ਸੋਸ਼ਲ ਮੀਡੀਆ 'ਤੇ ਖੂਬਸੁਰਤ ਜਾਨਵਰਾਂ ਦੀਆਂ ਤਸਵੀਰਾਂ ਕਾਫੀ ਪੋਸਟ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕੇ ਲੋਟਪੋਟ ਹੋ ਜਾਵੋਗੇ। ਮਲੇਸ਼ੀਆ ਦੀ ਅਜਿਹੀ ਹੀ ਇਕ ਬਕਰੀ ਦੀ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਲੇਸ਼ੀਆ ਦੇ ਪੇਰਾਕ ਸੂਬੇ ਦੇ ਇਕ ਫਾਰਮ 11 ਮਹੀਨੇ ਦੀ ਇਸ ਬਕਰੀ ਦੀ ਤਸਵੀਰ ਲਾਈਵਸਟਾਕ ਫਰਮ ਦੇ ਮਾਲਕ ਨੇ ਫਰਮ ਦੇ ਫੇਸਬੁੱਕ ਪੇਜ਼ 'ਤੇ ਪੋਸਟ ਕੀਤੀ ਸੀ।
ਨੌਜਵਾਨਾਂ ਲਈ Air Force 'ਚ ਜਾਣ ਦਾ ਸੁਨਹਿਰੀ ਮੌਕਾ, 12 ਜ਼ਿਲ੍ਹਿਆਂ ਲਈ ਭਰਤੀ 5 ਤੋਂ 8 ਅਗਸਤ ਤਕ

ਤਸਵੀਰ ਪੋਸਟ ਹੋਣ ਨਾਲ ਹੀ ਖੂਬਸੁਰਤ ਬਕਰੀ ਨੇ ਲੋਕਾਂ ਦਾ ਧਿਆਨ ਆਪਣੀ ਵੱਲ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਲੋਕ ਇਸ ਬਕਰੀ ਦੀ ਤੁਲਨਾ ਕੋਰੀਅਨ ਪਾਪ ਸਟਾਰ ਨਾਲ ਕਰਨ ਲੱਗੇ। ਫਰਮ ਦੇ ਮਾਲਿਕ 21 ਸਾਲਾ ਅਹਿਮਦ ਏਮ ਫਦਜ਼ਿਰ ਦਾ ਕਹਿਣਾ ਹੈ ਕਿ ਰੋਮੋਸ ਨਾਂ ਦੀ ਇਸ ਬਕਰੀ ਨੂੰ ਫੋਟੋ ਕਲਿੱਕ ਕਰਵਾਉਣਾ ਕਾਫੀ ਪਸੰਦ ਹੈ। ਉਹ ਕੈਮਰਾ ਦੇਖਦਿਆਂ ਹੀ ਪੋਜ਼ ਦੇਣਾ ਸ਼ੁਰੂ ਕਰ ਦਿੰਦੀ ਹੈ।
from Punjabi News -punjabi.jagran.com https://ift.tt/2ZluIao
via IFTTT
No comments:
Post a Comment