ਬਾਸਕਟਬਾਲ ਵਿਸ਼ਵ ਕੱਪ ਦੀ ਸੁਰੂਆਤ 1948 ਸਮਰ ਓਲੰਪਿਕ ਲੰਡਨ ਤੋਂ ਬਾਅਦ ਹੋਈ। ਲੰਡਨ ਓਲੰਪਿਕ ਦੌਰਾਨ ਬਾਸਕਟਬਾਲ ਫੈਡਰੇਸ਼ਨ ਨੇ ਮੀਟਿੰਗ ਕੀਤੀ ਤੇ ਹਰ 4 ਸਾਲ ਬਾਅਦ ਬਾਸਕਟਬਾਲ ਦਾ ਵਿਸਵ ਕੱਪ ਕਰਵਾਉਣ ਦਾ ਫ਼ੈਸਲਾ ਲਿਆ। ਬਾਸਕਟਬਾਲ ਦਾ ਪਹਿਲਾ ਵਿਸ਼ਵ ਕੱਪ 1950 ਵਿਚ ਕਰਵਾਇਆ ਗਿਆ ਤੇ ਇਸ ਦੀ ਮੇਜ਼ਬਾਨੀ ਅਰਜਨਟੀਨਾ ਨੂੰ ਮਿਲੀ। ਇਸ ਵਿਸ਼ਵ ਕੱਪ 'ਚ ਦੁਨੀਆ ਦੀਆ ਬਿਹਤਰੀਨ ਬਾਸਕਟਬਾਲ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਮੇਜ਼ਬਾਨ ਅਰਜਨਟੀਨਾ ਤੇ ਅਮਰੀਕਾ ਵਿਚਕਾਰ ਹੋਇਆ। ਅਰਜਨਟੀਨਾ ਨੇ ਅਮਰੀਕਾ ਨੂੰ ਹਰਾ ਕੇ ਪਹਿਲਾ ਵਿਸਵ ਕੱਪ ਜਿੱਤਿਆ। ਤੀਜਾ ਸਥਾਨ ਚਿਲੀ ਨੇ ਹਾਸਲ ਕੀਤਾ ਤੇ ਫੁੱਟਬਾਲ 'ਚ ਮੋਹਰੀ ਮੰਨਿਆ ਜਾਣ ਵਾਲਾ ਦੇਸ਼ ਬ੍ਰਾਜ਼ੀਲ ਚੌਥੇ ਸਥਾਨ 'ਤੇ ਰਿਹਾ।
ਚੀਨ ਹੋਵੇਗਾ ਮੇਜ਼ਬਾਨ
ਬਾਸਕਟਬਾਲ ਵਿਸ਼ਵ ਕੱਪ- 2019 ਦੀ ਮੇਜ਼ਬਾਨੀ ਇਸ ਵਾਰ ਏਸ਼ੀਆ ਮਹਾਦੀਪ ਦੇ ਹਿੱਸੇ ਆਈ ਹੈ। ਚੀਨ ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। 31 ਅਗਸਤ ਤੋਂ 15 ਸਤੰਬਰ ਤਕ ਚੀਨ ਵਿਖੇ ਖੇਡੇ ਜਾ ਰਹੇ ਇਸ ਵਿਸ਼ਵ ਕੱਪ 'ਚ 32 ਟੀਮਾ ਹਿੱਸਾ ਲੈਣਗੀਆਂ। 16 ਦਿਨਾਂ ਤਕ ਚੱਲਣ ਵਾਲੇ ਇਸ ਵਿਸ਼ਵ ਕੱਪ 'ਚ ਕੁੱਲ 92 ਮੈਚ ਖੇਡੇ ਜਾਣਗੇ। ਇਹ ਮੈਚ ਚੀਨ ਦੇ 8 ਸ਼ਹਿਰਾਂ ਬੀਜਿੰਗ, ਸੰਘਈ, ਨੰਜਿੰਗ, ਫੋਸਾਨ, ਵੂਹਾਨ, ਡੋਗੁਆਨ, ਗਵਾਜਹੂ, ਸੇਨਜੇਨ ਵਿਚ ਖੇਡੇ ਜਾਣਗ। ਇਸ ਵਿਸ਼ਵ ਕੱਪ ਵਿਚ ਏਸ਼ੀਆ ਮਹਾਦੀਪ ਦੀਆਂ ਸੱਤ ਟੀਮਾਂ, ਅਫਰੀਕਾ ਮਹਾਂਦੀਪ 'ਚੋ 5, ਯੂਰਪ 'ਚੋਂ 12 ਤੇ 7 ਟੀਮਾਂ ਮਹਾਦੀਪ 'ਚੋਂ ਹਿੱਸਾ ਲੈ ਰਹੀਆ ਹਨ। ਇਨ੍ਹਾਂ ਟੀਮਾਂ ਨੂੰ 4 ਗਰੁੱਪਾਂ 'ਚ ਵੰਡਿਆ ਗਿਆ ਹੈ। ਗਰੁੱਪ-ਏ ਵਿਚ ਪੋਲੈਡ, ਵੈਨਜੂਏਲਾ, ਚੀਨ, ਕੋਟਡਲਊਅਰ, ਗਰੁੱਪ-ਬੀ ਵਿਚ ਰਸ਼ੀਆ, ਅਰਜਨਟੀਨਾ, ਕੋਰੀਆ ਨਾਈਜ਼ੀਰੀਆ, ਗਰੁੱਪ-ਸੀ ਵਿਚ ਸਪੇਨ, ਟਿਉਨੀਸ਼ੀਆ, ਈਰਾਨ, ਪਿਊਰਟੋਰਿਕੋ ਅਤੇ ਗਰੁੱਪ-ਡੀ ਵਿਚ ਅੰਗੋਲਾ, ਫਿਲੀਪੀਨ, ਸਰਬੀਆ, ਗਰੁੱਪ-ਈ ਵਿਚ ਤੁਰਕੀ, ਚੈੱਕ ਰਿਪਬਲਿਕ, ਅਮਰੀਕਾ, ਜਾਪਾਨ, ਗਰੁੱਪ-ਐੱਫ ਵਿਚ ਗਰੀਸ, ਨਿਊਜ਼ੀਲੈਂਡ, ਬ੍ਰਾਜ਼ੀਲ, ਮੋਟੋਗੈ, ਗਰੁੱਪ-ਜੀ ਵਿਚ ਫਰਾਂਸ, ਜਰਮਨੀ, ਡੋਮੀਨਿਕਾਈ ਰੀਪਬਲਿਕ, ਗਰੁੱਪ-ਐੱਚ ਵਿਚ ਕੈਨੇਡਾ, ਸੈਨੇਗਲ, ਆਸਟ੍ਰੇਲੀਆ, ਲਿਥੁਆਨੀਆ ਦੀਆਂ ਟੀਮਾਂ ਹੋਣਗੀਆਂ। 7 ਅਗਸਤ 2015 ਨੂੰ ਚੀਨ ਨੂੰ ਇਸ ਦੀ ਮੇਜ਼ਬਾਨੀ ਮਿਲੀ। ਚੀਨ ਨੂੰ 14 ਵੋਟਾਂ ਪਈਆਂ ਜਦ ਕਿ ਫਿਲੀਪੀਨ ਨੂੰ 7 ਵੋਟਾਂ ਮਿਲੀਆਂ। ਬਾਸਕਟਬਾਲ ਵਿਸ਼ਵ ਕੱਪ ਨੂੰ ਅਮਰੀਕਾ ਤੇ ਯੁਗੋਸਲਾਵੀਆ ਨੇ ਪੰਜ-ਪੰਜ ਵਾਰ ਜਿੱਤਿਆ ਹੈ। ਅਮਰੀਕਾ ਨੇ 1954, 1986, 1994, 2010, 2014 ਵਿਚ ਵਰਲਡ ਕੱਪ ਜਿੱਤਿਆ ਜਦ ਕਿ ਯੁਗੋਸਲਾਵੀਆ ਨੇ 1970, 1978, 1990, 1998 ਅਤੇ 2002 ਵਿਚ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਅਮਰੀਕਾ ਤੇ ਯੁਗੋਸਲਾਵੀਆ ਤਿੰਨ-ਤਿੰਨ ਵਾਰ ਵਰਲਡ ਕੱਪ ਦਾ ਫਾਈਨਲ ਹਾਰ ਚੁੱਕੀਆ ਹਨ। 2019 ਦੇ ਵਿਸ਼ਵ ਕੱਪ ਵਿਚ ਦੋਵਾਂ ਟੀਮਾਂ ਤੋਂ ਢੇਰ ਸਾਰੀਆ ਉਮੀਦਾਂ ਹਨ।
ਵਰਲਡ ਕੱਪ 'ਚ ਪੁਜ਼ੀਸ਼ਨਾਂ
1950 : ਪਹਿਲੇ ਵਿਸ਼ਵ ਕੱਪ ਵਿਚ ਅਰਜਨਟੀਨਾ ਨੂੰ ਮੇਜ਼ਬਾਨ ਬਣਨ ਦਾ ਮਾਣ ਹਾਸਲ ਹੋਇਆ। ਇਸ ਵਿਸ਼ਵ ਕੱਪ ਵਿਚ ਅਰਜਨਟੀਨਾ ਜੇਤੂ, ਅਮਰੀਕਾ ਉਪ ਜੇਤੂ ਰਿਹਾ, ਜਦਕਿ ਚਿਲੀ ਨੇ ਤੀਸਰਾ ਸਥਾਨ ਹਾਸਲ ਕੀਤਾ।
1954 : ਦੂਸਰੇ ਵਿਸ਼ਵ ਕੱਪ ਵਿਚ ਬ੍ਰਾਜ਼ੀਲ ਨੂੰ ਮੇਜ਼ਬਾਨੀ ਕਰਨ ਦਾ ਹੱਕ ਹਾਸਲ ਹੋਇਆ। ਇਨ੍ਹਾਂ ਮੁਕਾਬਲਿਆਂ ਵਿਚ ਅਮਰੀਕਾ ਜੇਤੀ, ਬ੍ਰਾਜ਼ੀਲ ਉਪ ਜੇਤੂ ਰਿਹਾ, ਜਦਕਿ ਫਿਲਪੀਨ ਤੀਜੇ ਸਥਾਨ 'ਤੇ ਰਿਹਾ।
1959 : ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਚਿਲੀ ਨੇ ਕੀਤੀ। ਬ੍ਰਾਜ਼ੀਲ ਵਿਸ਼ਵ ਕੱਪ ਜੇਤੂ ਬਣਿਆ, ਅਮਰੀਕਾ ਦੂਜੇ ਅਤੇ ਚਿਲੀ ਤੀਜੇ ਸਥਾਨ 'ਤੇ ਰਿਹਾ।
1963 : ਇਸ ਵਿਸ਼ਵ ਕੱਪ ਦਾ ਮੇਜ਼ਬਾਨ ਬ੍ਰਾਜ਼ੀਲ ਸੀ। ਬ੍ਰਾਜ਼ੀਲ ਨੇ ਇਸ ਵਿਸ਼ਵ ਕੱਪ ਨੂੰ ਹਾਸਲ ਕਰਨ ਦਾ ਮਾਣ ਹਾਸਲ ਕੀਤਾ, ਜਦਕਿ ਯੁਗੋਸਲਾਵੀਆ ਤੇ ਸੋਵੀਅਤ ਯੂਨੀਅਨ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ।
1967 : ਇਸ ਵਰ੍ਹੇ ਉਰੁਗੁਏ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਸੋਵੀਅਤ ਯੂਨੀਅਨ ਇਨ੍ਹਾਂ ਮੁਕਾਬਲਿਆਂ ਦਾ ਜੇਤੂ, ਯੁਗੋਸਲਾਵੀਆ ਉਪ ਜੇਤੂ ਤੇ ਬ੍ਰਾਜ਼ੀਲ ਤੀਜੇ ਸਥਾਨ 'ਤੇ ਰਿਹਾ।
1970 : ਇਸ ਵਿਸ਼ਵ ਕੱਪ ਦੌਰਾਨ ਯੁਗੋਸਲਾਵੀਆ ਮੇਜ਼ਬਾਨ ਸੀ। ਮੇਜ਼ਬਾਨ ਯੁਗੋਸਲਾਵੀਆ ਹੀ ਇਸ ਵਿਸ਼ਵ ਕੱਪ ਦਾ ਜੇਤੂ ਬਣਿਆ, ਜਦਕਿ ਬ੍ਰਾਜ਼ੀਲ ਤੇ ਸੋਵੀਅਤ ਯੂਨੀਅਨ ਦੂਜੇ ਤੇ ਤੀਜੇ ਸਥਾਨ 'ਤੇ ਰਹੇ।
1974 : ਇਸ ਵਿਸ਼ਵ ਕੱਪ 'ਚ ਪਿਉਰਟੋਰਿਕੋ ਨੇ ਮੇਜ਼ਬਾਨੀ ਕੀਤੀ। ਸੋਵੀਅਤ ਯੂਨੀਅਨ ਜੇਤੂ, ਯੁਗੋਸਲਾਵੀਆ ਉਪਜੇਤੂ ਤੇ ਅਮਰੀਕਾ ਤੀਜੇ ਸਥਾਨ 'ਤੇ ਰਿਹਾ।
1978 : ਇਸ ਵਰ੍ਹੇ ਫਿਲੀਪੀਨ ਨੇ ਮੇਜ਼ਬਾਨੀ ਕੀਤੀ। ਅਮਰੀਕਾ, ਸੋਵੀਅਤ ਯੂਨੀਅਨ ਅਤੇ ਬ੍ਰਾਜ਼ੀਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
1982 : ਇਸ ਵਿਸ਼ਵ ਕੱਪ ਦੌਰਾਨ ਕੋਲੰਬੀਆ ਨੇ ਮੇਜ਼ਬਾਨੀ ਕੀਤੀ। ਯੁਗੋਸਲਾਵੀਆ ਜੇਤੂ ਅਤੇ ਅਮਰੀਕਾ ਉਪ ਜੇਤੂ ਬਣਿਆ।
1986 : ਇਸ ਵਿਸ਼ਵ ਕੱਪ ਦਾ ਮੇਜ਼ਬਾਨ ਸਪੇਨ ਸੀ। ਅਮਰੀਕਾ ਜੇਤੂ ਤੇ ਸੋਵੀਅਤ ਯੂਨੀਅਨ ਉਪ ਜੇਤੂ ਰਹੇ, ਜਦਕਿ ਤੀਜਾ ਸਥਾਨ ਯੁਗੋਸਲਾਵੀਆ ਨੇ ਪ੍ਰਾਪਤ ਕੀਤਾ।
1990 : ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਅਰਜਨਟੀਨਾ ਨੇ ਕੀਤੀ। ਯੁਗੋਸਲਾਵੀਆ ਨੇ ਇਸ ਵਿਸ਼ਵ ਕੱਪ ਦਾ ਜੇਤੂ ਬਣਨ ਦਾ ਮਾਣ ਹਾਸਲ ਕੀਤਾ, ਸੋਵੀਅਤ ਯੂਨੀਅਨ ਤੇ ਅਮਰੀਕਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ।
1994 : ਇਸ ਵਿਸ਼ਵ ਕੱਪ ਦਾ ਮੇਜ਼ਬਾਨ ਕੈਨੇਡਾ ਸੀ। ਅਮਰੀਕਾ, ਰਸ਼ੀਆ ਤੇ ਕ੍ਰੋਏਸ਼ੀਆ ਕ੍ਰਮਵਾਰ ਇਸ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਰਹੇ।
1998 : ਗਰੀਸ ਨੇ ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਕੀਤਾ। ਯੁਗੋਸਲਾਵੀਆ, ਰਸ਼ੀਆ ਤੇ ਅਮਰੀਕਾ ਇਸ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਪਾਏਦਾਨ 'ਤੇ ਰਹੇ।
2002 : ਅਮਰੀਕਾ ਦੀ ਮੇਜ਼ਬਾਨੀ ਵਿਚ ਹੋਏ ਇਸ ਵਿਸ਼ਵ ਕੱਪ ਵਿਚ ਯੁਗੋਸਲਾਵੀਆ, ਅਰਜਨਟੀਨਾ ਤੇ ਜਰਮਨੀ ਨੇ ਪਹਿਲੇ ਤਿੰਨਾਂ ਸਥਾਨਾਂ ਉੱਪਰ ਕਬਜ਼ਾ ਕੀਤਾ।
2006 : ਜਾਪਾਨ ਦੀ ਮੇਜ਼ਬਾਨੀ ਵਾਲੇ ਇਸ ਵਿਸ਼ਵ ਕੱਪ ਵਿਚ ਸਪੇਨ ਪਹਿਲੇ, ਗਰੀਸ ਦੂਜੇ ਅਤੇ ਅਮਰੀਕਾ ਤੀਜੇ ਸਥਾਨ 'ਤੇ ਰਿਹਾ।
2010 : ਤੁਰਕੀ ਦੇਸ਼ ਵਿਚ ਹੋਏ ਇਸ ਵਿਸ਼ਵ ਕੱਪ 'ਚ ਅਮਰੀਕਾ ਨੇ ਖ਼ਿਤਾਬੀ ਜਿੱਤ ਪ੍ਰਾਪਤ ਕੀਤੀ। ਮੇਜ਼ਬਾਨ ਤੁਰਕੀ ਦੂਜੇ ਅਤੇ ਲਿਥੁਆਨੀਆ ਤੀਜੇ ਸਥਾਨ 'ਤੇ ਰਿਹਾ।
2014 : ਸਪੇਨ ਦੇ ਮੈਦਾਨਾਂ 'ਤੇ ਖੇਡੇ ਗਏ ਇਸ ਵਿਸ਼ਵ ਕੱਪ ਵਿਚ ਅਮਰੀਕਾ ਪਹਿਲੇ ਪਾਏਦਾਨ 'ਤੇ, ਸਰਬੀਆ ਦੂਸਰੇ ਅਤੇ ਫਰਾਂਸ ਨੂੰ ਤੀਸਰੇ ਪਾਏਦਾਨ 'ਤੇ ਖੜ੍ਹੇ ਹੋਣ ਦਾ ਹੱਕ ਹਾਸਲ ਹੋਇਆ।
- ਗੁਰਨਿੰਦਰ ਸਿੰਘ ਧਨੌਲਾ
97792-07572
from Punjabi News -punjabi.jagran.com https://ift.tt/31e5zPd
via IFTTT
No comments:
Post a Comment