ਪ੍ਦੀਪ ਭਨੋਟ, ਨਵਾਂਸ਼ਹਿਰ : ਕੇਸੀ ਗਰੱੁਪ ਆਫ ਇੰਸਟੀਚਿਊਟਸ਼ਨ ਵੱਲੋਂ ਕੇਸੀ ਕਾਲਜ ਆਫ ਹੋਟਲ ਮੈਨੇਜਮੈਂਟ ਦੀ ਦੇਖ-ਰੇਖ 'ਚ ਕਰਵਾਏ ਇੰਟਰ ਹਾਊਸ ਵਾਲੀਬਾਲ ਦੇ ਲੀਗ ਮੈਚ 'ਚ ਕੇਸੀ ਬੀਟੈਕ ਦੀ ਟੀਮ ਜੇਤੂ ਅਤੇ ਕੇਸੀ ਐੱਚਐੱਮ ਦੀ ਟੀਮ ਉਪ ਜੇਤੂ ਰਹੀ। ਜੇਤੂ ਖਿਡਾਰੀਆਂ ਨੂੰ ਕੇਸੀ ਗਰੱੁਪ ਦੇ ਸੀਏਸੀ ਰਿਟਾ: ਬਿ੍ਗੇਡੀਅਰ ਹਰਿੰਦਰ ਸਿੰਘ ਭੰਡਾਲ ਵੱਲੋਂ ਟਰਾਫੀ ਦੇ ਕੇ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਕਿਸੇ ਨਾ ਕਿਸੇ ਖੇਡਾਂ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਪਿ੍ੰ: ਬਲਜੀਤ ਕੌਰ ਨੇ ਦੱਸਿਆ ਕਿ ਫਾਇਨਲ ਮੈਚ ਕੇਸੀ ਐੱਚਐੱਮ ਅਤੇ ਕੇਸੀ ਬੀਟੈਕ ਦੇ 'ਚ 25-25 ਪੁਆਇੰਟ ਦੇ ਤਿੰਨ ਸੈਟ ਲਗਾ ਕੇ ਖੇਡਿਆ ਗਿਆ। ਪਹਿਲੇ ਸੈਟ 'ਚ ਕੇਸੀ ਐੱਚਐੱਮ ਨੇ ਬੀਟੈਕ ਨੂੰ 25-16 ਪੁਆਇੰਟ ਨਾਲ ਹਰਾਇਆ, ਦੂਜੇ ਸੈਟ 'ਚ ਬੀਟੈਕ ਨੇ ਐੱਚਐੱਮ ਨੂੰ 25-16 ਨਾਲ ਅਤੇ ਤੀਸਰੇ ਸੈਟ 'ਚ ਬੀਟੈਕ ਨੇ ਐੱਚਐੱਮ ਨੂੰ 25-13 ਨਾਲ ਹਰਾਇਆ। ਪਿ੍ੰ: ਬਲਜੀਤ ਕੌਰ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋ: ਵਿਵੇਕ ਸ਼ਰਮਾ, ਪ੍ਰੋ: ਮਿਰਜਾ ਸ਼ਹਜਿਾਨ ਵੇਗ, ਪ੍ਰੋ: ਅਸ਼ੋਕ ਕੁਮਾਰ, ਪ੍ਰੋ: ਸੁਖਦੀਪ ਕੌਰ, ਅਜੈ ਬੈਂਸ, ਸੌਰਭ ਸ਼ਰਮਾ, ਸੰਨੀ ਸ਼ਰਮਾ, ਗੀਤੇਸ਼ ਗੋਗਾ, ਸੁਮਿਤ ਚੋਪੜਾ, ਅਵਤਾਰ ਸਿੰਘ ਿਢੱਲੋਂ, ਜਫਤਾਰ ਆਦਿ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2ENgk2R
via IFTTT
Tuesday, March 5, 2019
ਬੀਟੈਕ ਦੀ ਟੀਮ ਨੇ ਰਹੀ ਜੇਤੂ
Subscribe to:
Post Comments (Atom)
No comments:
Post a Comment