ਪੱਤਰ ਪ੍ਰੇਰਕ, ਮਾਨਸਾ : ਛੋਟੇ ਤੇ ਮੱਧ-ਵਰਗੀ ਕਿਸਾਨਾਂ ਲਈ ਕਰਜ਼ਾ ਮਾਫ਼ੀ ਬਾਰੇ ਤਿਆਰ ਕੀਤੀਆਂ ਗਈਆਂ ਲਿਸਟਾਂ ਦਾ ਸੋਸ਼ਲ ਆਡਿਟ ਕਰਕੇ ਇਤਰਾਜ਼ ਦੂਰ ਕਰਨ ਉਪਰੰਤ ਇਹ ਲਿਸਟਾਂ 6 ਮਾਰਚ ਨੂੰ ਸਵੇਰੇ 9 ਵਜੇ ਤਕ ਉਪ ਮੰਡਲ ਮੈਜਿਸਟਰੇਟ, ਬੁਢਲਾਡਾ ਵਿਖੇ ਜਮ੍ਹਾਂ ਕਰਵਾਈਆਂ ਜਾਣਗੀਆਂ। ਐੱਸਡੀਐੱਮ ਬੁਢਲਾਡਾ ਆਦਿੱਤਯ ਢਚਵਾਲ ਨੇ ਦੱਸਿਆ ਕਿ ਛੋਟੇ ਤੇ ਮੱਧ-ਵਰਗੀ ਕਿਸਾਨਾਂ ਲਈ ਕਰਜ਼ਾ ਮਾਫ਼ੀ ਬਾਰੇ ਤਿਆਰ ਕੀਤੀਆਂ ਲਿਸਟਾਂ ਦਾ ਸੋਸ਼ਲ ਆਡਿਟ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਾੲਂੀਆਂ ਗਈਆਂ ਸਨ ਤੇ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਬੁਢਲਾਡਾ ਇਸ ਕੰਮ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਕਿਸਾਨਾਂ ਨੂੰ ਸਾਂਝੀ ਥਾਂ 'ਤੇ ਇਕੱਠੇ ਕਰਕੇ ਸੋਸ਼ਲ ਆਡਿਟ (ਵੈਰੀਫਿਕੇਸ਼ਨ) ਕਰਕੇ ਇਤਰਾਜ਼ ਦੂਰ ਕਰਨ ਉਪਰੰਤ ਜਮ੍ਹਾਂ ਕਰਵਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
from Punjabi News -punjabi.jagran.com https://ift.tt/2H1kmH0
via IFTTT
Tuesday, March 5, 2019
ਸੋਸ਼ਲ ਆਡਿਟ ਲਿਸਟਾਂ ਅੱਜ ਕਰਵਾਈਆਂ ਜਾਣਗੀਆਂ ਜਮ੍ਹਾਂ
Subscribe to:
Post Comments (Atom)
No comments:
Post a Comment