ਜੇਐੱਨਐੱਨ, ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਰਟੌਲ 'ਚ ਨਾਜਾਇਜ਼ ਦੇਸੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਹਾਲਾਂਕਿ ਇਹ ਘਟਨਾ ਇਕ ਹਫਤਾ ਪਹਿਲਾਂ ਦੀ ਹੈ। ਪੀੜਤ ਪਰਿਵਾਰਾਂ ਨੇ ਵੀ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਦੀ ਲਾਸ਼ਾਂ ਦਾ ਸਸਕਾਰ ਕਰ ਦਿੱਤਾ। ਹੁਣ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਦਰਅਸਲ, ਪਿੰਡ ਰਟੌਲ 'ਚ ਕਥਿਤ ਤੌਰ 'ਤੇ ਸ਼ਰਾਬ ਸਮੱਗਲਰ ਦੇਸੀ ਸ਼ਰਾਬ ਤਿਆਰ ਕਰ ਕੇ ਵੇਚਦੇ ਹਨ। ਪਿਛਲੀ 16 ਜੁਲਾਈ ਨੂੰ ਪਿੰਡ ਦੀ ਸੱਥ ਕੋਲ ਦਰੱਖ਼ਤ ਹੇਠਾਂ ਘੜਾ ਲਾ ਕੇ ਸ਼ਰਾਬ ਵੇਚੀ ਗਈ। ਸ਼ਰਾਬ ਪੀਣ ਨਾਲ 48 ਸਾਲਾ ਰੌਣਕ ਸਿੰਘ, 50 ਸਾਲਾ ਮਜ਼ਦੂਰ ਜੋਗਿੰਦਰ ਸਿੰਘ, 27 ਸਾਲਾ ਨੌਜਵਾਨ ਸੁਰਜੀਤ ਸਿੰਘ ਦੀ ਮੌਤ ਹੋ ਗਈ। ਉਥੇ ਬੀਐੱਸਐੱਫ ਦੀ ਨੌਕਰੀ ਛੱਡ ਕੇ ਆਏ ਰਵਿੰਦਰ ਸਿੰਘ ਉਰਫ ਬਿੱਟੂ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਛੇ ਦਿਨਾਂ ਬਾਅਦ ਹਸਪਤਾਲ ਤੋਂ ਘਰ ਪਰਤੇ ਰਵਿੰਦਰ ਸਿੰਘ ਬਿੱਟੂ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ। ਬਿੱਟੂ ਦੀ ਮਾਂ ਬਲਵਿੰਦਰ ਕੌਰ, ਪਤਨੀ ਗੁਰਜੀਤ ਕੌਰ ਤੇ ਭਰਾ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਪੰਚ ਸੁਖਜਿੰਦਰ ਸਿੰਘ ਸੁੱਖ, ਪਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ ਨੇ ਕਿਹਾ ਕਿ ਤਿੰਨ ਮੌਤਾਂ ਹੋਈਆਂ ਹਨ। ਪਰ ਪਿੰਡ ਵਾਸੀਆਂ ਕੋਲੋਂ ਇਹ ਗਲਤੀ ਹੋ ਗਈ ਕਿ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ।
ਪੀੜਤਾਂ ਨੇ ਪੁਲਿਸ ਨੂੰ ਨਹੀਂ ਦਿੱਤੀ ਸੂਚਨਾ : ਡੀਐੱਸਪੀ
ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਰਟੌਲ ਦੇ ਕਿਸੇ ਵੀ ਵਿਅਕਤੀ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ। ਹੁਣ ਸ਼ਿਕਾਇਤ ਮਿਲੀ ਹੈ। ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਮਹੀਨੇ ਉਕਤ ਇਲਾਕੇ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਐੱਸਡੀਐੱਮ ਕਰਨਗੇ ਮਾਮਲੇ ਦੀ ਜਾਂਚ : ਡੀਸੀ
ਡੀਸੀ ਕੁਲਵੰਤ ਸਿੰਘ ਧੁਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਜਾਂਚ ਲਈ ਐੱਸਡੀਐੱਮ ਰਜਨੀਸ਼ ਅਰੋੜਾ ਦੀ ਡਿਊਟੀ ਲਾਈ ਜਾ ਰਹੀ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਪਿੰਡ ਵਾਸੀਆਂ ਦੇ ਬਿਆਨ ਲੈ ਕੇ ਰਿਪੋਰਟ ਦੇਣ।
from Punjabi News -punjabi.jagran.com https://ift.tt/2ZVopgi
via IFTTT
No comments:
Post a Comment