ਨਵੀਂ ਦਿੱਲੀ: ਐਕਟਰ ਗੋਵਿੰਦਾ ਮੁੜ ਸੁਰਖ਼ੀਆਂ 'ਚ ਆ ਗਏ ਹਨ। ਆਪਣੇ ਫ਼ਿਲਮੀ ਸਫ਼ਰ ਨਾਲ ਜੁੜੀਆਂ ਕਈ ਗੱਲਾਂ ਉਨ੍ਹਾਂ ਨੇ ਸ਼ੇਅਰ ਕੀਤੀਆਂ। ਖ਼ਾਸ ਤੌਰ 'ਤੇ ਡਾਇਰਕੈਟਰ ਤੇ ਪ੍ਰੋਡਿਊਸਰ ਡੇਵਿਡ ਧਵਨ ਨਾਲ ਆਪਣੀ ਬੌਂਡਿੰਗ ਸਬੰਧੀ ਉਨ੍ਹਾਂ ਨੇ ਕਈ ਗੱਲਾਂ ਕਹੀਆਂ ਹਨ ਜਿਸ ਨਾਲ ਉਨ੍ਹਾਂ ਨੇ 17 ਹਿੱਟ ਫ਼ਿਲਮਾਂ ਕੀਤੀਆਂ।
ਦਰਅਸਲ ਇੰਡੀਆ ਟੀਵੀ ਦੇ ਸ਼ੋਅ 'ਆਪ ਕੀ ਅਦਾਲਤ' 'ਚ ਪਹੁੰਚੇ ਗੋਵਿੰਦਾ ਨੇ ਡਇਰੈਕਟਰ ਤੇ ਪ੍ਰੋਡਿਊਸਰ ਡੇਵਿਡ ਧਵਨ ਨੂੰ ਸਬੰਧੀ ਕਹਿ ਦਿੱਤਾ ਕਿ ਡੇਵਿਡ ਦਾ ਬੇਟਾ ਵੀ ਉਨ੍ਹਾਂ ਨਾਲ 17 ਫ਼ਿਲਮਾਂ ਨਹੀਂ ਕਰ ਸਕਦਾ। ਜਦੋਂ ਗੋਵਿੰਦਾ ਤੋਂ ਪੁੱਛਿਆ ਗਿਆ ਕਿ ਡੇਵਿਡ ਧਵਨ ਨਾਲ ਉਨ੍ਹਾਂ ਨੇ ਕਈ ਸਾਲਾ ਤੋਂ ਗੱਲ ਨਹੀਂ ਕੀਤੀ ਹੈ ਅਤੇ ਇੰਨੀਆਂ ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਦੋਵੇਂ ਇਕੱਠੇ ਕੰਮ ਨਹੀਂ ਕਰ ਰਹੇ। ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, 'ਇਹ ਸਵਾਲ ਉਦੋਂ ਹੀ ਪੁੱਛਿਆ ਜਾ ਸਕਦਾ ਸੀ ਜਦੋਂ ਉਨ੍ਹਾਂ ਦਾ ਬੇਟਾ (ਵਰੁਣ ਧਵਨ) ਉਨ੍ਹਾਂ ਨਾਲ 17 ਫ਼ਿਲਮਾਂ ਕਰੇ। ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਨਾਲ 17 ਫ਼ਿਲਮਾਂ ਕਰ ਸਕੇਗਾ। ਕਿਉਂਕਿ ਆਖ਼ਿਰਕਾਰ ਉਹ ਡੇਵਿਡ ਦਾ ਬੇਟਾ ਹੈ। ਤਾਂ ਪੜ੍ਹਿਆਂ ਲਿਖਿਆ ਹੈ।' ਅੱਗੇ ਗੋਵਿੰਦਾ ਨੇ ਕਿਹਾ ਕਿ ਉਹ ਸੰਜੈ ਦੱਤ ਦੇ ਕਹਿਣ 'ਤੇ ਡੇਵਿਡ ਨਾਲ ਕੰਮ ਕੀਤਾ। ਉਨ੍ਹਾਂ ਕਿਹਾ, 'ਕਿਉਂਕਿ ਮੈਂ ਪੰਜਾਬੀਆਂ ਨਾਲ ਉਸ ਸਮੇਂ ਕੰਮ ਕਰਦਾ ਸੀ। ਮੈਨੂੰ ਡੇਵਿਡ ਪਸੰਦ ਸਨ ਤੇ ਅਸੀਂ ਕਈ ਹਿੱਟ ਫ਼ਿਲਮਾਂ ਦਿੱਤੀਆਂ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਉਸ ਤਰ੍ਹਾਂ ਨਹੀਂ ਟ੍ਰੀਟ ਕਰਦਾ ਜਿਸ ਤਰ੍ਹਾਂ ਡੇਵਿਡ ਨੂੰ ਕੀਤਾ। ਇੱਥੋ ਤਕ ਕਿ ਮੇਰਾ ਭਰਾ ਡਾਇਰੈਕਟਰ ਹੈ ਪਰ ਉਸ ਦੇ ਨਾਲ ਮੇਰੀਆਂ 17 ਫ਼ਿਲਮਾਂ ਨਹੀਂ ਹਨ।'
ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਤੇ ਡੇਵਿਡ ਧਵਨ ਦੀ ਜੋੜੀ ਨੇ ਹਿੰਦੀ ਸਿਨੇਮਾ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ ਪਾਰਟਨਰ, ਕੁਲੀ ਨੰਬਰ 1, ਹੀਰੋ ਨੰਬਰ 1, ਸ਼ੋਲਾ ਤੇ ਸ਼ਬਨਮ ਜਿਹੀਆਂ ਫ਼ਿਲਮਾਂ ਸ਼ਾਮਲ ਹਨ।
from Punjabi News -punjabi.jagran.com https://ift.tt/2Yws5FE
via IFTTT
No comments:
Post a Comment