Responsive Ads Here

Thursday, August 1, 2019

ਭਾਰਤ-ਪਾਕਿ ਦੀਆਂ ਦੋ ਲੜਕੀਆਂ ਦੇ ਬੈਠੀਆਂ ਇਕ-ਦੂਜੇ ਨੂੰ ਦਿਲ, ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ ਇਨ੍ਹਾਂ ਦੀ ਲਵ ਸਟੋਰੀ

ਨਵੀਂ ਦਿੱਲੀ: ਮੁਹੱਬਤ ਇਕ ਖ਼ੂਬਸੂਰਤ ਅਹਿਸਾਸ ਹੈ। ਇਹ ਨਾ ਤਾਂ ਮਜ਼ਹਬ, ਨਾ ਜਾਤ ਅਤੇ ਨਾ ਹੀ ਲਿੰਗ ਜਾਣਦੀ ਹੈ। ਇਸ ਨੂੰ ਕੋਈ ਬੇੜੀਆਂ 'ਚ ਬੰਨ੍ਹ ਕੇ ਨਹੀਂ ਰੱਖ ਸਕਦਾ। ਤੁਸੀਂ ਅਕਸਰ ਅਜਿਹੀਆਂ ਪ੍ਰੇਮ ਕਹਾਣੀਆਂ ਸੁਣੀਆਂ ਹੋਣਗੀਆਂ। ਪਿਆਰ ਦੀ ਇਕ ਅਜਿਹੀ ਹੀ ਕਹਾਣੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾਇਆ ਹੋਇਆ ਹੈ। ਨਿਊਯਾਰਕ ਸ਼ਹਿਰ 'ਚ ਇਕ ਭਾਰਤੀ ਤੇ ਪਾਕਿਸਤਾਨੀ ਲੜਕੀਆਂ ਕਈ ਬੰਧਨਾਂ ਨੂੰ ਤੋੜ ਕੇ ਸੋਸ਼ਲ ਮੀਡੀਆ 'ਤੇ ਛਾ ਗਈਆਂ ਹਨ। ਇਹ ਸਮਲਿੰਗੀ ਰਿਸ਼ਤੇ ਨਾਲ ਜੁੜੇ ਟੈਬੂ ਨੂੰ ਤਾਂ ਨੱਕ ਝਿੜਾ ਹੀ ਰਹੀਆਂ ਹਨ, ਨਾਲ ਹੀ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣੇ ਰਿਸ਼ਤੇ ਦੀ ਨਵੀਂ ਮਿਸਾਲ ਕਾਇਮ ਕਰ ਰਹੀ ਹੈ। ਇਨ੍ਹਾਂ 'ਚੋਂ ਇਕ ਹਿੰਦੂ ਹੈ ਤੇ ਦੂਸਰੀ ਮੁਸਲਿਮ, ਇਕ ਭਾਰਤੀ ਹੈ ਦੂਸਰੀ ਪਾਕਿਸਤਾਨੀ। ਇਕ ਦਾ ਨਾਮ ਹੈ ਸੰਦਸ ਮਲਿਕ ਤੇ ਅੰਜਲੀ ਚੱਕਰ।


ਸੰਦਸ ਇਕ ਆਰਟਿਸਟ ਹੈ। ਉਹ ਪਾਕਿਸਤਾਨ ਦੇ ਮੁਸਲਿਮ ਪਰਿਵਾਰ ਤੋਂ ਹੈ। ਉੱਥੇ ਹੀ ਅੰਜਲੀ ਭਾਰਤ ਦੀ ਰਹਿਣ ਵਾਲੀ ਹੈ। ਦੋਵਾਂ ਨੇ ਹਾਲ ਫਿਲਹਾਲ 'ਚ ਇਕ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ।


ਇਨ੍ਹਾਂ ਦੀਆਂ ਤਸਵੀਰਾਂ ਸਰੋਵਰ ਨਾਮ ਦੇ ਇਕ ਫੋਟੋਗ੍ਰਾਫ਼ਰ ਨੇ ਕਲਿੱਕ ਕੀਤੀਆਂ ਹਨ। ਇਨ੍ਹਾਂ ਦੀਆਂ ਚਾਰ-ਚਾਰ ਤਸਵੀਰਾਂ ਦੇ ਦੋ ਸੈੱਟ ਹਨ ਜੋ ਵਾਇਰਲ ਹੋ ਰਹੇ ਹਨ। ਪਹਿਲੀ ਤਸਵੀਰ 'ਚ ਸੰਦਸ ਤੇ ਅੰਜਲੀ ਇਕ ਪਾਰਦਰਸ਼ਤੀ ਛੱਤਰੀ ਹੇਠਾਂ ਖੜ੍ਹੀਆਂ ਹਨ ਤੇ ਹੱਸਦੇ ਹੋਏ ਇਕ ਦੂਸਰੇ ਨੂੰ ਦੇਖ ਰਹੀਆਂ ਹਨ। ਬਾਰਿਸ਼ ਦੌਰਾਨ ਕਲਿੱਕ ਕੀਤੀਆਂ ਇਹ ਤਸਵੀਰਾਂ ਬਹੁਤ ਖ਼ੂਬਸੂਰਤ ਹਨ। ਸਰੋਵਰ ਨੇ ਟਵਿੱਟਰ 'ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਦ ਨਿਊਯਾਰਕ ਲਵ ਸਟੋਰੀ'


ਦੱਸ ਦੇਈਏ ਕਿ ਦੋਵੇਂ ਇਕ ਸਾਲ ਤੋਂ ਰਿਲੈਸ਼ਨਸ਼ਿਪ 'ਚ ਹਨ ਤੇ ਇਸ ਮੌਕੇ ਉਨ੍ਹਾਂ ਨੇ ਆਪਣੀ ਫੋਟੋਜ਼ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਤਾਂ ਇਹ ਤੁਰੰਤ ਵਾਇਰਲ ਹੋ ਗਈਆਂ।



from Punjabi News -punjabi.jagran.com https://ift.tt/2YncVDq
via IFTTT

1 comment: