ਨਵੀਂ ਦਿੱਲੀ : ਇਸ ਵਾਰੀ ਨਾਗ ਪੰਚਮੀ 5 ਅਗਸਤ ਨੂੰ ਮਨਾਈ ਜਾਵੇਗੀ। ਇਸ ਦਿਨ ਸੋਮਵਾਰ ਹੈ। 20 ਸਾਲ ਬਾਅਦ ਅਜਿਹਾ ਹੋ ਰਿਹਾ ਹੈ ਕਿ ਨਾਗਪੰਚਮੀ ਸਾਵਨ ਸੋਮਵਾਰ ਨੂੰ ਮਨੇਗੀ, ਯਾਨੀ ਇਸ ਦਿਨ ਭੋਲੇ ਦੇ ਭਗਤਾਂ 'ਚ ਦੋ ਗੁਣਾ ਉਤਸ਼ਾਹ ਰਹੇਗਾ। ਸ਼ਿਵ ਦੀ ਪੂਜਾ ਤਾਂ ਹੋਵੇਗੀ ਹੀ, ਉਨ੍ਹਾਂ ਦੇ ਪ੍ਰਿਯ ਨਾਗ ਨੂੰ ਵੀ ਦੁੱਧ ਪਿਆਇਆ ਜਾਵੇਗਾ। ਜਾਣੋ ਇਸੇ ਬਾਰੇ...
ਪੰਡਤਾਂ ਮੁਤਾਬਿਕ, ਇਸ ਤੋਂ ਪਹਿਲਾਂ 16 ਅਗਸਤ 1993 ਨੂੰ ਨਾਗ ਪੰਚਮੀ ਤੇ ਸੋਮਵਾਰ ਨੂੰ ਯੋਗ ਬਣਿਆ ਸੀ। ਅਗਲੀ ਵਾਰ ਅਜਿਹਾ 21 ਅਗਸਤ 2023 ਨੂੰ ਹੋਵੇਗਾ।
ਦੋ ਦਿਨ ਮਨਾਈ ਜਾਵੇਗੀ ਨਾਗ ਪੰਚਮੀ
ਇਸ ਵਾਰੀ ਨਾਗ ਪੰਚਮੀ ਦੋ ਦਿਨ ਮਨਾਈ ਜਾਵੇਗੀ। ਪੰਚਮੀ 4 ਅਗਸਤ ਸ਼ਾਮ 6.48 ਵਜੇ ਤੋਂ ਸ਼ੁਰੂ ਹੋਵੇਗੀ ਤੇ 5 ਅਗਸਤ ਦੁਪਹਿਰੇ 2.52 ਵਜੇ ਤਕ ਰਹੇਗੀ। ਹਾਲਾਂਕਿ ਦੇਸ਼ ਭਰ 'ਚ 5 ਅਗਸਤ ਨੂੰ ਹੀ ਨਾਗ ਪੰਚਮੀ ਦੀ ਧੂਮ ਰਹੇਗੀ। ਉਸੇ ਦਿਨ ਸਵੇਰੇ 6 ਤੋਂ 7.37 ਤਕ ਅਤੇ 9.15 ਤੋਂ 10.53 ਤਕ ਦਾ ਸਮਾਂ ਸ਼ੁੱਭ ਰਹੇਗਾ।
from Punjabi News -punjabi.jagran.com https://ift.tt/2K9DaTE
via IFTTT
No comments:
Post a Comment