ਨਰਿੰਦਰ ਮਾਹੀ, ਬੰਗਾ : ਗੁਰੂ ਨਾਨਕ ਕਾਲਜ ਫਾਰ ਵੋਮੈਨ ਚਰਨ ਕੰਵਲ ਬੰਗਾ ਵਿਖੇ ਡੀਪੀ ਦਕਸ਼ ਸ਼ਰਮਾ ਦੀ ਨਿਗਰਾਨੀ ਹੇਠ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਦੇ ਮੁੱਖ ਮਹਿਮਾਨ ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਸਨ। ਉਨ੍ਹਾਂ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ। ਖੇਡ ਮੇਲੇ ਵਿਚ 100, 400, 800 ਮੀਟਰ ਰੇਸ, ਗੋਲਾ ਸੁੱਟਣਾ, ਲਾਂਗ ਜੰਪ, ਬੋਰੀ ਰੇਸ, ਰੱਸੀ ਟੱਪਣਾ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ 100 ਮੀਟਰ ਰੇਸ 'ਚ ਅਮਨਪ੍ਰੀਤ ਕੌਰ, 400 ਮੀਟਰ 'ਚ ਹਰਦੀਪ ਕੌਰ ਅਤੇ 800 ਮੀਟਰ ਰੇਸ 'ਚ ਕਾਜਲ ਰਾਣੀ ਨੇ ਜਿੱਤ ਦਰਜ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਖੇਡੀ ਗਈ ਬੈੱਡਮਿੰਟਨ ਦੀ ਖੇਡ ਮੁੱਖ ਖਿੱਚ ਦਾ ਕੇਂਦਰ ਰਹੀ। ਜਿਸ ਵਿਚ ਪਰਵਿੰਦਰ ਕੌਰ ਅਤੇ ਦਿਨੇਸ਼ ਸ਼ਰਮਾ ਜੇਤੂ ਐਲਾਨੇ ਗਏ। ਕਾਲਜ ਪਿ੍ੰ: ਡਾ: ਕੰਵਲਜੀਤ ਕੌਰ ਨੇ ਜਿੱਥੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਉੱਥੇ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਲਈ ਵੀ ਬਹੁਤ ਜ਼ਰੂਰੀ ਹਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੀਨੂੰ ਭੋਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।
from Punjabi News -punjabi.jagran.com https://ift.tt/2EMjsfo
via IFTTT
Tuesday, March 5, 2019
ਖੇਡਾਂ ਸਰੀਰਕ ਤੰਦਰੁਸਤੀ ਲਈ ਅਤਿ ਜ਼ਰੂਰੀ
Subscribe to:
Post Comments (Atom)
No comments:
Post a Comment