Responsive Ads Here

Tuesday, July 30, 2019

Health Tips : ਪਲਾਸਟਿਕ ਦੀ ਜਗ੍ਹਾ ਇਨ੍ਹਾਂ 3 ਬਰਤਨਾਂ 'ਚ ਪੀਓਗੇ ਪਾਣੀ ਤਾਂ ਸਿਹਤ ਰਹੇਗੀ ਕਮਾਲ ਦੀ

ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਬਾਖ਼ੂਬੀ ਜਾਣਦੇ ਹਨ ਪਰ ਕਿਹੜੇ ਬਰਤਨ 'ਚ ਪਾਣੇ ਪੀਣਾ ਚਾਹੀਦੈ? ਇਸ ਗੱਲ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਆਮ ਤੌਰ 'ਤੇ ਸਾਰੇ ਘਰਾਂ 'ਚ ਪਲਾਸਟਿਕ ਦੀ ਬੋਤਲ ਨਾਲ ਹੀ ਪਾਣੀ ਪੀਂਦੇ ਹਨ ਅਤੇ ਉਸੇ ਬਰਤਨ 'ਚ ਪਾਣੀ ਭਰ ਕੇ ਵੀ ਰੱਖਦੇ ਹਨ। ਇੱਥੋਂ ਤਕ ਕਿ ਆਫਿਸ 'ਚ ਵੀ ਪਾਣੀ ਪਾਲਸਿਟਕ ਦੀ ਬੋਤਲ ਨਾਲ ਹੀ ਪੀਂਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਪਲਾਸਟਿਕ ਦੀ ਬੋਤਲ ਨਾਲ ਪਾਣੀ ਪੀਣਾ ਚਾਹੀਦੈ ਜਾਂ ਕਿਸੇ ਹੋਰ ਬਰਤਨ ਨਾਲ। ਕਿਸ ਬਰਤਨ ਨਾਲ ਪਾਣੀ ਪੀਣਾ ਹੈਲਥ ਲਈ ਸਹੀ ਹੈ ਤੇ ਕਿਹੜੀ ਨਾਲ ਨਹੀਂ? ਜੇਕਰ ਨਹੀਂ ਜਾਣਦੇ ਹੋ ਤਾਂ ਅੱਜ ਅਸੀਂ ਇਸੇ ਗੱਲ ਦੀ ਚਰਚਾ ਕਰਾਂਗੇ ਕਿ ਕਿਹੜੇ ਬਰਤਨ ਨਾਲ ਪਾਣੀ ਪੀਣਾ ਚਾਹੀਦੈ ਤੇ ਕਿਹੜੇ ਨਾਲ ਨਹੀਂ।
ਮਿੱਟੀ ਦੇ ਬਰਤਨ
ਮਿੱਟੀ ਕੁਦਰਤ ਦੀ ਦੇਣ ਹੈ। ਇਹੀ ਵਜ੍ਹਾ ਹੈ ਕਿ ਮਿੱਟੀ ਦੇ ਬਰਤਨ 'ਚ ਪਾਣੀ ਕੁਦਰਤੀ ਤੌਰ 'ਤੇ ਠੰਢਾ ਰਹਿੰਦਾ ਹੈ। ਅਮੂਮਨ ਸਾਰੇ ਘਰਾਂ 'ਚ ਮਿੱਟੀ ਦੇ ਘੜੇ ਮਿਲ ਜਾਂਦੇ ਹਨ। ਘੜੇ 'ਚ ਮੌਜੂਦ ਮਿੱਟੀ ਦੇ ਗੁਣ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ। ਮਟਕੇ 'ਚ ਪਾਏ ਜਾਣ ਵਾਲੇ ਮਿਨਰਲਜ਼ ਸਰੀਰ ਦੇ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰ ਕੇ ਸਰੀਰ ਨੂੰ ਫਾਇਦੇਮੰਦ ਗੁਣ ਪਹੁੰਚਾਉਂਦੇ ਹਨ। ਘੜੇ ਦੇ ਪਾਣੀ ਨਾਲ ਗੈਸ, ਐਸੀਡਿਟੀ, ਕਬਜ਼ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਘੜੇ ਦਾ ਪਾਣੀ ਸਰੀਰ ਲਈ ਸਹੀ ਹੁੰਦਾ ਹੈ। ਇਕ ਗੱਲ ਦਾ ਧਿਆਨ ਰੱਖਣਾ ਚਾਹੀਦੈ ਕਿ ਮਿੱਟੀ ਦੇ ਬਰਤਨ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ਤੇ ਚੰਗੀ ਕੁਆਲਿਟੀ ਦੇ ਵੀ।

ਤਾਂਬੇ ਦੇ ਬਰਤਨ
ਤਾਂਬੇ ਦੇ ਬਰਤਨ ਨਾਲ ਪਾਣੀ ਪੀਣਾ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੈ। ਸਰੀਰ 'ਚ ਮੌਜੂਦ ਯੂਰਿਕ ਐਸਿਡ ਦੀ ਮਾਤਰਾ ਤਾਂਬੇ ਦੇ ਪਾਣੀ ਤੋਂ ਦੂਰ ਹੋ ਸਕਦੇ ਹਨ। ਪਾਣੀ ਦੇ ਸੇਵਨ ਨਾਲ ਅਰਥਰਾਈਟਸ ਤੇ ਜੋੜਾਂ 'ਚ ਦਰਦ ਤੋਂ ਵੀ ਰਾਹਤ ਮਿਲਦੀ ਹੈ। ਬਲੱਡ ਪ੍ਰੈਸ਼ਰ ਤੇ ਐਨੀਮੀਆ ਵਰਗੀਆਂ ਬਿਮਾਰੀ ਹੋਣ 'ਤੇ ਤਾਂਬੇ ਦੇ ਬਰਤਨ 'ਚ ਰਾਤ ਨੂੰ ਪਾਣੀ ਰੱਖ ਕੇ ਉਸ ਨੂੰ ਸਵੇਰੇ ਪੀਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਤਾਂਬੇ ਦੇ ਬਰਤਨ ਨਾਲ ਪਾਣੀ ਪੀਣ 'ਤੇ ਸਰੀਰ 'ਚ ਮੌਜੂਦ ਬੈਕਟੀਰੀਆ ਦੂਰ ਕਰਨ 'ਚ ਹੈਲਪ ਮਿਲਦੀ ਹੈ। ਥਾਇਰਾਈਡ ਗਲੈਂਡ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਨਾਲ ਹੀ ਤੁਹਾਡੇ ਦਿਮਾਗ਼ ਨੂੰ ਵੀ ਚੁਸਤ ਕਰਦਾ ਹੈ। ਤੁਹਾਡੀ ਚਮੜੀ ਲਈ ਵੀ ਇਹ ਫਾਇਦੇਮੰਦ ਹੈ। ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਡਾਈਜ਼ੈਸ਼ਨ ਸਹੀ ਰਹਿੰਦਾ ਹੈ। ਤੁਹਾਡੇ ਸਰੀਰ 'ਚ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ।

ਕੱਚ ਦੇ ਬਰਤਨ
ਪਲਾਸਟਿਕ ਦੇ ਮੁਕਾਬਲੇ ਕੱਚ ਨੂੰ ਵਧੀਆ ਮੰਨਿਆ ਜਾਂਦਾ ਹੈ। ਕੱਚ ਦਾ ਗਲਾਸ ਜਾਂ ਬੋਤਲ ਬਣਾਉਣ 'ਚ ਕੈਮੀਕਲ ਦਾ ਇਸਤੇਮਾਲ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਕੱਚ ਦੇ ਬਰਤਨ 'ਚ ਰੱਖੇ ਪਦਾਰਥ ਸੁਰੱਖਿਅਤ ਰਹਿੰਦੇ ਹਨ। ਇਸ ਵਿਚ ਕਿਸੇ ਵੀ ਤਰ੍ਹਾਂ ਦੇ ਬੀਪੀਏ ਜਾਂ ਕੈਮੀਕਲ ਬਦਲਾਅ ਨਹੀਂ ਹੁੰਦਾ, ਜੋ ਤੁਹਾਡੇ ਸਰੀਰ ਲਈ ਚੰਗਾ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਕੈਂਸਰ ਵਰਗੀ ਬਿਮਾਰੀ ਨਾਲ ਲੜਨ 'ਚ ਵੀ ਮਦਦ ਕਰਦੇ ਹਨ। ਕੁਝ ਕੱਚ ਦੇ ਬਰਤਨ ਰੰਗੇ ਹੋਏ ਮਿਲਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਰੰਗੇ ਹੋਏ ਕੱਚ ਦੇ ਬਰਤਨਾਂ 'ਚ ਕੈਮੀਕਲ ਦੀ ਵਰਤੋਂ ਹੁੰਦੀ ਹੈ ਜੋ ਹੌਲੀ-ਹੌਲੀ ਪਾਣੀ ਨਾਲ ਰਿਐਕਸ਼ਨ ਕਰਦਾ ਹੈ ਜੋ ਸਰੀਰ ਲਈ ਹਾਨੀਕਾਰਕ ਹੁੰਦਾ ਹੈ।

ਪਲਾਸਟਿਕ ਦੇ ਬਰਤਨ
ਪਲਾਸਟਿਕ ਦੀ ਬੋਤਲ ਵੀ ਇਸੇ ਲੜੀ 'ਚ ਆਉਂਦੇ ਹਨ। ਪਾਣੀ ਪੀਣ ਦੀ ਸਾਨੂੰ ਇੰਨੀ ਜਲਦੀ ਰਹਿੰਦੀ ਹੈ ਕਿ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਜਿਸ ਪਲਾਸਟਿਕ ਦੀ ਬੋਤਲ 'ਚ ਪਾਣੀ ਪੀ ਰਹੇ ਹਾਂ, ਉਸ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ। ਪਲਾਸਟਿਕ ਦੀਆਂ ਬੋਤਲਾਂ 'ਚ ਪੀਈਟੀ ਪਦਾਰਥ ਪਾਏ ਜਾਂਦੇ ਹਨ ਜੋ ਸਰੀਰ ਦੇ ਹਾਰਮੋਨ ਨੂੰ ਅਸੰਤੁਲਿਤ ਕਰਦੇ ਹਨ। ਪਲਾਸਟਿਕ ਦੀਆਂ ਬੋਤਲਾਂ 'ਚ ਇਕ ਦਿਨ ਤੋਂ ਜ਼ਿਆਦਾ ਰੱਖਿਆ ਹੋਇਆ ਪਾਣੀ ਸਰੀਰ ਨੂੰ ਬਹੁਤ ਨੁਕਸਾਨ ਪੁਹੰਚਾਉਂਦਾ ਹੈ। ਸਾਧਾਰਨ ਪਲਾਸਟਿਕ ਦੀਆਂ ਬੋਤਲਾਂ 'ਚ ਰੱਖਿਆ ਪਾਣੀ ਪੀਣ ਨਾਲ ਅੰਤੜੀਆਂ ਤੇ ਲਿਵਰ ਨੂੰ ਖਤਰਾ ਰਹਿੰਦਾ ਹੈ।

ਤਾਂ ਅਗਲੀ ਵਾਰ ਤੁਸੀਂ ਜਦੋਂ ਵੀ ਪਾਣੀ ਪੀਓ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਖਿਆਲ ਕਰੋ। ਹੋ ਸਕਦਾ ਹੈ ਕਿ ਜਸ ਬਰਤਨ ਨਾਲ ਤੁਸੀਂ ਪਾਣੀ ਪੀ ਰਹੇ ਹੋ, ਉਹ ਤੁਹਾਡੇ ਸਰੀਰ ਨੂੰ ਨੁਕਸਾਨ ਕਰ ਰਿਹਾ ਹੋਵੇ ਤੇ ਤੁਹਾਨੂੰ ਪਤਾ ਵੀ ਨਹੀਂ ਚੱਲ ਰਿਹਾ ਹੋਵੇ। ਤੁਹਾਡੀ ਇਕ ਛੋਟੀ -ਜਿਹੀ ਸਾਵਧਾਨੀ ਤੁਹਾਡੀ ਬਾਡੀ ਨੂੰ ਹੈਲਦੀ ਬਣਾਈ ਰੱਖ ਸਕਦੀ ਹੈ ਜਾਂ ਹੈਲਥ ਖ਼ਰਾਬ ਵੀ ਕਰ ਸਕਦੀ ਹੈ।


from Punjabi News -punjabi.jagran.com https://ift.tt/2LOQLmS
via IFTTT

No comments:

Post a Comment