ਨਵੀਂ ਦਿੱਲੀ (ਏਜੰਸੀ) : ਪਹਿਲੇ ਵਨ ਡੇ ਮੈਚ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਨਵਾਂ ਕੀਰਤੀਮਾਨ ਰਚਿਆ। ਬਤੌਰ ਕਪਤਾਨ ਵਿਰਾਟ ਦੀ ਇਹ 48ਵੀਂ ਜਿੱਤ ਸੀ। ਇਸ ਦੌਰਾਨ ਉਨ੍ਹਾਂ ਨੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਸਰ ਵਿਵੀਅਨ ਰਿਚਰਡਜ਼ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਕੋਹਲੀ ਨੇ ਟੀਮ ਇੰਡੀਆ ਦੀ 64 ਮੈਚਾਂ ਵਿਚ ਕਪਤਾਨੀ ਕੀਤੀ ਹੈ। ਉਥੇ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਵਿਵੀਅਨ ਰਿਚਡਜ਼ ਨੇ 64 ਮੈਚਾਂ ਵਿਚੋਂ 47 ਮੈਚ ਜਿੱਤੇ ਸਨ। ਜੇ 64 ਵਨ ਡੇ ਮੈਚਾਂ ਵਿਚ ਜਿੱਤ ਦਰਜ ਕਰਨ ਦਾ ਓਵਰਆਲ ਰਿਕਾਰਡ ਦੇਖਿਆ ਜਾਵੇ ਤਾਂ ਇਹ ਕੀਰਤੀਮਾਨ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦੇ ਨਾਂ ਦਰਜ ਹੈ। ਰਿੱਕੀ ਪੋਂਟਿੰਗ ਨੇ 64 ਮੈਚਾਂ ਵਿਚ 51 ਇਕ ਦਿਨਾ ਕ੍ਰਿਕਟ ਵਿਚ ਜਿੱਤ ਦਰਜ ਕੀਤੀ ਹੈ। ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲਾਇਡ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 64 ਇਕ ਦਿਨਾ ਮੈਚਾਂ ਵਿਚੋਂ 50 ਮੈਚ ਜਿੱਤੇ ਹਨ ਤੇ ਕੋਹਲੀ ਤੀਜੇ ਸਥਾਨ 'ਤੇ ਹਨ।
from Punjabi News -punjabi.jagran.com https://ift.tt/2SFtVwU
via IFTTT
Monday, March 4, 2019
ਵਿਰਾਟ ਨੇ ਰਿਚਰਡਜ਼ ਨੂੰ ਛੱਡਿਆ ਪਿੱਛੇ
Subscribe to:
Post Comments (Atom)
No comments:
Post a Comment