Responsive Ads Here

Tuesday, March 5, 2019

ਭਾਰਤੀ ਕਿਸਾਨ ਯੂਨੀਅਨ ਨੇ ਕੀਤੀਆਂ ਵਿਚਾਰਾਂ

ਵਕੀਲ ਮਹਿਰੋਂ, ਮੋਗਾ : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਸੁਖਜਿੰਦਰ ਸਿੰਘ ਖੋਸਾ ਮੀਤ ਪ੍ਧਾਨ ਪੰਜਾਬ ਦੀ ਪ੍ਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸਕੱਤਰ ਜਨਰਲ ਗੁਲਜਾਰ ਸਿੰਘ ਘੱਲਕਲਾਂ ਨੇ ਚਲਾਈ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਸੰਧੂਆਣਾ ਨੇ ਪ੍ਰੈਸ ਨੂੰ ਰਿਲੀਜ਼ ਕੀਤੀ। ਇਸ ਮੌਕੇ ਅਤੱਰ ਸਿੰਘ ਸੋਨੂੰ ਬਾਗ ਗਲੀ ਮੋਗਾ, ਜਸਵੀਰ ਸਿੰਘ ਮੰਦਰ, ਦਲੀਪ ਸਿੰਘ ਜਨੇਰ, ਮਲੂਕ ਸਿੰਘ ਮਸਤੇਵਾਲਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।

ਕਿਸਾਨ ਆਗੂਆਂ ਨੇ 27 ਫਰਵਰੀ ਨੂੰ ਚੰਡੀਗੜ੍ਹ ਦੀ ਰੋਸ ਰੈਲੀ ਵਿੱਚ ਜਿਲ੍ਹੇ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਦੇ ਸ਼ਾਮਿਲ ਹੋਣ 'ਤੇ ਧੰਨਵਾਦ ਕੀਤਾ। ਮੁੱਖ ਮੰਤਰੀ ਦੇ ਓ. ਐਸ. ਡੀ. ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯਕੀਨ ਦਵਾਇਆ ਕਿ ਤੁਹਾਡੀਆਂ ਸਾਰੀਆਂ ਮੰਗਾਂ ਹੱਕੀ ਹਨ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਇਹਨਾਂ ਨੂੰ ਪੂਰਾ ਕਰਵਾਇਆ ਜਾਵੇਗਾ।

ਸੁਖਜਿੰਦਰ ਸਿੰਘ ਖੋਸਾ ਨੇ ਆਖਿਆ ਕਿ ਕਿਸੇ ਵੀ ਕਿਸਾਨ ਦੀ ਕੁਰਕੀ, ਨੀਲਾਮੀ ਅਤੇ ਬੈਂਕ ਵੱਲੋਂ ਕਰਜੇ ਦੇ ਸਬੰਧ ਵਿੱਚ ਚੈੱਕ ਲਗਾਏ ਹੋਣ ਤਾਂ ਉਹ ਵੀ ਕਿਸਾਨ ਆਗੂਆਂ ਦੇ ਧਿਆਨ ਵਿੱਚ ਲਿਆਉਣ। ਜੇਕਰ ਕਿਸੇ ਕਿਸਾਨ ਦੀ ਇਹੋ ਜਿਹੀ ਨੌਬਤ ਆਉਂਦੀ ਹੈ ਤਾਂ ਕਿਸਾਨ ਆਗੂਆਂ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਉਹਨਾਂ ਤੋਂ ਇਲਾਵਾ ਜਰਨੈਲ ਸਿੰਘ ਭਲੂਰ, ਸੁਰਜੀਤ ਸਿੰਘ ਫਤਿਹਗੜ੍ਹ ਕੋਰੋਟਾਣਾ, ਮੰਦਰਜੀਤ ਸਿੰਘ ਮਨਾਵਾਂ, ਸਾਹਿਬ ਸਿੰਘ ਬੋਘੇਵਾਲਾ, ਮੇਜਰ ਸਿੰਘ ਕੜਾਹੇਵਾਲਾ, ਰੇਸ਼ਮ ਸਿੰਘ ਬੱਡੂਵਾਲ, ਹਰਦੀਪ ਸਿੰਘ ਪੰਡੋਰੀ, ਪਾਲ ਸਿੰਘ ਘੱਲਕਲਾਂ ਡਿਪਟੀ ਕੋਠੇ, ਗੁਰਦਿਆਲ ਸਿੰਘ (ਲਾਲੀ) ਜਗਸੀਰ ਸਿੰਘ ਘੱਲਕਲਾਂ, ਕੁੁਲਦੀਪ ਸਿੰਘ ਲੰਡੇਕੇ, ਪ੍ਰੀਤਮ ਸਿੰਘ ਖੋਸਾ ਪਾਂਡੋ, ਬਲਵੰਤ ਸਿੰਘ ਸੁਖਮੰਦਰ ਸਿੰਘ ਤਰਸੇਮ ਸਿੰਘ ਫਤਿਹਗੜ੍ਹ ਕੋਰੋਟਾਣਾ, ਮੁਕੰਦ ਸਿੰਘ ਨਿਧਾਂਵਾਲਾ, ਕੁਲਦੀਪ ਸਿੰਘ ਤਖਾਣਵੱਧ, ਜੀਤ ਸਿੰਘ ਸਵਰਨ ਸਿੰਘ ਬਲਦੇਵ ਸਿੰਘ ਮੰਦਰ, ਗੁਰਪ੍ਰੀਤ ਸਿੰਘ ਮਲਕੀਤ ਸਿੰਘ ਥੰਮਣਵਾਲਾ, ਨੱਛਤਰ ਸਿੰਘ ਲੋਹਾਰਾ, ਸੁਖਦੇਵ ਸਿੰਘ ਦਾਤਾ, ਪਿਆਰਾ ਸਿੰਘ ਕੁਲਵੰਤ ਸਿੰਘ ਜੋਗੇਵਾਲਾ, ਕਰਨੈਲ ਸਿੰਘ ਬਾਜੇਕੇ, ਲਖਵੀਰ ਸਿੰਘ ਸੂਰਤ ਸਿੰਘ ਮਸੀਤਾਂ, ਮੇਜਰ ਸਿੰਘ ਪਟਵਾਰੀ ਗਹਿਲੀਵਾਲਾ, ਸੰਤਾਂ ਸਿੰਘ ਰੇੜਵਾਂ ਆਦਿ ਸਮੇਤ ਹੋਰ ਜਿਲ੍ਹਾ ਅਹੁੱਦੇਦਾਰ ਤੇ ਬਲਾਕਾਂ ਦੇ ਅਹੁੱਦੇਦਾਰ ਤੇ ਵਰਕਰ ਹਾਜ਼ਰ ਸਨ।



from Punjabi News -punjabi.jagran.com https://ift.tt/2VFBQMD
via IFTTT

No comments:

Post a Comment