ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਮੇਸਾ ਤੋਂ ਪਾਰਕਿੰਗ ਦੀ ਸਮੱਸਿਆ ਰਹੀ ਹੈ ਤੇ ਅਜਿਹੇ 'ਚ ਵਾਤਾਰਨ ਪ੍ਰਦੂਸ਼ਣ ਰੋਕਥਾਮ ਅਥਾਰਿਟੀ (EPCA) ਇਕ ਨਵੀਂ ਯੋਜਨਾ ਨਾਲ ਆਈ ਹੈ, ਜਿਸ ਅਧੀਨ ਇਕ ਤੋਂ ਜ਼ਿਆਦਾ ਕਾਰਾਂ ਰੱਖਣ ਵਾਲਿਆਂ ਤੋਂ ਵਾਧੂ ਮਹੀਨਾਵਾਰੀ ਫੀਸ ਵਸੂਲਣ ਦਾ ਪ੍ਰਸਤਾਵ ਰੱਖਿਆ ਗਿਆ ਹੈ। EPCA ਦੀ ਰਿਪੋਰਟ ਅਨੁਸਾਰ ਜਿਨ੍ਹਾਂ ਕੋਲ ਘਰ ਹੈ ਤੇ ਇਕ ਤੋਂ ਜ਼ਿਆਦਾ ਕਾਰਾਂ ਹਨ ਉਨ੍ਹਾਂ ਨੂੰ ਮਹੀਨਾਵਾਰੀ ਪਾਸ ਜਾਰੀ ਕੀਤਾ ਜਾਵੇਗਾ ਤੇ ਉਨ੍ਹਾਂ ਤੋਂ ਫੀਸ ਵਸੂਲੀ ਜਾਵੇਗੀ।
ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ 'ਚ 1.11 ਕਰੋੜ ਤੋਂ ਜ਼ਿਆਦਾ ਕਾਰਾਂ ਰਜਿਸਟਰਡ ਹਨ। ਇਕ ਦਿਨ ਦਾ ਔਸਤਨ ਦਿੱਲੀ 'ਚ 1 ਹਜ਼ਾਰ ਕਾਰਾਂ ਦਾ ਰਜਿਸਟ੍ਰੇਸ਼ਨ ਹੁੰਦਾ ਹੈ ਤੇ ਅਜਿਹੇ 'ਚ ਪਾਰਕਿੰਗ ਦੀ ਸਭ ਤੋਂ ਜ਼ਿਆਦਾ ਸਮੱਸਿਆ ਲਾਜਪਤ ਨਗਰ 'ਚ ਦੇਖੀ ਜਾਂਦੀ ਹੈ, ਜਿੱਥੇ ਕਾਰਾਂ ਦੀ ਸਮਰੱਥਾ ਦੁਗਣਾ ਹੈ। ਲਾਜਪਤ ਨਗਰ 'ਚ 1830 ਕਾਰਾਂ ਲਈ ਪਾਰਕਿੰਗ ਹੈ ਜਦ ਕਿ 1689 ਵਾਧੂ ਕਾਰਾਂ ਦੀ ਪਾਰਕਿੰਗ ਦੀ ਜ਼ਰੂਰਤ ਹੈ।
ਇੰਨਾ ਹੀ ਨਹੀਂ ਇਸ ਰਿਪੋਰਟ 'ਚ ਜਨਤਕ ਵਾਹਨਾਂ ਦੇ ਇਸਤੇਮਾਲ ਨੂੰ ਪ੍ਰਮੋਟ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। EPCA ਮੁਤਾਬਿਕ ਰਿਹਾਇਸ਼ੀ ਇਲਾਕਿਆਂ 'ਚ 30 ਕਾਰਾਂ ਖੜ੍ਹੀਆਂ ਹੁੰਦੀਆਂ ਹਨ ਤੇ ਰਾਤ 'ਚ 300 ਕਾਰਾਂ ਖੜ੍ਹੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਦਫ਼ਤਰਾਂ 'ਚ ਦਿਨ 'ਚ ਕਰੀਬ 100 ਗੱਡੀਆਂ ਪਾਰਕ ਹੁੰਦਆਂ ਹਨ ਤੇ ਰਾਤ ਸਮੇਂ ਇਹ ਗਿਣਤੀ 10 ਗੁਣਾ ਹੋ ਜਾਂਦੀ ਹੈ। ਈਪੀਸੀਏ ਨੇ ਇਹ ਪੂਰੀ ਰਿਪੋਰਟ ਲਾਜਪਤ ਨਗਰ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਹੈ।
from Punjabi News -punjabi.jagran.com https://ift.tt/3314lZB
via IFTTT
No comments:
Post a Comment