ਹਰਜੋਤ ਸਿੰਘ ਅਰੋੜਾ, ਲੁਧਿਆਣਾ : ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਏ ਮੀਂਹ ਨੇ ਸਾਰੇ ਲੁਧਿਆਣੇ ਨੂੰ ਜਲਮਗਨ ਕਰ ਦਿੱਤਾ। ਕਰੀਬ ਤਿੰਨ ਘੰਟੇ ਲਗਾਤਾਰ ਪਏ ਭਾਰੀ ਮੀਂਹ ਦੇ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਚੌੜਾ, ਬਜ਼ਾਰ ਮੀਨਾ ਬਜ਼ਾਰ, ਪ੍ਰਤਾਪ ਚੌਕ, ਹੈਬੋਵਾਲ, ਸ਼ਿਮਲਾਪੁਰੀ, ਘੁਮਾਰ ਮੰਡੀ ਆਦਿ ਇਲਾਕਿਆਂ 'ਚ ਕਰੀਬ ਇੱਕ ਤੋਂ ਤਿੰਨ ਫੁੱਟ ਤਕ ਪਾਣੀ ਭਰ ਗਿਆ, ਜਿਸ ਕਾਰਨ ਸਾਰੇ ਸ਼ਹਿਰ ਦੇ 'ਚ ਟ੍ਰੈਫਿਕ ਵਿਵਸਥਾ ਠੱਪ ਹੋ ਗਈ।

ਚੌੜਾ ਬਾਜ਼ਾਰ ਅਕਾਲ ਮਾਰਕੀਟ 'ਚ ਵੜਿਆ ਦੁਕਾਨ ਅੰਦਰ ਪਾਣੀ
ਸ਼ਹਿਰ ਦੇ ਮੁੱਖ ਬਾਜ਼ਾਰ ਚੌੜਾ ਬਾਜ਼ਾਰ ਤੇ ਰੈਡੀਮੇਡ ਗਾਰਮੈਂਟਸ ਦੀ ਮਾਰਕੀਟ ਅਕਾਲਗੜ੍ਹ ਮਾਰਕੀਟ ਵਿਖੇ ਪਾਣੀ ਤਿੰਨ ਫੁੱਟ ਤਕ ਚੜ੍ਹ ਆਇਆ, ਜੋ ਕਿ ਦੁਕਾਨਾਂ ਦੇ ਅੰਦਰ ਤਕ ਵੜ ਗਿਆ। ਜਿਸ ਨਾਲ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਸਹਿਣਾ ਪਿਆ, ਇਸ ਤੋਂ ਇਲਾਵਾ ਸ਼ਹਿਰ ਦੀ ਇਲੈਕਟ੍ਰਾਨਿਕ ਮਾਰਕੀਟ ਮੀਨਾ ਬਾਜ਼ਾਰ 'ਚ ਵੀ ਪਾਣੀ ਦੁਕਾਨਾਂ ਦੇ ਅੰਦਰ ਵੜ ਗਿਆ। ਮਾਹਿਰਾਂ ਮੁਤਾਬਿਕ ਬਾਰਿਸ਼ ਅੱਜ ਤੇ ਕੱਲ੍ਹ ਵੀ ਜਾਰੀ ਰਹੇਗੀ, ਇਸ ਵੇਲੇ ਵੀ ਲੁਧਿਆਣਾ ਸ਼ਹਿਰ 'ਚ ਭਾਰੀ ਬੱਦਲ ਛਾਏ ਹੋਏ ਹਨ ਪਰ ਫਿਲਹਾਲ ਬਾਰਿਸ਼ ਰੁਕ ਗਈ ਹੈ।

ਕਮਿਸ਼ਨਰ ਵੀ ਉੱਤਰੇ ਸੜਕਾਂ 'ਤੇ
ਲੁਧਿਆਣਾ ਨਗਰ ਨਿਗਮ ਕਮਿਸ਼ਨਰ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਅੱਜ ਸਵੇਰੇ ਘੁਮਾਰ ਮੰਡੀ ਤੇ ਹੋਰ ਇਲਾਕਿਆਂ ਦਾ ਦੌਰਾ ਕੀਤਾ। ਜਿੱਥੇ ਕਿ ਪਾਣੀ ਨਾਲ ਸੜਕਾਂ ਭਰੀਆਂ ਪਈਆਂ ਸਨ। ਨਗਰ ਨਿਗਮ ਕਮਿਸ਼ਨਰ ਨੇ ਮੌਕੇ 'ਤੇ ਹੀ ਪਾਣੀ ਕੱਢਣ ਦੇ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।

from Punjabi News -punjabi.jagran.com https://ift.tt/2YyaAAz
via IFTTT
No comments:
Post a Comment