Responsive Ads Here

Wednesday, July 31, 2019

ਵੈਸਟਇੰਡੀਜ਼ ਦੌਰੇ 'ਤੇ Virat Kohli, ਪਤਨੀ Anushka Sharma ਨਾਲ ਇਸ ਤਰ੍ਹਾਂ ਕਰ ਰਹੇ ਹਨ ਇਨਜੁਆਏ, ਦੇਖੋ ਤਸਵੀਰਾਂ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਇਸ ਸਮੇਂ ਮਿਆਮੀ 'ਚ ਕੁਆਲਿਟੀ ਟਾਈਮ ਸਪੈਂਡ ਕਰ ਰਹੀ ਹੈ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ 'ਚ ਆਪਣੇ ਦੋਸਤਾਂ ਤੇ ਫੈਨਸ ਨਾਲ ਦਿਖਾਈ ਦੇ ਰਹੇ ਹਨ। ਕੁਝ ਤਸਵੀਰਾਂ 'ਚ ਵਿਰਾਟ-ਅਨੁਸ਼ਕਾ ਆਪਣੇ ਦੋਸਤਾਂ ਨਾਲ ਲੰਚ ਕਰ ਰਹੇ ਹਨ ਤੇ ਕੁਝ 'ਚ ਉਹ ਆਪਣੇ ਫੈਨਸ ਨਾਲ ਫੋਟੋ ਕਲਿੱਕ ਕਰਵਾ ਰਹੇ ਹਨ।

ਟੀਮ ਇੰਡੀਆ ਇਸ ਸਮੇਂ ਵੈਸਟ ਇੰਡੀਜ਼ ਦੌਰੇ 'ਤੇ ਹੈ। ਇਸ ਦੌਰਾਨ ਅਨੁਸ਼ਕਾ ਸ਼ਰਮਾ ਵੀ ਆਪਣੇ ਪਤੀ ਨੂੰ ਸਪੋਰਟ ਕਰਨ ਪਹੁੰਚੀ ਹੈ। ਵੈਸੇ ਤਾਂ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨੁਸ਼ਕਾ ਟੀਮ ਨਾਲ ਕਿਸੇ ਦੌਰੇ 'ਤੇ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਟੀਮ ਨਾਲ ਦਿਖਾਈ ਦੇ ਚੁੱਕੀ ਹੈ। ਇਸ ਗੱਲ ਲਈ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਵੀ ਕੀਤਾ ਜਾਂਦਾ ਹੈ। ਪਰ ਅਨੁਸ਼ਕਾ ਹਮੇਸ਼ਾ ਆਪਣੇ ਪਤੀ ਨੂੰ ਸਪੋਰਟ ਕਰਨ ਜਾਂਦੀ ਹੈ।


ਇਸ ਤੋਂ ਪਹਿਲਾਂ ਵਿਸ਼ਵ ਕੱਪ 2019 ਦੌਰਾਨ ਅਨੁਸ਼ਕਾ ਸ਼ਰਮਾ, ਟੀਮ ਤੇ ਵਿਰਾਟ ਨੂੰ ਸਪੋਰਟ ਕਰਨ ਇੰਗਲੈਂਡ ਪਹੁੰਚੀ ਸੀ। ਹਾਲਾਂਕਿ ਭਾਰਤ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹੀ ਬਾਹਰ ਹੋ ਗਿਆ ਸੀ। ਪਰ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਇੰਗਲੈਂਡ 'ਚ ਕੁਝ ਦਿਨ ਬਿਤਾਏ ਸਨ ਜਿਨ੍ਹਾਂ ਕਾਰਨ ਦੋਵਾਂ ਨੂੰ ਟ੍ਰੋਲ ਕੀਤਾ ਗਿਆ ਸੀ।



from Punjabi News -punjabi.jagran.com https://ift.tt/2SWxT5M
via IFTTT

No comments:

Post a Comment