Responsive Ads Here

Tuesday, July 30, 2019

ਅਫ਼ਗਾਨਿਸਤਾਨ: ਕੰਧਾਰ ਕੌਮੀ ਮਾਰਗ 'ਤੇ ਵੱਡਾ ਅੱਤਵਾਦੀ ਧਮਾਕਾ, ਔਰਤਾਂ ਤੇ ਬੱਚਿਆਂ ਸਮੇਤ 34 ਮੌਤਾਂ

ਕਾਬੁਲ: ਅਫ਼ਗਾਨਿਸਤਾਨ 'ਚ ਬੁੱਧਵਾਰ ਸਵੇਰੇ ਇਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਹੇਰਾਤ-ਕੰਧਾਰ ਕੌਮੀ ਮਾਰਗ 'ਤੇ ਬੁੱਧਵਾਰ ਸਵੇਰੇ ਸੜਕ ਕਿਨਾਰੇ ਇਕ ਬੰਬ ਬਲਾਸਟ ਹੋ ਗਿਆ। ਇਸ ਅੱਤਵਾਦੀ ਹਮਲੇ 'ਚ ਔਰਤਾਂ ਤੇ ਬੱਚਿਆਂ ਸਮੇਤ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ 'ਚ ਜਖ਼ਮੀ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਅੱਤਵਾਦੀ ਹਮਲੇ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਇਸ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ।


ਇਹ ਹਮਲਾ ਕੰਧਾਰ ਸੂਬੇ ਦੇ ਇਕ ਭੀੜ ਵਾਲੇ ਬਾਜ਼ਾਰ 'ਚ ਆਤਮਘਾਤੀ ਹਮਲੇ 'ਚ ਤਿੰਨ ਬੱਚਿਆਂ ਤੇ ਹੋਰ 23 ਲੋਕਾਂ ਦੀ ਮੌਤ ਦੇ ਤਿੰਨ ਦਿਨ ਬਾਅਦ ਹੋਇਆ ਹੈ। ਪਿਛਲੇ ਇਕ ਹਫ਼ਤੇ 'ਚ ਅਫ਼ਗਾਨਿਸਤਾਨ 'ਚ ਇਹ ਦੂਸਰਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਕਾਬੁਲ 'ਚ ਵੀਰਵਾਰ ਨੂੰ ਤਿੰਨ ਧਮਾਕਿਆਂ 'ਚ 10 ਲੋਕਾਂ ਦੀ ਮੌਤ ਹੋ ਗਈ, ਇਸ ਹਮਲੇ 'ਚ ਵੀ ਪੰਜ ਔਰਤਾਂ ਤੇ ਇਕ ਬੱਚੇ ਦੀ ਮੌਤ ਹੋਈ ਸੀ।



from Punjabi News -punjabi.jagran.com https://ift.tt/2OvSEXx
via IFTTT

No comments:

Post a Comment