ਨਵੀਂ ਦਿੱਲੀ : ਕਬੀਰ ਸਿੰਘ ਦੇ ਸ਼ਾਨਦਾਰ ਕਾਮਯਾਬੀ ਤੋਂ ਨੇ ਜਿਥੇ ਸ਼ਾਹਿਦ ਕਪੂਰ ਦੇ ਕਰਿਅਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ ਉਤੇ ਹੀ ਉਸ ਦੀ ਲੀਡ ਅਦਾਕਾਰਾ ਕਿਆਰਾ ਅਡਵਾਨੀ ਦੇ ਕਰਿਅਰ ਨੂੰ ਅਮਮਾਨ 'ਤੇ ਪਹੁੰਚਾਇਆ ਹੈ। ਕਬੀਰ ਸਿੰਘ ਤੋਂ ਬਾਅਦ ਕਿਆਰਾ ਬਾਲੀਵੁੱਡ ਦੀ Most Sought After Actresses ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। 31 ਜੁਲਾਈ ਨੂੰ ਮੁੰਬਈ 'ਚ ਕਿਆਰਾ ਨੇ ਆਪਣਾ 27ਵਾਂ ਜਨਮ ਦਿਨ ਮਨਾਇਆ।
ਕਿਆਰਾ ਦੀ ਜਨਮ ਦਿਨ ਦੀ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ, ਜਿਨ੍ਹਾਂ 'ਚ ਉਨ੍ਹਾਂ ਦੇ ਕਬੀਰ ਸਿੰਘ ਕੋ-ਐਕਟਰ ਸ਼ਾਹਿਦ ਕਪੂਰ ਤੇ ਕਰਨ ਜੌਹਰ ਵੀ ਸ਼ਾਮਲ ਸਨ ਪਰ ਜਿਸ ਸ਼ਖਸ 'ਤੇ ਜਿਸਦੀਆਂ ਨਜ਼ਰਾਂ ਰੁਕੀਆਂ ਉਹ ਸਨ ਸਿਧਾਰਥ ਮਲਹੋਤਰਾ। ਪਾਰਟੀ ਤੋਂ ਬਾਅਦ ਸਿਦਾਰਥ ਤੇ ਕਿਆਰਾ ਇਕ ਹੀ ਗੱਡੀ 'ਚ ਸਵਾਰ ਹੋ ਗਏ।
.jpeg)
ਪਾਰਟੀ 'ਚ ਉਂਝ ਤਾਂ ਕਿਆਰਾ ਦੇ ਮਾਤਾ-ਪਿਤਾ ਵੀ ਸ਼ਾਮਲ ਸਨ, ਪਰ ਕਿਆਰਾ ਨੇ ਸਿਦਾਰਥ ਦੇ ਨਾਲ ਵਾਪਸੀ ਕੀਤੀ। ਦੋਵਾਂ ਦੇ ਚਿਹਰਿਆਂ ਦੇ ਹਾਵ-ਭਾਵ ਕੈਮਰਾਮੈਨਜ਼ ਨੇ ਆਪਣੇਲ ਕੈਮਰਿਆਂ 'ਚ ਕੈਦ ਕਰ ਲਏ।
.jpeg)
ਸਿਦਾਰਥ ਨੇ ਇਕ ਜੈਂਨਲਮੈਨ ਦੀ ਤਰ੍ਹਾਂ ਕਿਆਰਾ ਨੂੰ ਬਕਾਇਦਾ ਕਾਰ ਤੇ ਐਸਕਾਰਟ ਕੀਤਾ। ਕਾਰ 'ਚ ਬੈਠਣ ਤੋਂ ਬਾਅਦ ਦੋਵੇਂ ਕਲਾਕਾਰ ਆਪੋ-ਆਪਣੇ ਮੋਬਾਈਲ ਫੋਨਜ਼ 'ਤੇ ਰੁੱਝ ਗਏ, ਜਿਵੇਂ ਕਿ ਤੁਸੀਂ ਹੇਠਲੀ ਤਸਵੀਰ 'ਚ ਦੇਖ ਸਕਦੇ ਹੋ।
(1).jpeg)
ਕਰਨ ਜੌਹਰ ਨੇ ਕਿਆਰਾ ਨੂੰ ਵੈੱਬ ਲਸਟ ਸਟੋਰੀਜ਼ 'ਚ ਡਾਇਰੈਕਟ ਕੀਤਾ ਸੀ। ਇਸ 'ਚ ਕਿਆਰਾ ਦੇ ਇਕ ਸੀਨ ਬੇਹੱਦ ਚਰਚਿਤ ਤੇ ਵਿਵਾਦਾਂ 'ਚ ਰਿਹਾ ਸੀ। ਹਾਲਾਂਕਿ ਇਸ ਵਿਵਾਦ ਨੇ ਕਿਆਰਾ ਦੀ ਸ਼ੌਹਰਤ 'ਚ ਇਜ਼ਾਫਾ ਕੀਤਾ ਸੀ। ਕਰਨ ਜੌਹਰ ਦੇ ਪ੍ਰੋਡਕਸ਼ਨ 'ਚ ਬਣੀ ਕਲੰਕ 'ਚ ਵੀ ਕਿਆਰਾ ਨੇ ਇਕ ਰੋਲ ਨਿਭਾਇਆ ਸੀ।

from Punjabi News -punjabi.jagran.com https://ift.tt/2MvQNPV
via IFTTT
No comments:
Post a Comment