Responsive Ads Here

Monday, March 4, 2019

ਚੀਨ ਨੇ ਦਿੱਤੇ ਰੱਖਿਆ ਬਜਟ ਵਧਾਉਣ ਦੇ ਸੰਕੇਤ

ਬੀਜਿੰਗ (ਪੀਟੀਆਈ) : ਦੁਨੀਆ ਦੇ ਦੂਜੇ ਸਭ ਤੋਂ ਵੱਡੇ ਰੱਖਿਆ ਬਜਟ ਵਾਲੇ ਦੇਸ਼ ਚੀਨ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਰੱਖਿਆ 'ਤੇ ਖ਼ਰਚ ਨੂੰ ਹੋਰ ਵਧਾਏਗਾ। ਪਰ ਇਹ ਕਿਸੇ ਨੂੰ ਧਮਕਾਉਣ ਲਈ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਸਾਲ ਆਪਣੇ ਰੱਖਿਆ ਬਜਟ 'ਚ 2017 ਦੀ ਤੁਲਨਾ 'ਚ 8.1 ਫ਼ੀਸਦੀ ਦਾ ਵਾਧਾ ਕੀਤਾ ਸੀ। 2018 ਲਈ ਉਸ ਨੇ ਆਪਣਾ ਰੱਖਿਆ ਬਜਟ 175 ਅਰਬ ਡਾਲਰ (12 ਲੱਖ ਕਰੋੜ ਤੋਂ ਜ਼ਿਆਦਾ) ਦਾ ਤੈਅ ਕੀਤਾ ਸੀ। ਇਹ ਧਨਰਾਸ਼ੀ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਅਮਰੀਕਾ ਨੇ ਸਾਲ 2019 ਲਈ 717 ਅਰਬ ਡਾਲਰ (50 ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਦੇ ਰੱਖਿਆ ਬਜਟ ਨੂੰ ਮਨਜ਼ੂਰੀ ਦਿੱਤੀ ਹੈ।

ਸਾਲ 2019 ਲਈ ਚੀਨ ਦੇ ਰੱਖਿਆ ਬਜਟ ਦਾ ਐਲਾਨ ਸ਼ਾਇਦ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਲੀ ਕਛਯਾਂਗ ਕਰਨਗੇ। ਉਹ ਨੈਸ਼ਨਲ ਪੀਪੁਲਸ ਕਾਂਗਰਸ (ਐੱਨਪੀਸੀ) ਦੇ ਸਾਲਾਨਾ ਸੈਸ਼ਨ 'ਚ ਸਰਕਾਰ ਦੇ ਕੰਮਕਾਜ ਦੀ ਰਿਪੋਰਟ ਪੇਸ਼ ਕਰਨਗੇ। ਐੱਨਪੀਸੀ ਦੇ ਤਰਜਮਾਨ ਝਾਂਗ ਯੇਸੁਈ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਰੱਖਿਆ ਬਜਟ 'ਚ ਵਾਧੇ ਦਾ ਸੰਕੇਤ ਦਿੰਦਿਆਂ ਕਿਹਾ ਕਿ ਵੱਡੇ ਵਿਕਸਿਤ ਦੇਸ਼ਾਂ ਦੇ ਫ਼ੌਜੀ ਬਜਟ ਦੀ ਤੁਲਨਾ 'ਚ ਇਹ ਹਾਲੇ ਵੀ ਘੱਟ ਹੋਵੇਗਾ। ਯੇਸੁਈ ਦਾ ਮਤਲਬ ਫ਼ੌਜ 'ਤੇ ਆਕਾਰ ਮੁਤਾਬਕ ਖ਼ਰਚ ਨੂੰ ਲੈ ਕੇ ਸੀ। ਤਰਜਮਾਨ ਨੇ ਕਿਹਾ, ਦੇਸ਼ 'ਤੇ ਖ਼ਤਰੇ ਦੇ ਘੱਟ ਜਾਂ ਜ਼ਿਆਦਾ ਹੋਣ ਨਾਲ ਰੱਖਿਆ ਬਜਟ ਦਾ ਨਿਰਧਾਰਨ ਨਹੀਂ ਹੁੰਦਾ। ਇਹ ਦੇਸ਼ ਦੀ ਵਿਦੇਸ਼ ਤੇ ਰਾਸ਼ਟਰੀ ਸੁਰੱਖਿਆ ਨੀਤੀ ਨਾਲ ਤੈਅ ਹੁੰਦਾ ਹੈ। ਜ਼ਿਕਰਯੋਗ ਹੈ ਕਿ ਸਾਲ 2016 ਤੋਂ ਬਾਅਦ ਚੀਨ ਦਾ ਰੱਖਿਆ ਬਜਟ ਤੇਜ਼ੀ ਨਾਲ ਵਧਿਆ ਹੈ ਤੇ ਇਹ ਹਰ ਸਾਲ ਵਧਦਾ ਜਾ ਰਿਹਾ ਹੈ।

ਝਾਂਗ ਨੇ ਕਿਹਾ, ਚੀਨ ਦਾ ਰੱਖਿਆ ਬਜਟ ਉਸ ਦੇ ਜੀਡੀਪੀ ਦਾ ਸਿਰਫ਼ 1.3 ਫ਼ੀਸਦੀ ਹੈ ਜਦਕਿ ਵੱਡੇ ਵਿਕਸਿਤ ਦੇਸ਼ ਆਪਣੇ ਜੀਡੀਪੀ ਦਾ ਦੋ ਫ਼ੀਸਦੀ ਰੱਖਿਆ ਬਜਟ 'ਤੇ ਖ਼ਰਚ ਕਰਦੇ ਹਨ। ਤਰਜਮਾਨ ਨੇ ਕਿਹਾ, ਚੀਨ ਦੀ ਨੀਤੀ ਸ਼ਾਂਤੀ ਦੇ ਰਾਹ 'ਤੇ ਚੱਲਦਿਆਂ ਵਿਕਾਸ ਕਰਨ ਦੀ ਹੈ। ਦੇਸ਼ ਆਪਣੀ ਖ਼ੁਦਮੁਖ਼ਤਾਰੀ ਲਈ ਲੋੜ ਮੁਤਾਬਕ ਰੱਖਿਆ 'ਤੇ ਖ਼ਰਚ ਕਰਦਾ ਹੈ। ਉਸ ਦਾ ਆਪਣੀ ਸੁਰੱਖਿਆ ਤੇ ਦੇਸ਼ ਦੀ ਅਖੰਡਤਾ ਬਣਾਈ ਰੱਖਣ ਦਾ ਉਦੇਸ਼ ਹੈ। ਇਸ ਨਾਲ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਚੀਨ ਆਪਣੀ ਫ਼ੌਜ ਵਿਚ ਲਗਾਤਾਰ ਸੈਨਿਕਾਂ ਦੀ ਗਿਣਤੀ 'ਚ ਕਮੀ ਕਰ ਰਿਹਾ ਹੈ। ਇਸ ਦੇ ਬਾਵਜੂਦ ਕਰੀਬ 20 ਲੱਖ ਸੈਨਿਕਾਂ ਨਾਲ ਉਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਹੈ।



from Punjabi News -punjabi.jagran.com https://ift.tt/2EMQLiw
via IFTTT

No comments:

Post a Comment