ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਉਨਾਵ ਜਬਰ ਜਨਾਹ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਮਹਿਸੂਸ ਹੋਈ ਤਾਂ ਉਨਾਵ ਜਬਰ ਜਨਾਹ ਨਾਲ ਸਬੰਧਤ ਸਾਰੇ ਕੇਸ ਉੱਤਰ ਪ੍ਰਦੇਸ਼ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਸ ਕੇਸ ਨਾਲ ਸਬੰਧਤ ਸੀਬੀਆਈ ਅਧਿਕਾਰੀਆਂ ਨੂੰ ਵੀ ਤਲਬ ਕੀਤਾ। ਅਦਾਲਤ ਨੇ ਦੁਪਹਿਰ 12 ਵਜੇ ਤਕ ਕੇਸ ਦੀ ਸਟੇਟਸ ਰਿਪੋਰਟ ਸੀਬੀਆਈ ਤੋਂ ਮੰਗੀ ਹੈ। ਉੱਤਰ ਪ੍ਰਦੇਸ਼ ਦੇ ਉਨਾਵ ਜਬਰ ਜਨਾਹ ਦਾ ਮਾਮਲਾ ਸੜਕ ਤੋਂ ਸੰਸਦ ਤਕ ਗੂੰਜ ਰਿਹਾ ਹੈ। ਸੁਪਰੀਮ ਕੋਰਟ ਵੀ ਇਸ ਮਾਮਲੇ 'ਚ ਕਾਫ਼ੀ ਗੰਭੀਰ ਨਜ਼ਰ ਆ ਰਿਹਾ ਹੈ। ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਕਰ ਉਨਾਵ ਜਬਰ ਜਨਾਹ ਪੀੜਤਾ ਤੇ ਉਸ ਦੇ ਪਰਿਵਾਰ ਵੱਲੋਂ ਭੇਜੀ ਗਈ ਚਿੱਠੀ 'ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ। 17 ਜੁਲਾਈ ਨੂੰ ਪ੍ਰਾਪਤ ਹੋਈ ਚਿੱਠੀ ਨੂੰ ਚੀਫ਼ ਜਸਟਿਸ ਸਾਹਮਣੇ ਪੇਸ਼ ਕਰਨ 'ਚ ਹੋਈ ਦੇਰੀ 'ਤੇ ਅਦਾਲਤ ਨੇ ਸੈਕਟਰੀ ਜਨਰਲ ਨੂੰ ਕਾਰਨ ਦੱਸਣ ਲਈ ਕਿਹਾ ਹੈ। ਸੜਕ ਹਾਦਸੇ ਤੋਂ ਪਹਿਲਾਂ ਉਨਾਵ ਜਬਰ ਜਨਾਹ ਤੇ ਉਸ ਦੇ ਪਰਿਵਾਰ ਵੱਲੋਂ ਚੀਫ਼ ਜਸਟਿਸ ਨੂੰ ਸੁਪਰੀਮ ਕੋਰਟ 'ਚ ਚਿੱਠੀ ਭੇਜ ਕੇ ਦੋਸ਼ੀਆਂ ਵੱਲੋਂ ਧਮਕੀ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ। ਉਨਾਵ ਜਬਰ ਜਨਾਹ ਕਾਂਡ 'ਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ ਕਈ ਲੋਕ ਦੋਸ਼ੀ ਹਨ।
from Punjabi News -punjabi.jagran.com https://ift.tt/2MuyLgY
via IFTTT
Wednesday, July 31, 2019
Unnao Case: ਉਨਾਵ ਜਬਰ ਜਨਾਹ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਮਾਮਲੇ ਨਾਲ ਸਬੰਧਤ ਸਾਰੇ ਕੇਸ ਯੂਪੀ ਤੋਂ ਬਾਹਰ ਹੋਣਗੇ ਟਾਂਰਸਫਰ !
Subscribe to:
Post Comments (Atom)
No comments:
Post a Comment