ਜੇਐੱਨਐੱਨ, ਪਾਣੀਪਤ/ਜਿੰਦ : ਹਰਿਆਣਾ 'ਚ ਪੰਜ ਬੱਚਿਆਂ ਦੀ ਹੱਤਿਆ ਦੀ ਵਾਰਦਾਤ ਸਾਹਮਣੇ ਆਈ ਹੈ। ਹੱਤਿਆ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦਾ ਆਪਣਾ ਹੀ ਪਿਓ ਹੈ। ਚਾਰ ਮਾਸੂਮ ਕੁੜੀਆਂ ਤੇ ਇਕ ਬੇਟੇ ਦੀ ਹੱਤਿਆ ਦਾ ਗੁਨਾਹ ਬਾਰ ਨੇ ਖ਼ੁਦ ਕਬੂਲਿਆ। ਪੰਚਾਇਤ 'ਚ ਜਾ ਕੇ ਉਸ ਨੇ ਪ੍ਰਧਾਨ ਦੇ ਭਰਾ ਦੇ ਸਾਹਮਣੇ ਹੱਤਿਆ ਕਰਨ ਦੀ ਗੱਲ ਕਹੀ। ਇਸ ਦੀ ਸੂਚਨਾ ਕੁਝ ਹੀ ਦੇਰ 'ਚ ਪਿੰਡ ਵਾਲਿਆਂ 'ਚ ਪਹੁੰਚ ਗਈ। ਦੇਰ ਰਾਤ ਤਕ ਪਿੰਡ ਵਾਸੀਆਂ ਦੀ ਭੀੜ ਜਮ੍ਹਾਂ ਰਹੀ।
ਦਰਅਸਲ, ਜਿੰਦ ਦੇ ਪਿੰਡ ਡਿਡਵਾੜਾ 'ਚ ਨਹਿਰ 'ਚ ਪੰਜ ਦਿਨ ਪਹਿਲਾਂ ਮ੍ਰਿਤਕ ਮਿਲੀਆਂ ਦੋ ਕੁੜੀਆਂ ਨੂੰ ਉਨ੍ਹਾਂ ਦੇ ਪਿਤਾ ਨੇ ਹੀ ਮਾਰ ਕੇ ਸੁੱਟ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਆਪਣੇ ਤਿੰਨ ਹੋਰ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਚੁੱਕਿਆ ਹੈ। ਇਹ ਖੁਲਾਸਾ ਉਸ ਨੇ ਵੀਰਵਾਰ ਨੂੰ ਖ਼ੁਦ ਪਿੰਡਵਾਸੀਆਂ ਤੇ ਸਰਪੰਚ ਦੇ ਭਰਾ ਦੇ ਸਾਹਮਣੇ ਕੀਤਾ ਹੈ। ਦੇਰ ਰਾਤ ਤਕ ਉਸ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਸੀ।
15 ਜੁਲਾਈ ਨੂੰ ਲਾਪਤਾ ਹੋਈ ਸੀ ਕੁੜੀਆਂ
ਬੀਤੀ 15 ਜੁਲਾਈ ਦੀ ਰਾਤ ਨੂੰ ਮਜ਼ਦੂਰ 30 ਸਾਲ ਜੁਮਾਦੀਨ ਦੀਆਂ ਦੋ ਕੁੜੀਆਂ ਮੁਸਕਾਨ (11) ਤੇ ਨਿਸ਼ਾ (7) ਲਾਪਤਾ ਹੋ ਗਈ ਸੀ। ਤਿੰਨ ਦਿਨ ਬਾਅਦ ਉਨ੍ਹਾਂ ਦੀ ਲਾਸ਼ ਨਹਿਰ 'ਚ ਮਿਲੀ ਸੀ। ਵੀਰਵਾਰ ਨੂੰ ਜੁਮਾਦੀਨ ਪਿੰਡ ਦੇ ਸਰਪੰਚ ਸੰਜੀਵ ਦੇ ਭਰਾ ਪ੍ਰਮੋਦ ਨੇੜੇ ਗਿਆ ਤੇ ਕਿਹਾ ਕਿ ਉਸ ਨੇ ਹੀ ਦੋਵਾਂ ਕੁੜੀਆਂ ਨੂੰ ਨਹਿਰ 'ਚ ਸੁੱਟਿਆ ਸੀ। ਇਸ ਨਾਲ ਸਰਪੰਚ ਤੇ ਪਿੰਡ ਵਾਸੀ ਹੈਰਾਨ ਰਹਿ ਗਏ। ਜੁਮਾਦੀਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੇ ਦੋ ਬੇਟੇ ਤੇ ਇਕ ਬੇਟੀ ਨੂੰ ਮਾਰ ਚੁੱਕਿਆ ਹੈ।
from Punjabi News -punjabi.jagran.com https://ift.tt/2D60nqc
via IFTTT
No comments:
Post a Comment