ਅਹਿਮਦਾਬਾਦ : ਗੁਜਰਾਤ 'ਚ ਜ਼ਬਰਦਸਤ ਮੀਂਹ ਵਰ੍ਹ ਰਿਹਾ ਹੈ। ਵੜੋਦਰਾ 'ਚ ਮਹਿਜ਼ 16 ਘੰਟਿਆਂ 'ਚ 20 ਇੰਚ ਬਾਰਿਸ਼ ਹੋਣ ਨਾਲ 35 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਇਥੇ ਜ਼ੋਰਦਾਰ ਮੀਂਹ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਸਕੂਲ ਤੇ ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਸੜਕ, ਰੇਲ ਤੇ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਵੜੋਦਰਾ ਏਅਰਪੋਰਟ ਦੇ ਰਨਵੇਅ 'ਤੇ ਪਾਣੀ ਭਰ ਗਿਆ ਹੈ। ਮੁਖ ਮੰਤਰੀ ਵਿਜੈ ਰੁਪਾਣੀ ਨੇ ਵੀ ਉੱਚ ਬੈਠਕ ਕਰ ਕੇ ਸਥਾਨਕ ਪ੍ਰਸ਼ਾਸਨ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ ਉਧਰ ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਵੀ ਵੜੋਦਰਾ ਪਹੁੰਚ ਗਈਆਂ ਹਨ।
ਵੜੋਦਰਾ 'ਚ ਮੰਗਲਵਾਰ ਰਾਤ ਤੋਂ ਬਾਰਿਸ਼ ਜਾਰੀ ਹੈ। ਬੀਤੇ ਦਿਨ ਬੁੱਧਵਾਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਵੜੋਦਰਾ 'ਚ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਸਿਰਫ 16 ਘੰਟੇ 'ਚ 20 ਇੰਡ ਬਾਰਿਸ਼ ਹੋਣ ਨਾਲ ਪੂਰਾ ਸ਼ਹਿਰ ਪਾਣੀ 'ਚ ਡੁੱਬ ਗਿਆ ਹੈ। ਲੋਕਾਂ ਦੇ ਘਰਾਂ 'ਚ ਦੋ-ਦੋ ਫੁੱਟ ਤਕ ਪਾਣੀ ਭਰ ਗਿਆ ਹੈ। ਪਾਣੀ ਦੇ ਹਾਲਾਤ ਵੇਖਦਿਆਂ ਪ੍ਰਸ਼ਾਸਨ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਸ਼ਹਿਰ 'ਚੋਂ ਗੁਜ਼ਰਦੀ ਵਿਸ਼ਵਾਮਿਤਰੀ ਨਦੀ ਦਾ ਜਲਪੱਧਰ 26 ਫੁੱਟ ਤਕ ਜਾਣ ਕਾਰਨ ਕੰਡੇ 'ਤੇ ਵਸਦੇ ਖੇਤਰਾਂ 'ਚ ਪਾਣੀ ਦਾਖਲ ਹੋ ਗਿਆ ਹੈ।
.jpg)
(1).jpg)
.jpg)
from Punjabi News -punjabi.jagran.com https://ift.tt/313KSp6
via IFTTT
No comments:
Post a Comment