ਨਵੀਂ ਦਿੱਲੀ: Happy Birthday Meena Kumari: ਆਪਣੇ ਦੌਰ ਦੀ ਮਸ਼ਹੂਰ ਅਭਿਨੇਤਰੀ ਮੀਨਾ ਕੁਮਾਰੀ ਦਾ ਅੱਜ 86ਵਾਂ ਜਨਮ ਦਿਨ ਹੈ। ਲੋਕ ਮੀਨਾ ਕੁਮਰੀ ਨੂੰ ਟ੍ਰੈਜੇਡੀ ਕੁਈਨ ਤੋਂ ਲੈ ਕੇ ਸਿੰਡ੍ਰੇਲਾ ਤਕ ਦੇ ਨਾਮ ਨਾਲ ਜਾਣਦੇ ਹਨ। ਸਾਹਿਬ ਬੀਵੀ ਤੇ ਗੁਲਾਮ, ਪਾਕੀਜ਼ਾ, ਮੇਰੇ ਅਪਨੇ, ਬੈਜੂ ਬਾਵਰਾ, ਦਿਲ ਅਪਨਾ ਤੇ ਪ੍ਰੀਤ ਪਰਾਈ ਜਿਹੀਆਂ ਫਿਲਮਾਂ ਲਈ ਅੱਜ ਵੀ ਯਾਦ ਕੀਤੀ ਜਾਂਦੀ ਹੈ। 1 ਅਗਸਤ 1932 ਨੂੰ ਜਨਮੀ ਮੀਨਾ ਕੁਮਾਰੀ ਦਾ ਅਸਲ ਨਾਮ ਮਹਜ਼ਬੀਨ ਸੀ। ਇਸ ਦਿਨ ਤੁਹਾਨੂੰ ਦੱਸਦੇ ਹਾਂ ਅਭਿਨੇਤਰੀ ਮੀਨਾ ਕੁਮਾਰੀ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ.
ਜਦੋਂ ਇਨ੍ਹਾਂ ਦਾ ਜਨਮ ਹੋਇਆ ਤਾਂ ਪਿਤਾ ਅਲੀ ਬਖ਼ਸ਼ ਤੇ ਮਾਂ ਇਕਬਾਲ ਬੇਗ਼ਮ (ਮੂਲ ਨਾਮ ਪ੍ਰਭਾਵਤੀ) ਕੋਲ ਡਾਕਟਰ ਨੂੰ ਦੇਣ ਲਈ ਪੈਸੇ ਨਹੀਂ ਸਨ। ਦੋਵਾਂ ਨੇ ਤੈਅ ਕੀਤਾ ਕਿ ਬੱਚੀ ਨੂੰ ਕਿਸੇ ਅਨਾਥ ਆਸ਼ਰਮ ਬਾਹਰ ਛੱਡ ਦਿੱਤਾ ਜੇਵਾ ਤੇ ਛੱਡ ਵੀ ਦਿੱਤਾ ਗਿਆ ਸੀ। ਪਰ ਪਿਤਾ ਦਾ ਮਨ ਨਹੀਂ ਮੰਨਿਆ ਤੇ ਉਹ ਮੁੜ ਭੱਜੇ ਤੇ ਬੱਚੀ ਨੂੰ ਗੋਦ 'ਚ ਚੁੱਕ ਕੇ ਵਾਪਸ ਘਰ ਲੈ ਆਏ।

ਸੱਤ ਸਾਲ ਦੀ ਉਮਰ 'ਚ ਕਰਨ ਲੱਗੀ ਦੀ ਅਦਾਕਾਰੀ
ਮਹਜ਼ਬੀਨ (ਮੀਨਾ ਕੁਮਾਰੀ) ਨੇ ਘੱਟ ਉਮਰ 'ਚ ਹੀ ਘਰ ਦਾ ਸਾਰਾ ਬੋਝ ਆਪਣੇ ਮੋਢਿਆਂ 'ਤੇ ਚੁੱਕ ਲਿਆ ਸੀ। ਸੱਤ ਸਾਲ ਦੀ ਉਮਰ 'ਚ ਹੀ ਉਸ ਨੇ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਬੇਬੀ ਮੀਨਾ ਦੇ ਨਾਮ ਨਾਲ ਪਹਿਲੀ ਫ਼ਿਲਮ 'ਫਰਜ਼ਦ-ਏ-ਹਿੰਦ' ਚ ਨਜ਼ਰ ਆਈ। ਇਸ ਤੋਂ ਬਾਅਦ ਲਾਲ ਹਵੇਲੀ, ਅਨਪੂਰਣਾ, ਸਨਮ, ਤਾਮਾਸ਼ਾ ਆਦਿ ਕਈ ਫ਼ਿਲਮਾਂ ਕੀਤੀਆਂ। ਪਰ ਉਨ੍ਹਾਂ ਨੂੰ ਸਟਾਰ ਬਣਾਇਆ 1952 'ਚ ਆਈ ਫ਼ਿਲਮ 'ਬੈਜੂ ਬਾਵਰਾ' ਨੇ। ਇਸ ਫ਼ਿਲਮ ਤੋਂ ਬਾਅਦ ਉਹ ਲਗਾਤਾਰ ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹੀ ਗਈ। 'ਬੈਜੂ ਬਾਵਰਾ' ਨੇ ਮੀਨਾ ਕੁਮਾਰੀ ਨੂੰ ਬੈਸਟ ਐਕਟਰਸ ਦਾ ਫਿਲਮ ਫੇਅਰ ਅਵਾਰਡ ਵੀ ਦਿਵਾਇਆ। ਉਹ ਇਹ ਅਵਾਰਡ ਹਾਸਿਲ ਕਰਨ ਵਾਲੀ ਪਹਿਲੀ ਅਭਿਨੇਤਰੀ ਸੀ।
ਸੁੱਖ ਤੇ ਦੁੱਖ ਦਾ ਸਾਥ
ਮੀਨਾ ਕੁਮਾਰੀ ਨੇ ਕਰੀਅਰ 'ਚ ਜਿੰਨੀਆਂ ਬੁਲੰਦੀਆਂ ਹਾਸਿਲ ਕੀਤੀਆਂ, ਨਿੱਜੀ ਜ਼ਿੰਦਗੀ 'ਚ ਉਨੀਆਂ ਹੀ ਮੁਸ਼ਕਲਾਂ ਝੱਲੀਆਂ। ਜਨਮ ਤੋਂ ਅੰਤਿਮ ਘੜੀ ਤਕ ਉਨ੍ਹਾਂ ਨੇ ਦੁੱਖ ਹੀ ਹੰਢਾਇਆ। ਮੀਨਾ ਕੁਮਾਰੀ ਤੇ ਕਮਾਲ ਅਮਰੋਹੀ ਦੇ ਵਿਆਹ ਦੇ ਕਿੱਸੇ ਬੜੇ ਦਿਲਚਸਪ ਹਨ। ਪਰ ਉਨ੍ਹਾਂ ਦੇ ਰਿਸ਼ਤਾ ਕਦੀ ਚੰਗਾ ਨਹੀਂ ਰਿਹਾ। ਕਮਾਲ ਅਮਰੋਹੀ ਜਦੋਂ 'ਪਾਕੀਜ਼ਾ' ਬਣਾ ਰਹੇ ਸਨ ਤਾਂ ਉਹ ਬੁਰੀ ਤਰ੍ਹਾਂ ਆਰਥਿਕ ਸੰਕਟ 'ਚ ਫਸ ਗਏ ਸਨ। ਮੀਨਾ ਨੇ ਆਪਣੀ ਸਾਰੀ ਕਮਾਈ ਦੇ ਕੇ ਪਤੀ ਦੀ ਮਦਦ ਕੀਤੀ। ਇਸ ਦੇ ਬਾਵਜੂਦ ਇਸ ਫਿਲਮ ਦੌਰਾਨ ਦੋਵਾਂ ਦੇ ਸਬੰਧ ਲਗਾਤਾਰ ਖ਼ਰਾਬ ਹੋ ਗਏ। ਨੌਬਤ ਤਲਾਕ ਤਕ ਪਹੁੰਚ ਗਈ ਸੀ। ਪਾਕੀਜ਼ਾ ਕਮਾਲ ਅਮਰੋਹੀ ਦੀ ਮਹੱਤਵਪੂਰਨ ਫ਼ਿਲਮ ਸੀ ਪਰ ਉਹ ਇਸ ਨੂੰ ਅੱਗ ਵਧਾਉਣ 'ਚ ਅਸਫ਼ਲ ਹੋ ਰਹੇ ਸਨ। ਸੁਨੀਲ ਦੱਤ ਤੇ ਨਰਗਿਸ ਦੇ ਕਹਿਣ 'ਤੇ ਸਾਲਾ ਬਾਅਦ ਇਸ ਦੀ ਸ਼ੂਟਿੰਗ ਸ਼ੁਰੂ ਹੋਈ। ਮੀਨਾ ਕੁਮਾਰੀ ਤਲਾਕ ਤੋਂ ਬਾਅਦ ਵੀ ਕਮਾਲ ਅਮਰੋਹੀ ਦੀ ਇਸ ਫ਼ਿਲਮ 'ਚ ਹਿੱਸਾ ਬਣੀ ਰਹੀ। 14 ਸਾਲ ਬਾਅਦ 4 ਫਰਵਰੀ 1971 ਨੂੰ ਫ਼ਿਲਮ ਪਰਦੇ 'ਤੇ ਆਈ। ਉਦੋਂ ਤਕ ਮੀਨਾ ਕੁਮਾਰੀ ਦੀ ਹਾਲਤ ਕਾਫ਼ੀ ਵਿਗੜ ਚੁੱਕੀ ਸੀ। ਬਿਮਾਰੀ ਦੀ ਹਾਲਤ ਵੀ ਉਹ ਲਗਾਤਾਰ ਫ਼ਿਲਮਾਂ ਕਰ ਰਹੀ ਸੀ, ਪਰ ਰੋਗ ਅਸਧਾਰਨ ਹੋ ਗਿਆ। ਅਖ਼ੀਰ 31 ਮਾਰਚ 1972 ਨੂੰ ਲਿਵਰ ਸਿਰੋਸਿਸ ਕਾਰਨ ਮੀਨਾ ਕੁਮਾਰੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਦਿਲੀਪ ਕੁਮਾਰ ਨੂੰ ਦੱਸਦੀ ਦੀ ਅਣਜਾਣ
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮੀਨਾ ਕੁਮਾਰੀ ਨੇ ਦਿਲੀਪ ਕੁਮਾਰ ਨਾਲ ਸਬੰਧ ਕੁਝ ਅਜਿਹੇ ਸਨ ਕਿ ਮੀਨਾ ਕੁਮਾਰੀ ਨੇ ਹਮੇਸ਼ਾ ਇਹੀ ਕਿਹਾ ਕਿ ਉਹ ਦਿਲੀਪ ਕੁਮਾਰ ਨੂੰ ਜਾਣਦੀ ਹੀ ਨਹੀਂ ਹੈ। ਦੱਸ ਦੇਈਏ ਕਿ ਟ੍ਰੈਜੇਡੀ ਕੁਈਨ ਨੇ ਦਿਲੀਪ ਕੁਮਾਰ ਨਾਲ 'ਕੋਹਿਨੂਰ', 'ਯਹੂਦੀ', ਤੇ 'ਆਜ਼ਾਦ' ਸਮੇਤ ਕਈ ਫ਼ਿਲਮਾਂ 'ਚ ਯਾਦਗਾਰ ਕੰਮ ਕੀਤਾ।
.jpg)
ਦੱਸ ਦੇਈਏ ਕਿ ਪਿਛਲੇ ਸਾਲ ਗੂਗਲ ਨੇ ਮੀਨਾ ਕੁਮਾਰੀ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਤਸਵੀਰ ਨੂੰ ਆਪਣੇ ਡੈਸ਼ਬੋਰਡ ਤੇ ਲਗਾਇਆ ਸੀ।

from Punjabi News -punjabi.jagran.com https://ift.tt/335WbPq
via IFTTT
No comments:
Post a Comment