ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਨਾਵ ਜਬਰ ਜਨਾਹ ਪੀੜਤਾ ਦੇ ਚਾਚੇ ਨੂੰ ਤੇਹਾੜ ਜੇਲ੍ਹ 'ਚ ਭੇਜਣ ਦਾ ਆਦੇਸ਼ ਦਿੱਤਾ ਹੈ। ਪੀੜਤਾ ਨੂੰ ਦਿੱਲੀ ਏਅਰਲਿਫਟ ਕਰਨ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ, ਇਸ 'ਤੇ ਫ਼ੈਸਲਾ ਸੋਮਵਾਰ ਨੂੰ ਕੀਤਾ ਜਾਵੇਗਾ। ਪੀੜਤਾ ਦੀ ਮਾਂ ਨੇ ਸੁਪਰੀਮ ਕੋਰਟ 'ਚ ਜਾਣਕਾਰੀ ਦਿੱਤੀ ਕਿ ਉਹ ਆਪਣੀ ਬੇਟੀ ਦਾ ਇਲਾਜ ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ 'ਚ ਹੀ ਜਾਰੀ ਰੱਖਣਾ ਚਾਹੁੰਦੀ ਹੈ। ਉਹ ਉਸ ਨੂੰ ਇਲਾਜ ਲਈ ਦਿੱਲੀ ਸ਼ਿਫ਼ਟ ਨਹੀਂ ਕਰਨਾ ਚਾਹੁੰਦੀ। ਸੁਪਰੀਮ ਕੋਰਟ ਨੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੂੰ ਪੀੜਤਾ ਦੀ ਪਛਾਣ ਲੁਕਾਉਣ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਾਲੇ ਲਖਨਊ 'ਚ ਹੀ ਪੀੜਤਾ ਦਾ ਇਲਾਜ ਹੋਣ ਦਿੱਤਾ ਜਾਵੇ, ਜੇਕਰ ਜ਼ਰੂਰਤ ਪਈ ਤਾਂ ਟਰਾਂਸਫਰ ਲਈ ਕਿਹਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨਾਵ ਜਬਰ ਜਨਾਹ ਕਾਂਡ 'ਚ ਜਲਦ ਨਿਆਂ ਕਰਨ ਲਈ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸਰਬਉੱਚ ਅਦਾਲਤ ਨੇ ਪੀੜਤਾ ਦੀ ਚਿੱਠੀ ਤੇ ਉਸ ਦੀ ਮਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮਾਮਲੇ ਨਾਲ ਸਬੰਧਤ ਪੰਜਾਂ ਕੇਸਾਂ ਨੂੰ ਲਖਨਊ ਦੀ ਸੀਬੀਆਈ ਅਦਾਲਤ ਤੋਂ ਦਿੱਲੀ ਦੀ ਅਦਾਲਤ ਟਰਾਂਸਫਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਐਤਵਾਰ ਨੂੰ ਹੋਏ ਹਾਦਸੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੱਤ ਦਿਨਾਂ 'ਚ ਪੂਰੀ ਕਰਨ ਦਾ ਹੁਕਮ ਦਿੱਤਾ ਹੈ।
from Punjabi News -punjabi.jagran.com https://ift.tt/2SYhL41
via IFTTT
No comments:
Post a Comment