Responsive Ads Here

Tuesday, March 5, 2019

ਅਕਾਲੀ ਦਲ ਟਕਸਾਲੀ ਵਲੋਂ ਮੈਂ ਹੀ ਚੋਣ ਲੜਾਂਗਾ : ਬੀਰਦਵਿੰਦਰ

ਜੋਲੀ ਸੂਦ, ਮੋਰਿੰਡਾ : ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਉਮੀਦਵਾਰ ਭਾਵ ਕਿ ਮੈਂ ਹੀ ਲੋਕ ਸਭਾ ਦੀ ਚੋਣ ਲੜਾਂਗਾ। ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਲੋਕ ਸਭਾ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਐਲਾਨੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਨੇ ਮੋਰਿੰਡਾ ਵਿਖੇ ਅਪਣੇ ਸਮਰਥਕਾਂ ਨਾਲ ਮੀਟਿੰਗ ਕਰਨ ਉਪਰੰਤ ਪ੍ਗਟ ਕੀਤੇ। ਇਸ ਮੌਕੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਦਾ ਮਕਸਦ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਚੁੰਗਲਾਂ 'ਚ ਪੰਜਾਬ ਨੂੰ ਅਜ਼ਾਦ ਕਰਵਾਉਣਾ ਹੈ, ਉਸ ਲਈ ਅਸੀਂ ਹਰ ਹਮਖਿਆਲੀ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਮਝੌਤਾ ਹੋ ਸਕਦਾ ਹੈ ਪ੍ੰਤੂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੇ ਖੰਡੂਰ ਸਾਹਿਬ ਸੀਟ ਤੋ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਹੀ ਲੜਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤਂੋ ਬਾਅਦ ਸਾਡੀ ਅਗਲੀ ਲੜਾਈ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਤੋ ਲਾਂਬੇ ਕਰਨਾ ਹੈ, ਉਨ੍ਹਾਂ ਕਿਹਾ ਕਿ ਉਹ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕੋਈ ਚੁਣੌਤੀ ਨਹੀ ਮੰਨਦੇ, ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਪਾਕਿਸਤਾਨ ਵਿਰੁੱਧ ਗੁੱਸਾ ਹੈ ਪ੍ੰਤੂ ਪੰਜਾਬ ਦਾ ਮੁੱਖ ਮੰਤਰੀ ਪਿਛਲੇ 2 ਸਾਲਾਂ ਤੋ ਪਾਕਿਸਤਾਨੀ ਪੱਤਰਕਾਰ ਅਰੂਸਾ ਨੂੰ ਅਪਣੀ ਸਰਕਾਰੀ ਕੋਠੀ 'ਚ ਰੱਖੀ ਬੈਠਾ ਹੈ। ਇਸ ਮੌਕੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਪੰਜਾਬ ਅਰਬਾਂ ਰੁਪਏ ਦਾ ਕਰਜ਼ਈ ਹੋ ਚੁੱਕਾ ਹੈ ਇਸ ਲਈ ਦੋਵੇ ਪਾਰਟੀਆਂ ਨੂੰ ਹਰਾਉਣਾ ਜ਼ਰੂਰੀ ਹੈ। ਇਸ ਮੌਕੇ ਜਸਮੀਤ ਸਿੰਘ ਆਰਕੀਟੈਕ ਦੀ ਅਗਵਾਈ ਹੇਠ ਬੀਰਦਵਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੀਡੀਆ ਸਕੱਤਰ ਗਗਨਪ੍ਰੀਤ ਸਿੰਘ, ਪਿ੍ੰਸੀਪਲ ਸੱਜਾ ਸਿੰਘ, ਚਰਨਜੀਤ ਸਿੰਘ, ਗੁਰਬਚਨ ਸਿੰਘ, ਕੇਸਰ ਸਿੰਘ ਮੋਰਿੰਡਾ ਪ੍ਧਾਨ ਬਹੁਜਨ ਸਮਾਜ ਪਾਰਟੀ, ਨਸੀਬ ਕੁਮਾਰ ਮੱਟੂ, ਤਰਸੇਮ ਸਿੰਘ, ਥਾਣੇਦਾਰ ਗੁਰਦੇਵ ਸਿੰਘ, ਥਾਣੇਦਾਰ ਜਸਵੀਰ ਸਿੰਘ, ਬਲਵਿੰਦਰ ਸਿੰਘ, ਗੁਰਪਾਲ ਸਿੰਘ ਹਿੰਮਤਪੁਰਾ, ਜਸਵੀਰ ਸਿੰਘ, ਭਜਨ ਕੌਰ, ਐਡਵੋਕੇਟ ਸਟਾਲਨਜੀਤ ਸਿੰਘ, ਨਰਿੰਦਰ ਸਿੰਘ, ਕਰਨੈਲ ਸਿੰਘ, ਬਲਜੀਤ ਸਿੰਘ, ਨਰੰਜਣ ਸਿੰਘ ਲਹਿਲਾ, ਰਜਿੰਦਰ ਸਿੰਘ, ਕਰਮਜੀਤ ਕੌਰ ਆਦਿ ਹਾਜ਼ਰ ਸਨ।

from Punjabi News -punjabi.jagran.com https://ift.tt/2SJzlqK
via IFTTT

No comments:

Post a Comment