ਵਾਸ਼ਿੰਗਟਨ: ਅਲਕਾਇਦਾ ਦੇ ਸਰਗਨਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੀ ਜਾਣਕਾਰੀ ਅਮਰੀਕੀ ਮੀਡੀਆ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਦਿੱਤੀ ਹੈ। ਐੱਨਬੀਸੀ ਨਿਊਜ਼ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਅਮਰੀਕੀ ਅਧਿਕਾਰੀਆਂ ਨੇ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਜਗ੍ਹਾ ਤੇ ਦਿਨ ਦੀ ਜਾਣਕਾਰੀ ਨਹੀਂ ਦਿੱਤੀ।
ਨਿਊਯਾਰਕ ਟਾਈਮਸ ਨੇ ਬਾਅਦ 'ਚ ਦੋ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਕਿ ਹਜ਼ਮਾ ਨੂੰ ਪਿਛਲੇ ਦੋ ਸਾਲਾਂ ਤੋਂ ਜਾਰੀ ਇਕ ਆਪਰੇਸ਼ਨ 'ਚ ਮਾਰ ਦਿੱਤਾ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਸ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਦੱਸ ਦੇਈਏ ਕਿ ਇਸ ਸਾਲ ਮਾਰਚ 'ਚ ਅਮਰੀਕਾ ਨੇ ਹਮਜ਼ਾ 'ਤੇ 10 ਲੱਖ ਡਾਲਰ ਦਾ ਇਨਾਮ ਰੱਖਿਆ ਸੀ। ਇਸ ਤੋਂ ਬਾਅਦ ਉਸ ਦੀ ਯਾਤਰਾ 'ਤੇ ਪਾਬੰਦੀ ਲਗਾਉਣ ਦੇ ਨਾਲ ਹੀ ਉਸ ਦੀ ਜਾਇਦਾਦ ਵੀ ਜ਼ਬਤ ਹੋ ਗਈ ਸੀ। ਅਮਰੀਕਾ ਨੇ ਉਸ ਨੂੰ ਅਲਕਾਇਦਾ ਦਾ ਮੁੱਖ ਸਰਗਨਾ ਦੱਸਦੇ ਹੋਏ ਉਸ ਦੀ ਜਾਣਕਾਰੀ ਦੇਣ 'ਤੇ ਇਨਾਮ ਦਾ ਐਲਾਨ ਕੀਤਾ ਸੀ।
ਉਹ ਓਸਾਮਾ ਬਿਨ ਲਾਦੇਨ ਦੇ 20 ਬੱਚਿਆਂ 'ਚੋਂ 15ਵਾਂ ਤੇ ਉਸ ਦੀ ਤੀਸਰੀ ਪਤਨੀ ਦਾ ਬੇਟਾ ਸੀ। ਉਸ ਦੀ ਉਮਰ 30 ਸਾਲ ਸੀ। ਉਹ ਅਲਾਕਾਇਦਾ ਦੇ ਸਰਗਨਾ ਦੇ ਰੂਪ 'ਚ ਉੱਭਰ ਰਿਹਾ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਉਸ ਨੇ ਕੁਝ ਸਮਾਂ ਪਹਿਲਾਂ ਮਈ 2011 'ਚ ਅਮਰੀਕੀ ਫ਼ੌਜ ਵੱਲੋਂ ਪਾਕਿਸਤਾਨ 'ਚ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕਾ ਤੇ ਹੋਰ ਦੇਸ਼ 'ਤੇ ਹਮਲੇ ਲਈ ਆਡੀਓ ਤੇ ਵੀਡੀਓ ਸੁਨੇਹੇ ਭੇਜੇ ਸਨ। ਉਸ ਨੇ ਸਾਊਦੀ ਅਰਬ ਨੂੰ ਵੀ ਧਮਕੀ ਦਿੱਤੀ ਸੀ। ਹਮਜ਼ਾ ਨੇ ਸਾਊਦੀ ਦੇ ਲੋਕਾਂ ਨੂੰ ਸਾਊਦੀ ਅਰਬ ਖ਼ਿਲਾਫ਼ ਵਿਦਰੋਹ ਕਰਨ ਲਈ ਉਕਸਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਈਰਾਨ 'ਚ ਉਸ ਦੀ ਗ੍ਰਿਫ਼ਤਾਰੀ ਹੋਈ ਸੀ। ਉਹ ਅਫ਼ਗਾਨਿਸਤਾਨ, ਪਾਕਿਸਤਾਨ ਤੇ ਸੀਰੀਆ 'ਚ ਵੀ ਰਹਿ ਚੁੱਕਾ ਸੀ।
from Punjabi News -punjabi.jagran.com https://ift.tt/2STfS8s
via IFTTT
No comments:
Post a Comment