿਸਟਮੈਂਟ ਪਾਲਸੀ, ਠੇਕੇਦਾਰਾਂ, ਕੰਪਨੀਆਂ ਤੇ ਸੁਸਾਇਟੀਆਂ ਆਦਿ ਰਾਹੀ ਆਪਣੀਆਂ ਸੇਵਾਵਾਂ ਦੇਣ ਵਾਲੇ ਫੀਲਡ ਤੇ ਦਫਤਰੀ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਾਮਲ ਕਰ ਕੇ ਰੈਗੂਲਰ ਕਰਨ, ਕੰਟਰੈਕਟ ਵਰਕਰਾਂ ਨੂੰ ਕਿਰਤ ਕਮਿਸ਼ਨ ਤਹਿਤ ਤਨਖਾਹਾਂ ਦੇਣ, ਐੱਸਈ ਲੁਧਿਆਣਾ ਦੇ ਤਨਖਾਹਾਂ ਜਾਰੀ ਪੱਤਰ ਨੂੰ ਸਮੁੱਚੇ ਪੰਜਾਬ 'ਚ ਫੀਲਡ ਕਾਮਿਆਂ 'ਤੇ ਲਾਗੂ ਕਰਨ ਦੀ ਮੰਗ ਨੂੰ ਲੈ ਕੇ 26 ਫਰਵਰੀ ਨੂੰ ਜਲ ਸਪਲਾਈ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਜਥੇਬੰਦੀ ਨਾਲ ਪੈਨਲ ਮੀਟਿੰਗ ਹੋਈ ਸੀ, ਜਿਸ ਵਿਚ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਮੁਕਰ ਗਈ ਹੈ, ਜਿਸ ਵਿਰੁੱਧ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਸੋਮਵਾਰ ਤੋਂ 10 ਮਾਰਚ ਤਕ ਜਲ ਸਪਲਾਈ ਮੰਤਰੀ ਦੀ ਅਰਥੀ ਫੂਕਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤਕ ਪੰਜਾਬ ਸਰਕਾਰ ਤੇ ਮਹਿਕਮਾ ਜਲ ਸਪਲਾਈ ਕੰਟਰੈਕਟ ਵਰਕਰਾਂ ਦੀਆਂ ਉਪਰੋਕਤ ਮੰਗਾਂ ਦਾ ਹੱਲ ਨਹੀਂ ਕਰਦਾ ਤੇ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਦੇ ਨਾਂ ਹੇਠ ਨਿੱਜੀਕਰਨ ਵਾਲੀ ਨੀਤੀ ਨੂੰ ਰੱਦ ਨਹੀਂ ਕੀਤਾ ਜਾਂਦਾ, ਉਸ ਸਮੇਂ ਤਕ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਕੰਟਰੈਕਟ ਵਰਕਰਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਰੇਸਮ ਸਿੰਘ ਭੋਇਪੁਰ, ਸਲਾਹਕਾਰ ਮੰਗਤ ਰਾਮ, ਮੀਤ ਪ੍ਧਾਨ ਸੁੱਚਾ ਸਿੰਘ, ਮੀਤ ਪ੍ਧਾਨ ਸੁਰਜੀਤ ਸਿੰਘ, ਬ੍ਾਂਚ ਪ੍ਧਾਨ ਇਕਾਈ ਫਿਲੌਰ ਜਗਦੀਪ ਸਿੰਘ ਦੰਦੀਵਾਲ, ਰੋਸ਼ਨ ਲਾਲ, ਗਗਨਦੀਪ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਵਰਕਰ ਪਰਿਵਾਰਾਂ ਸਮੇਤ ਸ਼ਾਮਲ ਹੋਏ।
from Punjabi News -punjabi.jagran.com https://ift.tt/2SI08nh
via IFTTT
Monday, March 4, 2019
ਕਾਮਿਆਂ ਨੇ ਪਰਿਵਾਰਾਂ ਸਮੇਤ ਅਰਥੀ ਫੂਕ ਮੁਜ਼ਾਹਰਾ
Subscribe to:
Post Comments (Atom)
No comments:
Post a Comment