ਨਵੀਂ ਦਿੱਲੀ : 20 ਰੁਪਏ ਦੇ ਨੋਟ ਨੂੰ ਲੈ ਕੇ ਇਕ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਜੇਕਰ ਹੁਣ ਇਸ ਖਬਰ 'ਤੇ ਯਕੀਨ ਕੀਤਾ ਜਾਵੇ ਤਾਂ ਫਿਰ ਇਕ ਵੱਡਾ ਬਦਲਾਅ ਆਉਣ ਵਾਲਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇਸੇ ਸਾਲ ਐਲਾਨ ਕੀਤਾ ਗਿਆ ਸੀ ਕਿ ਜਲਦ ਹੀ ਉਹ 20 ਰੁਪਏ ਦਾ ਨਵਾਂ ਨੋਟ ਲੈ ਕੇ ਆਉਣ ਵਾਲਾ ਹੈ।
ਇਸ ਦੇ ਕੁਝ ਮਹੀਨਿਆਂ ਬਾਅਦ ਹੀ ਹੁਣ ਖਬਰ ਹੈ ਕਿ ਇਸ ਨਵੇਂ 20 ਰੁਪਏ ਦੇ ਨੋਟ ਦੀ ਪਹਿਲੀ ਖੇਪ RBI ਦੇ ਕਾਨਪੁਰ ਸਥਿਤ ਰੀਜ਼ਨਲ ਦਫਤਰ 'ਚ ਪਹੁੰਚੀ ਹੈ। ਇਸ ਤੋਂ ਬਾਅਦ ਦੇ ਕਿਆਸ ਜਗਾਏ ਜਾ ਰਹੇ ਹਨ ਕਿ ਆਉਣ ਵਾਲੇ ਕੁਝ ਹੀ ਦਿਨਾਂ 'ਚ 20 ਰੁਪਏ ਦਾ ਇਹ ਨਵਾਂ ਨੋਟ ਬਾਜ਼ਾਰ 'ਚ ਨਜ਼ਰ ਆਵੇਗਾ।
ਇਹ ਨੋਟ ਵਰਤਮਾਨ ਤੋਂ ਕਾਫੀ ਵੱਖਰਾ ਹੋਵਗਾ, ਫਿਰ ਚਾਹੋ ਉਹ ਰੰਗ ਹੋਵੇ ਜਾਂ ਆਕਾਰ। ਹਾਲਾਂਕਿ ਇਸ ਦੇ ਆਉਣ ਤੋਂ ਬਾਅਦ ਵੀ ਪੁਰਾਣੇ ਨੋਟ ਚੱਲਣਗੇ। ਦੱਸ ਦਈਏ ਕਿ ਰਿਜ਼ਰਵ ਬੈਂਕ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਜਲਦ ਹੀ ਮਹਾਤਮਾ ਗਾਂਧੀ ਸੀਰੀਜ਼ ਦੇ ਨਾਲ ਨਵਾਂ 20 ਰੁਪਏ ਦਾ ਨੋਟ ਲਿਆਉਣ ਜਾ ਰਿਹਾ ਹੈ। ਕੇਂਦਰੀ ਬੈਂਕ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਸੀ ਕਿ ਨਵਾਂ ਨੋਟ ਹਰੇ-ਪੀਲੇ ਰੰਗ 'ਚ ਆਵੇਗਾ। ਇਸ 'ਚ ਪਿਛਲੇ ਪਾਸੇ ਐਲੋਰਾ ਦੀਆਂ ਗੁਫਾਵਾਂ ਦੀ ਚਿੱਤਰ ਹੋਵੇਗਾ।

ਜਿਥੋਂ ਤਕ ਇਸ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਨਵੇਂ ਨੋਟ 20 ਰੁਪਏ ਦੇ ਨੋਟ 'ਚ ਹੋਰ ਵੀ ਫੀਚਰਜ਼ ਦਿੱਤੇ ਗਏ ਹਨ। ਇਸ ਦਾ ਸਾਈਜ਼ 60X129 ਐੱਮਐੱਮ ਦਾ ਹੋਵੇਗਾ। ਉਥੇ ਹੀ ਕਿਨਾਰਿਆਂ 'ਤੇ ਨੋਟ ਦੇ ਸਾਹਮਣੇ ਅੰਕ ਹੋਵੇਗਾ, ਜਿਸ 'ਚੋਂ ਆਰ-ਪਾਰ ਦੇਖਿਆ ਜਾ ਸਕੇਗਾ ਉਥੇ ਹੀ ਦੇਵਨਾਗਰੀ 'ਚ ਲਿਖਿਆ ਹੋਵੇਗਾ।
from Punjabi News -punjabi.jagran.com https://ift.tt/31evu9P
via IFTTT
No comments:
Post a Comment