ਮੁੰਬਈ : ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਨੂੰ ਖੁੱਲ੍ਹੇ ਭਾਰਤੀ ਸ਼ੇਅਰ ਬਾਜ਼ਾਰ 'ਚ ਮਾਮੂਲੀ ਗਿਰਾਵਟ ਨਜ਼ਰ ਆਈ। ਸਵੇਰੇ 15 ਅੰਕਾਂ ਦੀ ਕਮਜ਼ੋਰੀ ਨਾਲ ਖੁੱਲ੍ਹਾ ਸ਼ੇਅਰ ਬਾਜ਼ਾਰ ਕੁਝ ਹੀ ਦੇਰ 'ਚ ਡਿੱਗਣ ਲੱਗਾ। ਸਵੇਰ ਵੇਲੇ ਮੁੱਖ ਸੂਚਕ ਅੰਕ ਸੈਂਸੈਕਸ 58 ਅੰਕਾਂ ਦੀ ਕਮਜ਼ੋਰੀ ਨਾਲ 36,005 ਦੇ ਪੱਧਰ ਨੂੰ ਪਾਰ ਕਰ ਰਿਹਾ ਸੀ ਉਥੇ ਨਿਫਟੀ 16 ਅੰਕ ਡਿੱਗ ਕੇ 10,846 ਦੇ ਪੱਧਰ 'ਤੇ ਨਜ਼ਰ ਆ ਰਿਹਾ ਸੀ।
ਨਿਫਟੀ 50 'ਚ ਸ਼ੁਮਾਰ 50 ਸ਼ੇਅਰਾਂ 'ਚ 29 ਹਰੇ ਤੇ 21 ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਦਾ ਮਿੱਡਕੈਪ 0.56 ਫ਼ੀਸਦੀ ਦੀ ਤੇਜ਼ੀ ਨਾਲ ਤੇ ਸਮਾਲਕੈਪ 0.95 ਫ਼ੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੈਂਸੈਕਸ 196 ਅੰਕਾਂ ਦੀ ਮਜ਼ਬੂਤੀ ਨਾਲ 36,063 'ਤੇ ਅਤੇ ਨਿਫਟੀ 71 ਅੰਕਾਂ ਦੀ ਤੇਜ਼ੀ ਨਾਲ 10,863 'ਤੇ ਕਾਰੋਬਾਰ ਕਰ ਕੇ ਬੰਦ ਹੋਇਆ ਸੀ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਅੱਜ ਮੁੱਖ ਏਸ਼ੀਆਈ ਬਾਜ਼ਾਰਾਂ ਨੇ ਬੇਹੱਦ ਸੁਸਤ ਸ਼ੁਰੂਆਤ ਕੀਤੀ ਹੈ। ਦਿਨ ਦੇ 9 ਵਜੇ ਜਾਪਾਨ ਦਾ ਨਿੱਕੇਈ 0.60 ਫ਼ੀਸਦੀ ਦੀ ਗਿਰਾਵਟ ਨਾਲ 21,690 'ਤੇ, ਚੀਨ ਦੀ ਸ਼ੰਘਾਈ 0.10 ਫ਼ੀਸਦੀ ਦੀ ਗਿਰਾਵਟ ਨਾਲ 3024 'ਤੇ, ਹੈਂਗਸੇਂਗ 0.44 ਫ਼ੀਸਦੀ ਦੀ ਗਿਰਾਵਟ ਨਾਲ 28,830 'ਤੇ ਅਤੇ ਤਾਇਵਾਨ ਦਾ ਕਾਪਸੀ 0.48 ਫ਼ੀਸਦੀ ਦੀ ਗਿਰਾਵਟ ਨਾਲ 2180 'ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਜੇਕਰ ਅਮਰੀਕਾ ਦੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬੀਤੇ ਦਿਨ ਡਾਓ ਜੋਂਸ 0.79 ਫ਼ੀਸਦੀ ਦੀ ਗਿਰਾਵਟ ਨਾਲ 25819 ਤੇ, ਸਟੈਂਡਰਡ ਐਂਡ ਪੁਅਰਸ 0.39 ਫ਼ੀਸਦੀ ਦੀ ਗਿਰਾਵਟ ਨਾਲ 2792 'ਤੇ ਅਤੇ ਨੇਸਡੈਕ 0.23 ਫ਼ੀਸਦੀ ਦੀ ਗਿਰਾਵਟ ਨਾਲ 7577 'ਤੇ ਕਾਰੋਬਾਰ ਕਰ ਕੇ ਬੰਦ ਹੋਇਆ ਸੀ।
from Punjabi News -punjabi.jagran.com https://ift.tt/2XEtZk7
via IFTTT
No comments:
Post a Comment