ਨਵੀਂ ਦਿੱਲੀ (ਏਜੰਸੀ) : ਉੱਤਰ ਭਾਰਤ ਦੇ ਖੇਤਾਂ 'ਚ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਦੂਸ਼ਣ ਤੋਂ ਭਾਰਤ ਨੂੰ ਸਾਲਾਨਾ 30 ਅਰਬ ਡਾਲਰ (ਕਰੀਬ 2.1 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋ ਰਿਹਾ ਹੈ। ਇਹ ਪ੍ਦੂਸ਼ਣ ਖ਼ਾਸ ਤੌਰ 'ਤੇ ਬੱਚਿਆਂ 'ਚ ਸਾਹ ਸਬੰਧੀ ਗੰਭੀਰ ਬਿਮਾਰੀਆਂ ਦਾ ਵੱਡਾ ਕਾਰਨ ਵੀ ਹੈ। ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਇੰਸਟੀਚਿਊਟ ਦੇ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ।
ਅਧਿਐਨ 'ਚ ਪ੍ਦੂਸ਼ਣ ਕਾਰਨ ਸਿਹਤ ਤੇ ਅਰਥ ਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਅਧਿਐਨ ਮੁਤਾਬਕ ਖੇਤਾਂ 'ਚ ਫ਼ਸਲਾਂ ਦੀ ਰਹਿੰਦ-ਖੂੰਦ ਸਾੜਨ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਸਾਹ ਸਬੰਧੀ ਇਨਫੈਕਸ਼ਨ ਦਾ ਖ਼ਤਰਾ ਵਧੇਰੇ ਰਹਿੰਦਾ ਹੈ। ਅਧਿਐਨਕਰਤਾ ਸੈਮੁਅਲ ਸਕਾਟ ਨੇ ਕਿਹਾ ਕਿ ਹਵਾ ਦੀ ਖ਼ਰਾਬ ਗੁਣਵੱਤਾ ਦੁਨੀਆ ਭਰ 'ਚ ਲੋਕਾਂ ਦੀ ਸਿਹਤ 'ਤੇ ਮੰਡਰਾ ਰਿਹਾ ਸਭ ਤੋਂ ਵੱਡਾ ਖ਼ਤਰਾ ਹੈ। ਦਿੱਲੀ ਦੀ ਹਵਾ 'ਚ ਪ੍ਦੂਸ਼ਣ ਕਣਾਂ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਤੈਅ ਸੁਰੱਖਿਅਤ ਪੱਧਰ ਤੋਂ 20 ਗੁਣਾ ਵਧੇਰੇ ਹੈ। ਦਿੱਲੀ ਦੀ ਖ਼ਰਾਬ ਹਵਾ ਲਈ ਹੋਰ ਕਾਰਨਾਂ ਦੇ ਨਾਲ-ਨਾਲ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਖੇਤਾਂ 'ਚ ਪਰਾਲੀ ਸਾੜਨ ਦੀ ਵੀ ਅਹਿਮ ਭੂਮਿਕਾ ਹੈ। ਅਧਿਐਨ 'ਚ ਇਹ ਅਨੁਮਾਨ ਵੀ ਲਗਾਇਆ ਗਿਆ ਹੈ ਕਿ ਪਰਾਲੀ ਸਾੜਨ ਤੋਂ ਹੋਣ ਵਾਲੇ ਪ੍ਦੂਸ਼ਣ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਨੂੰ ਸਾਲਾਨਾ ਕਰੀਬ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪਰਾਲੀ ਤੋਂ ਪ੍ਭਾਵਿਤ ਇਲਾਕਿਆਂ ਤੇ ਹੋਰ ਇਲਾਕਿਆਂ 'ਚ ਤੁਲਨਾਤਮਕ ਅਧਿਐਨ ਲਈ ਖੋਜਾਰਥੀਆਂ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸੈੱਟਲਾਈਟ ਡਾਟੇ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਸਿਹਤ ਸਬੰਧੀ ਅਸਰ ਜਾਣਨ ਲਈ ਹਸਪਤਾਲਾਂ 'ਚ ਸਾਹ ਦੀ ਬਿਮਾਰੀ ਦੇ ਇਲਾਜ ਲਈ ਆਉਣ ਵਾਲੇ ਲੋਕਾਂ ਦੇ ਅੰਕੜੇ ਇਕੱਠੇ ਕੀਤੇ ਗਏ।
ਕੰਮ ਕਰਨ ਦੀ ਸਮਰੱਥਾ 'ਤੇ ਅਸਰ
ਅਧਿਐਨ 'ਚ ਕਿਹਾ ਗਿਆ ਹੈ ਕਿ ਹਵਾ ਪ੍ਦੂਸ਼ਣ ਕਾਰਨ ਕਿਸੇ ਖੇਤਰ ਵਿਸੇਸ਼ 'ਚ ਰਹਿਣ ਵਾਲਿਆਂ ਦੀ ਕੰਮ ਕਰਨ ਦੀ ਸਮਰੱਥਾ 'ਤੇ ਵੀ ਮਾੜਾ ਅਸਰ ਪੈਂਦਾ ਹੈ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਸੁਮਨ ਚੱਕਰਵਰਤੀ ਨੇ ਕਿਹਾ, 'ਉੱਤਰ ਭਾਰਤ 'ਚ ਸਰਦੀ ਦੇ ਦਿਨਾਂ 'ਚ ਗੰਭੀਰ ਹਵਾ ਪ੍ਦੂਸ਼ਣ ਨਾਲ ਸਿਹਤ ਦੇ ਨਜ਼ਰੀਏ ਤੋਂ ਐਮਰਜੈਂਸੀ ਵਾਲੇ ਹਾਲਾਤ ਬਣ ਜਾਂਦੇ ਹਨ। ਜੇਕਰ ਕਦਮ ਨਹੀਂ ਚੁੱਕੇ ਗਏ ਤਾਂ ਫ਼ਸਲ ਸਾੜਨ ਨਾਲ ਪ੍ਦੂਸ਼ਣ ਹੋਰ ਵਧੇਗਾ ਤੇ ਸਿਹਤ ਸੇਵਾਵਾਂ 'ਤੇ ਹੋਣ ਵਾਲੇ ਖ਼ਰਚ 'ਚ ਇਜ਼ਾਫ਼ਾ ਹੋਵੇਗਾ।'
ਪਟਾਕਿਆਂ ਨਾਲ 50 ਹਜ਼ਾਰ ਕਰੋੜ ਦਾ ਨੁਕਸਾਨ
ਅਧਿਐਨ 'ਚ ਹਵਾ ਪ੍ਦੂਸ਼ਣ ਦੇ ਹੋਰ ਕਾਰਨ ਵੀ ਸ਼ਾਮਲ ਕੀਤੇ ਗਏ ਹਨ। ਇਸ ਮੁਤਾਬਕ ਪਟਾਕਿਆਂ ਨਾਲ ਹੋਣ ਵਾਲੇ ਪ੍ਦੂਸ਼ਣ ਤੋਂ ਸਾਲਾਨਾ ਕਰੀਬ ਸੱਤ ਅਰਬ ਡਾਲਰ (ਕਰੀਬ 50 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੁੰਦਾ ਹੈ।
from Punjabi News -punjabi.jagran.com https://ift.tt/2XCAdB1
via IFTTT
No comments:
Post a Comment