Responsive Ads Here

Tuesday, July 30, 2019

ਅੱਜ ਤੋਂ 'ਮਿਸ਼ਨ ਕਸ਼ਮੀਰ' 'ਤੇ MS Dhoni, 19 ਕਿੱਲੋ ਸਮਾਨ ਸਮੇਤ ਕਰਨਗੇ ਗਸ਼ਤ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ (31 ਜੁਲਾਈ) ਤੋਂ ਤਣਾਅ ਗ੍ਰਸਤ ਜੰਮੂ-ਕਸ਼ਮੀਰ 'ਚ ਬਤੌਰ ਲੈਫਟੀਨੈਂਟ ਕਰਨਲ ਆਪਣੀ ਗਸ਼ਤ ਸੇਵਾ ਸ਼ੁਰੂ ਕਰਨ ਜਾ ਰਹੇ ਹਨ। ਫ਼ੌਜ ਨੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ ਹੈ। ਧੋਨੀ ਪੈਰਾ ਕਮਾਂਡੋ ਦੀ ਬਟਾਲੀਅਨ 'ਚ 15 ਦਿਨ ਡਿਊਟੀ ਕਰਨਗੇ। 15 ਅਗਸਤ ਦਾ ਜਸ਼ਨ ਉੱਥੇ ਮਨਾਉਣ ਤੋਂ ਬਾਅਦ ਉਹ ਟ੍ਰੇਨਿੰਗ ਲਈ ਬੈਂਗਲੁਰੂ ਚਲੇ ਜਾਣਗੇ। ਅੱਤਵਾਦ ਦੇ ਗੜ੍ਹ 'ਚ ਧੋਨੀ 19 ਕਿਲੋਗ੍ਰਾਮ ਸਮਾਨ ਲੈ ਕੇ ਚੱਲਣਗੇ।
ਜ਼ਿਕਰਯੋਗ ਹੈ ਕਿ ਪੈਰਾ ਕਮਾਂਡੋ ਦੀ ਜਿਸ ਬਟਾਲੀਅਨ 'ਚ ਧੋਨੀ ਤਾਇਨਾਤ ਹੋਣਗੇ, ਉਹ ਮਿਲੇ-ਜੁਲੇ ਫ਼ੌਜੀਆਂ ਦੀ ਯੂਨਿਟ ਹੈ। ਇਸ ਵਿਚ ਦੇਸ਼ ਦੇ ਹਰ ਇਲਾਕੇ ਤੋਂ ਆਏ ਫ਼ੌਜੀ ਹਨ। ਧੋਨੀ ਨੂੰ ਇੱਥੇ ਦਿਨ ਅਤੇ ਰਾਤ ਦੋਨੋਂ ਹੀ ਸ਼ਿਫਟਾਂ 'ਚ ਡਿਊਟੀ ਦੇਣੀ ਪਵੇਗੀ। ਇਸ ਦੌਰਾਨ ਧੋਨੀ ਕੋਲ 3 ਮੈਗਜ਼ੀਨ ਜਿਨ੍ਹਾਂ ਦਾ ਵਜ਼ਨ 5 ਕਿੱਲੋ, ਵਰਦੀ 3 ਕਿੱਲੋ, ਜੁੱਤੀਆਂ 2 ਕਿੱਲੋ, 3 ਤੋਂ 6 ਗ੍ਰਨੇਡ 4 ਕਿੱਲੋ ਦੇ, ਹੈਲਮਟ 1 ਕਿੱਲੋ, ਬੁਲਟ ਪ੍ਰੂਫ ਜੈਕੇਟ 4 ਕਿੱਲੋ ਦਾ ਸਮਾਨ ਰਹੇਗਾ। ਇਨ੍ਹਾਂ ਦਾ ਕੁੱਲ ਵਜ਼ਨ 19 ਕਿੱਲੋ ਹੈ।
ਧੋਨੀ ਖ਼ੁਦ ਚਾਹੁੰਦੇ ਹਨ ਕਿ ਉਹ ਆਫਿਸਰਜ਼ ਮੈੱਸ ਦੀ ਜਗ੍ਹਾ 50-60 ਫ਼ੌਜੀਆਂ ਨਾਲ ਬੈਰਕ 'ਚ ਰਹਿਣ। ਸੁਆਦੀ ਬਟਰ ਚਿਕਨ ਲਈ ਜਾਣੀ ਜਾਣ ਵਾਲੀ ਇਸ ਬਟਾਲੀਅਨ 'ਚ ਹਫ਼ਤੇ 'ਚ ਤਿੰਨ ਦਿਨ ਧੋਨੀ ਨੂੰ ਚਿਕਨ ਮਿਲੇਗਾ।

ਜ਼ਿਕਰਯੋਗ ਹੈ ਕਿ 2011 'ਚ ਧੋਨੀ ਨੂੰ ਟੈਰੀਟੋਰੀਅਲ ਆਰਮੀ 'ਚ ਲੈਫਟੀਨੈਂਟ ਕਰਨ ਦਾ ਰੈਂਕ ਮਿਲਿਆ ਸੀ। ਇਸੇ ਟ੍ਰੇਨਿੰਗ ਦਾ ਹਿੱਸਾ ਹੋਣ ਕਾਰਨ ਉਨ੍ਹਾਂ BCCI ਨੂੰ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਉਹ ਵੈਸਟਇੰਡੀਜ਼ ਦੌਰੇ 'ਤੇ ਟੀਮ ਦਾ ਹਿੱਸਾ ਨਹੀਂ ਰਹਿਣਗੇ।
ਜਾਣੋ ਡਿਊਟੀ ਦੌਰਾਨ ਕੀ ਕਰਨਗੇ ਧੋਨੀ

ਸ੍ਰੀਨਗਰ ਦੇ ਬਦਾਮੀ ਬਾਗ਼ ਕੈਂਟ ਏਰੀਆ 'ਚ ਧੋਨੀ 8-10 ਫ਼ੌਜੀਆਂ ਦੇ ਦਸਤੇ 'ਚ ਗਸ਼ਤ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਏਕੇ-47 ਰਾਇਫਲ ਤੇ 6 ਗ੍ਰਨੇਡ ਤੇ ਬੁਲਟਪ੍ਰੂਫ ਜੈਕੇਟ ਦਿੱਤੀ ਜਾਵੇਗੀ। ਇਸ ਦਾ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਨਾਲ ਮੇਲ-ਜੋਲ ਵਧਾ ਕੇ ਖ਼ੁਫ਼ੀਆ ਜਾਣਕਾਰੀ ਜੁਟਾਈ ਜਾਵੇ।


from Punjabi News -punjabi.jagran.com https://ift.tt/2GCiS4r
via IFTTT

No comments:

Post a Comment