ਜਿਉਂ ਹੀ ਬੱਚਾ ਥੋੜ੍ਹਾ ਸਮਝਦਾਰ ਹੁੰਦਾ ਹੈ, ਉਹ ਕਾਗ਼ਜ਼ ਦੇ ਸੰਪਰਕ ਵਿਚ ਆ ਜਾਂਦਾ ਹੈ। ਅਖ਼ਬਾਰ, ਰਸਾਲੇ, ਪੁਸਤਕਾਂ ਆਦਿ ਨਾਲ ਖੇਡਣ ਲੱਗਦਾ ਹੈ। ਕਾਗ਼ਜ਼ ਹਰ ਬੱਚੇ ਦੇ ਬਚਪਨ ਦਾ ਉਹ ਖਿਡੌਣਾ ਹੈ ਜਿਸ ਨੂੰ ਖਿਡੌਣਾ ਕਦੇ ਮੰਨਿਆ ਹੀ ਨਹੀਂ ਜਾਂਦਾ। ਕਾਗ਼ਜ਼ ਬੱਚੇ ਤੋਂ ਲੈ ਕੇ ਵੱਡਿਆਂ ਨੂੰ ਜੀਵਨ ਦੀ ਅਨਮੋਲ ਸਿੱਖਿਆ ਦਿੰਦਾ ਹੈ। ਜਦ ਬੱਚੇ ਬਾਰਿਸ਼ ਵਿਚ ਕਾਗ਼ਜ਼ ਦੀ ਕਿਸ਼ਤੀ ਚਲਾਉਂਦੇ ਹਨ ਤਾਂ ਉਨ੍ਹਾਂ ਦੀ ਸੋਚ ਨੂੰ ਵਿਸਥਾਰ ਮਿਲਦਾ ਹੈ। ਜਦ ਉਹ ਕਾਗ਼ਜ਼ ਨੂੰ ਹਵਾਈ ਜਹਾਜ਼ ਦਾ ਰੂਪ ਦਿੰਦੇ ਹਨ ਤਾਂ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲੱਗ ਜਾਂਦੇ ਹਨ। ਜਦ ਕਾਗ਼ਜ਼ ਫੁੱਲਾਂ ਦਾ ਰੂਪ ਲੈਂਦੇ ਹਨ ਤਾਂ ਉਹ ਉਨ੍ਹਾਂ ਦੇ ਤਨ-ਮਨ ਨੂੰ ਪ੍ਰਫੁੱਲਿਤ ਕਰ ਦਿੰਦੇ ਹਨ। ਹੁਣ ਕਾਗ਼ਜ਼ ਦੀਆਂ ਜ਼ਿਆਦਾਤਰ ਵਸਤਾਂ ਡਿਜੀਟਲ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਈ-ਬੁੱਕ, ਈ-ਅਖ਼ਬਾਰ, ਈ-ਮੈਗਜ਼ੀਨ ਆਦਿ। ਬੇਸ਼ੱਕ ਇਨ੍ਹਾਂ ਸਭ ਤੋਂ ਗਿਆਨ ਤਾਂ ਬਰਾਬਰ ਮਾਤਰਾ ਵਿਚ ਪ੍ਰਾਪਤ ਹੁੰਦਾ ਹੈ ਪਰ ਜੋ ਆਨੰਦ ਪੁਸਤਕਾਂ ਦੇ ਪੰਨੇ ਪਲਟਣ ਵਿਚ, ਕਾਪੀ 'ਤੇ ਚਿੱਤਰ ਬਣਾਉਣ ਵਿਚ ਹੈ, ਉਹ ਕਿਤੇ ਨਹੀਂ। ਕਾਗ਼ਜ਼ ਹੀ ਹਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ। ਮਨੋਵਿਗਿਆਨੀ ਕਹਿੰਦੇ ਹਨ ਕਿ ਜੋ ਬੱਚੇ ਕਾਗ਼ਜ਼ ਦੇ ਜ਼ਿਆਦਾ ਸੰਪਰਕ ਵਿਚ ਰਹਿੰਦੇ ਹਨ, ਉਸ ਰਾਹੀਂ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਹਨ, ਅਜਿਹੇ ਬੱਚਿਆਂ ਦਾ ਮਾਨਸਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਅਜਿਹੇ ਬੱਚੇ ਅੱਗੇ ਚੱਲ ਕੇ ਮਹਾਨ ਲੇਖਕ, ਚਿੱਤਰਕਾਰ ਅਤੇ ਕਲਾਕਾਰ ਬਣਦੇ ਹਨ। ਜਦੋਂ ਡਿਜੀਟਲ ਸਾਧਨਾਂ ਦੀ ਕਾਢ ਨਹੀਂ ਕੱਢੀ ਗਈ ਸੀ, ਉਦੋਂ ਕਾਗ਼ਜ਼ ਹੀ ਹਰ ਤਰ੍ਹਾਂ ਦੇ ਸੁਨੇਹੇ ਦਾ ਇਕ ਜ਼ਰੀਆ ਹੁੰਦਾ ਸੀ। ਕਾਗ਼ਜ਼ ਉਹ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦਾ ਸਹੀ ਇਸਤੇਮਾਲ ਕਰ ਕੇ ਵਿਅਕਤੀ ਪੂਰੇ ਵਿਸ਼ਵ ਨੂੰ ਬਦਲ ਸਕਦਾ ਹੈ। ਬਰਕ ਹੇਜੇਸ ਕਾਗ਼ਜ਼ਾਂ ਤੋਂ ਬਣੀ ਪੁਸਤਕ ਨੂੰ ਤਾਉਮਰ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਸਹੀ ਸਮੇਂ 'ਤੇ ਸਹੀ ਪੁਸਤਕ ਪੜ੍ਹਨ ਨਾਲ ਤੁਹਾਡਾ ਜੀਵਨ ਬਦਲ ਸਕਦਾ ਹੈ। ਕਾਗ਼ਜ਼ ਦੇ ਮਹੱਤਵ ਨੂੰ ਜਾਣੋ, ਸਮਝੋ ਅਤੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਅੱਜ ਕਾਗ਼ਜ਼ ਦੀ ਦੁਨੀਆ ਸਿਮਟ ਰਹੀ ਹੈ। ਉਹ ਡਿਜੀਟਲ ਪਲੇਟਫਾਰਮ ਦਾ ਰੂਪ ਲੈ ਰਹੀ ਹੈ ਪਰ ਜਿਸ ਤਰ੍ਹਾਂ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ, ਉਸੇ ਤਰ੍ਹਾਂ ਕਾਗ਼ਜ਼ ਦੀ ਥਾਂ ਵੀ ਕੋਈ ਨਹੀਂ ਲੈ ਸਕਦਾ। ਕਾਗ਼ਜ਼ ਨਾਲ ਜੁੜੋ, ਸਭ ਨੂੰ ਜੋੜੋ ਅਤੇ ਇਸ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਓ। ਕਾਗ਼ਜ਼ ਦਾ ਸਾਥ ਵਿਅਕਤੀ ਨੂੰ ਜੀਵਨ ਦੀਆਂ ਨਵੀਆਂ ਬੁਲੰਦੀਆਂ 'ਤੇ ਪਹੁੰਚਾ ਦਿੰਦਾ ਹੈ। ਇਹ ਵਿਅਕਤੀ ਦਾ ਅਜਿਹਾ ਸਾਥੀ ਹੈ ਜੋ ਉਸ ਦੇ ਤਣਾਅ ਨੂੰ ਘੱਟ ਕਰਦਾ ਹੈ ਅਤੇ ਉਸ ਦੀ ਬੁੱਧੀ ਨੂੰ ਲਗਾਤਾਰ ਵਿਕਸਤ ਕਰਦਾ ਰਹਿੰਦਾ ਹੈ। ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੇ ਇਸ ਸਾਥੀ ਨਾਲ ਵਕਤ ਗੁਜ਼ਾਰੋ ਅਤੇ ਸਭ ਖ਼ੁਸ਼ੀਆਂ ਹਾਸਲ ਕਰੋ।-ਰੇਨੂੰ ਸੈਣੀ।
from Punjabi News -punjabi.jagran.com http://bit.ly/2R8Lwho
via IFTTT
Wednesday, June 12, 2019
Subscribe to:
Post Comments (Atom)
No comments:
Post a Comment