ਪਲਕਾਂ ਝਪਕਾਉਣਾ ਆਮ ਸਰੀਰਕ ਪ੍ਰਕਿਰਿਆ ਹੈ। ਆਮ ਤੌਰ 'ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਅੱਖਾਂ ਦੀ ਤਰਲਤਾ ਬਣਾਈ ਰੱਖਣ ਲਈ ਪਲਕਾਂ ਦਾ ਝਪਕਣਾ ਬੇਹੱਦ ਜ਼ਰੂਰੀ ਹੈ ਪਰ ਖੋਜੀਆਂ ਮੁਤਾਬਿਕ ਪਲਕਾਂ ਝਪਕਾਉਣ ਨਾਲ ਦਿਮਾਗ਼ ਨੂੰ ਤਾਜ਼ਗੀ ਮਿਲਦੀ ਹੈ ਕਿਉਂਕਿ ਪਲ ਭਰ ਦੇ ਇਸੇ ਲਮਹੇ 'ਚ ਸਾਡਾ ਦਿਮਾਗ਼ ਅਰਾਮ ਕਰ ਲੈਂਦਾ ਹੈ। ਹੰਝੂਆਂ ਨੂੰ ਅਸੀਂ ਦੁੱਖਾਂ ਦਾ ਬਦਲ ਮੰਨਦੇ ਹਾਂ ਪਰ ਅੱਖਾਂ ਦੀ ਚੰਗੀ ਸਿਹਤ ਲਈ ਹੰਝੂ ਵੀ ਬੇਹੱਦ ਜ਼ਰੂਰੀ ਹਨ। ਇਸੇ ਕਾਰਨ ਅੱਖਾਂ ਦੀ ਕੁਦਰਤੀ ਨਮੀ ਬਰਕਰਾਰ ਰਹਿੰਦੀ ਹੈ ਪਰ ਅੱਜਕਲ੍ਹ ਲੋਕਾਂ ਦੀਆਂ ਅੱਖਾਂ 'ਚ ਰੁੱਖੇਪਣ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਆਧੁਨਿਕ ਜੀਵਨਸ਼ੈਲੀ ਨੇ ਜਿਨ੍ਹਾਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ, ਡਰਾਈ ਆਈ ਸਿੰਡ੍ਰੋਮ ਵੀ ਉਨ੍ਹਾਂ ਵਿਚੋਂ ਇਕ ਹੈ। ਇਸ ਵਿਚ ਅੱਖਾਂ ਦੀ ਨਮੀ ਘਟ ਜਾਂਦੀ ਹੈ। ਸਾਧਾਰਨ ਨਜ਼ਰ ਲਈ ਅੱਖਾਂ 'ਚ ਨਮੀ ਦਾ ਹੋਣਾ ਬੇਹੱਦ ਜ਼ਰੂਰੀ ਹੈ।
ਕਿਉਂ ਜ਼ਰੂਰੀ ਹੈ ਪਲਕਾਂ ਝਪਕਾਉਣੀਆਂ
ਤੁਸੀਂ ਦੇਖਿਆ ਹੋਵੇਗਾ ਕਿ ਸਿਹਤਮੰਦ ਅੱਖਾਂ ਦੀਆਂ ਪੁਤਲੀਆਂ ਹਮੇਸ਼ਾ ਗਿੱਲੀਆਂ ਨਜ਼ਰ ਆਉਂਦੀਆਂ ਹਨ। ਅਸਲ ਵਿਚ ਅੱਖਾਂ ਦੀਆਂ ਪੁਤਲੀਆਂ 'ਤੇ ਇਕ ਖਾਸ ਤਰ੍ਹਾਂ ਦਾ ਲਿਕਵਿਡ ਹੁੰਦਾ ਹੈ ਜੋ ਲੁਬਰੀਕੈਂਟ ਵਾਂਗ ਕੰਮ ਕਰਦਾ ਹੈ। ਜਦੋਂ ਤੁਸੀਂ ਪਲਕਾਂ ਝਪਕਾਉਂਦੇ ਹੋ ਤਾਂ ਇਹ ਲੁਬਰੀਕੈਂਟ ਪੁਤਲੀਆਂ 'ਚ ਚੰਗੀ ਤਰ੍ਹਾਂ ਫੈਲਦਾ ਰਹਿੰਦਾ ਹੈ ਅਤੇ ਅੱਖਾਂ ਦੀਆਂ ਪੁਤਲੀਆਂ 'ਤੇ ਨਮੀ ਬਰਕਰਾਰ ਰਹਿੰਦੀ ਹੈ। ਇਸ ਦੇ ਉਲਟ ਜਦੋਂ ਤੁਸੀਂ ਪਲਕਾਂ ਘਟ ਝਪਕਾਉਂਦੇ ਹੋ ਤਾਂ ਲੁਬਰੀਕੈਂਡ ਸਹੀ ਤਰੀਕੇ ਨਾਲ ਅੱਖਾਂ 'ਚ ਫੈਲਦਾ ਨਹੀਂ ਹੈ। ਇਸੇ ਕਾਰਨ ਅੱਖਾਂ 'ਚ ਸੁੱਕਾਪਣ ਆ ਜਾਂਦਾ ਹੈ ਜਿਸ ਨੂੰ ਡਰਾਈ ਆਈ ਸਿੰਡ੍ਰੋਮ ਕਿਹਾ ਜਾਂਦਾ ਹੈ।
ਕੀ ਹੈ ਡਰਾਈ ਆਈ ਸਿੰਡਰੋਮ
ਡਰਾਈ ਆਈ ਸਿੰਡ੍ਰੋਮ ਚ ਜਾਂ ਤਾਂ ਅੱਖਾਂ 'ਛ ਹੰਝੂ ਬਣਨੇ ਘਟ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੀ ਗੁਣਵੱਤਾ ਚੰਗੀ ਨਹੀਂ ਰਹਿੰਦੀ। ਅਸਲ ਵਿਚ ਹੰਝੂ, ਅੱਖ ਦੇ ਕਾਰਨੀਆ ਤੇ ਕੰਜਕਟਾਇਵਾ ਨੂੰ ਗਿੱਲਾ ਰੱਖ ਕੇ ਉਸ ਨੂੰ ਸੁੱਕਣ ਤੋਂ ਬਚਾਉਂਦੇ ਹਨ। ਉੱਥੇ ਸਾਡੀਆਂ ਅੱਖਾਂ 'ਚ ਇਕ ਟਿਅਰ ਫਿਲਮ ਹੁੰਦੀ ਹੈ ਜਿਸ ਦੀ ਸਭ ਤੋਂ ਬਾਹਰੀ ਪਰਤ ਨੂੰ ਲਿਪਿਟ ਜਾਂ ਆਇਲੀ ਲੇਅਰ ਕਿਹਾ ਜਾਂਦਾ ਹੈ। ਇਹੀ ਲਿਪਿਡ ਲੇਅਰ ਹੰਝੂਆਂ ਦੇ ਜ਼ਿਆਦਾ ਵਹਿਣ, ਗਰਮੀ ਤੇ ਹਵਾ 'ਚ ਹੰਝੂਆਂ ਦੇ ਸੁੱਕਣ ਜਾਂ ਉੱਡਣ ਨੂੰ ਘਟਾਉਂਦੀ ਹੈ। ਲਿਪਿਡ ਜਾਂ ਫਿਰ ਇਹ ਆਇਲੀ ਲੇਅਰ ਹੀ ਅੱਖਾਂ ਦੀ ਪਲਕਾਂ ਨੂੰ ਚਿਕਨਾਹਟ ਦਿੰਦੀ ਹੈ ਜਿਸ ਨਾਲ ਪਲਕਾਂ ਝਪਲਕਾਉਣ 'ਚ ਅਸਾਨੀ ਰਹਿੰਦੀ ਹੈ। ਬਹੁਤੀ ਦੇਰ ਕੰਪਿਊਟਰ 'ਤੇ ਕੰਮ ਕਰਨ ਜਾਂ ਬਹੁਤ ਜ਼ਿਆਦਾ ਟੀਵੀ ਦੇਖਣ ਜਾਂ ਫਿਰ ਲਗਾਤਾਰ AC 'ਚ ਰਹਿਣ ਨਾਲ ਅੱਖਾਂ ਦੀ ਟਿਅਰ ਫਿਲਮ ਪ੍ਰਭਾਵਿਤ ਹੁੰਦੀ ਹੈ ਅਤੇ ਅੱਖਾਂ ਸੁੱਕਣ ਲੱਗਦੀਆਂ ਹਨ। ਇਸੇ ਨੂੰ ਡਰਾਈ ਆਈ ਸਿੰਡ੍ਰੋਮ ਕਿਹਾ ਜਾਂਦਾ ਹੈ।
ਅੱਖਾਂ ਦਾ ਮਾਇਸਚਰਾਈਜ਼ਰ
ਤੁਹਾਨੂੰ ਇਹ ਜਾਣ ਕੇ ਤਾਜ਼ੁਬ ਹੋਵੇਗਾ ਕਿ ਹੰਝੂ ਵੀ ਸਾਡੀਆਂ ਅੱਖਾਂ ਲਈ ਬੇਹੱਦ ਜ਼ਰੂਰੀ ਹਨ। ਅੱਖਾਂ 'ਚ ਮੌਜੂਦ ਲੈਕ੍ਰੀਮਲ ਗਲੈਂਡ ਹੰਝੂ ਬਣਾਉਣ ਦਾ ਕੰਮ ਕਰਦੇ ਹਨ। ਅਸਲ ਵਿਚ ਹੰਝੂ ਸਾਡੀਆਂ ਅੱਖਾਂ ਲਈ ਕੁਦਰਤੀ ਮਾਇਸਚਰਾਈਜ਼ਰ ਵਾਂਗ ਹੁੰਦੇ ਹਨ। ਅੱਖਾਂ ਨੂੰ ਸਿਹਤਮੰਦ ਬਣਾਈ ਰੱਖਣ 'ਚ ਇਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸੇ ਕਾਰਨ ਅੱਖਾਂ ਦੀ ਉੱਪਰੀ ਤਹਿ ਨਮ ਰਹਿੰਦੀ ਹੈ ਅਤੇ ਪਲਕਾਂ ਝਪਕਾਉਣ "ਤੇ ਉਨ੍ਹਾਂ ਨੂੰ ਆਰਾਮ ਮਿਲਦਾ ਹੈ। ਆਈ ਬਾਲਜ਼ ਦੇ ਸੰਚਾਲਨ ਨਾਲ ਹੰਝੂ ਅੱਖਾਂ 'ਚ ਮੌਜੂਦ ਗੰਦਗੀ ਹਟਾਉਣ ਦਾ ਵੀ ਕੰਮ ਕਰਦੇ ਹਨ। ਇਸੇ ਨਮੀ ਕਾਰਨ ਆਈ ਬਾਲਜ਼ ਨੂੰ ਆਕਸੀਜਨ ਤੇ ਹੋਰ ਪੋਸ਼ਕ ਤੱਤ ਮਿਲਦੇ ਹਨ। ਹੰਝੂਆਂ 'ਚ ਮੌਜੂਦ ਐਂਜਾਇਮ ਅੱਖਾਂ ਨੂੰ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਅੱਖਾਂ 'ਚੋਂ ਹੰਝੂ ਨਿਕਲਣਾ ਇਕ ਸੁਭਾਵਿਕ ਪ੍ਰਕਿਰਿਆ ਹੈ। ਰੋਜ਼ਾਨਾ ਸਾਡੀਆਂ ਅ4ਖਾਂ 'ਚੋਂ ਹੰਝੂ ਨਿਕਲਦੇ ਰਹਿੰਦੇ ਹਨ ਅਤੇ ਪਲਕਾਂ ਦੇ ਹੇਠਲੇ ਕੋਨੇ ਤੋਂ ਛਣ ਕੇ ਨੱਕ 'ਚ ਚਲੇ ਜਾਂਦੇ ਹਨ ਪਰ ਕਦੀ-ਕਦਾਈਂ ਅੱਖਾਂ 'ਚ ਰੁੱਖਾਪਣ ਆਉਣ ਲੱਗਦਾ ਹੈ। ਅਜਿਹੇ ਸਥਿਤੀ 'ਚ ਲੈਕ੍ਰੀਮਲ ਗਲੈਂਡ ਨਾਲ ਹੰਝੂਆਂ ਦਾ ਸਿਕ੍ਰੀਸ਼ਨ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਸੁੱਕਣ ਦੀ ਗਤੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਅੱਖਾਂ 'ਚ ਕਿਰਕਿਰੀ, ਸਾੜ ਤੇ ਚੋਭ ਮਹਿਸੂਸ ਹੁੰਦੀ ਹੈ। ਕਈ ਵਾਰ ਉੱਪਰੀ ਪਲਕਾਂ 'ਚ ਇਨਫੈਕਸ਼ਨ ਵੀ ਹੋ ਜਾਂਦੀ ਹੈ। ਅਜਿਹੀ ਸਮੱਸਿਆ ਨੂੰ ਏਵੇਪੋਰੇਟਿਵ ਟਿਅਰ ਡੈਫੀਸ਼ਿਐਂਸੀ ਕਿਹਾ ਜਾਂਦਾ ਹੈ।
ਬਚਾਅ ਤੇ ਇਲਾਜ
- ਘਰੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਚੰਗੀ ਕੁਆਲਿਟੀ ਦੇ ਸਨਗਲਾਸ ਪਹਿਨੋ।
- ਆਮ ਤੌਰ 'ਤੇ ਅੱਖਾਂ ਦੀ ਨਮੀ ਵਧਾਉਣ ਵਾਲੇ ਆਈ ਡ੍ਰਾਪਸ ਨਾਲ ਡਰਾਈ ਆਈਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
- ਕੰਪਿਊਟਰ 'ਤੇ ਕੰਮ ਕਰਦੇ ਜਾਂ ਪੜ੍ਹਦੇ ਸਮੇਂ ਹਰ ਇਕ ਘੰਟੇ ਦੇ ਅੰਤਰਾਲ 'ਤੇ ਦੋ ਮਿੰਟ ਲਈ ਆਪਣੀਆਂ ਅੱਖਾਂ ਬੰਦ ਕਰੋ।
- ਆਪਣੇ ਮਨ ਨਾਲ ਦਵਾਈਆਂ ਦਾ ਸੇਵਨਾ ਨਾ ਕਰੋ ਕਿਉਂਕਿ ਕੁਝ ਦਵਾਈਆਂ ਦੇ ਸਾਈਡ ਇਫੈਕਟ ਨਾਲ ਅੱਖਾਂ ਦੀ ਨਮੀ ਸੁੱਕਣ ਲੱਗਦੀ ਹੈ।
- ਓਮੈਗਾ-3 ਫੈਟੀ ਐਸਿਡ ਅੱਖਾਂ ਲਈ ਬੇਹੱਦ ਜ਼ਰੂਰੀ ਹੈ। ਮੱਛੀ, ਅਖਰੋਟ, ਬਾਦਾਮ ਤੇ ਫਲੈਕਸਸੀਡ 'ਚ ਇਹ ਤੱਤ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
- ਜੇਕਰ ਕੋਈ ਤਕਲੀਫ਼ ਨਾ ਹੋਵੇ ਤਾਂ ਵੀ ਘੱਟੋ-ਘਟ ਸਾਲ 'ਚ ਇਕ ਵਾਰ ਰੂਟੀਨ ਆਈ ਚੈਕਅਪ ਜ਼ਰੂਰ ਕਰਵਾਓ ਤੇ ਡਾਕਟਰ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੋ।
- ਜੇਕਰ ਕਾਂਟੈਕਟ ਲੈਨਜ਼ ਦਾ ਇਸਤੇਮਾਲ ਕਰਦੀਆਂ ਹਨ ਤਾਂ ਉਸ ਨੂੰ ਨਿਯਮਤ ਰੂਪ 'ਚ ਚੰਗੀ ਤਰ੍ਹਾਂ ਸਾਫ਼ ਕਰੋ। ਬਿਹਤਰ ਇਹੀ ਹੋਵੇਗਾ ਤੁਸੀਂ ਚੰਗੀ ਕੁਆਲਟੀ ਦਾ ਡਿਸਪੋਜ਼ੇਬਲ ਕੰਟੈਕਟ ਲੈਨਜ਼ ਦਾ ਇਸਤੇਮਾਲ ਕਰਨ।
- ਆਪਣੇ ਭੋਜਨ 'ਚ ਅਜਿਹੀਆਂ ਚੀਜ਼ਾਂ ਸ਼ਾਮਲਕ ਰੋ ਜਿਨ੍ਹਾਂ ਵਿਚ ਐਂਟੀ ਆਕਸੀਡੈਂਟ ਤੱਤ ਅਤੇ ਵਿਟਾਮਿਨ ਏ ਲੋੜੀਂਦੀ ਮਾਤਰਾ 'ਚ ਮੌਜੂਦ ਹੋਣ। ਇਸ ਦੇ ਲਈ ਸੰਤਰਾ, ਪਪੀਤਾ, ਅੰਬ, ਨਿੰਬੂ ਅਤੇ ਟਮਾਟਰ ਆਦਿ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
from Punjabi News -punjabi.jagran.com https://ift.tt/2yueUGs
via IFTTT
No comments:
Post a Comment