ਜੇਐੱਨੈਐੱਨ, ਅੰਮਿ੍ਤਸਰ : ਖਿਲਚੀਆਂ ਥਾਣੇ ਅਧੀਨ ਪੈਂਦੇ ਥੋਬਿਆਂ ਪਿੰਡ ਵਿਚ ਪਤੀ ਨੇ ਆਪਣੀ ਭੈਣ ਨਾਲ ਮਿਲ ਕੇ ਧੋਖੇ ਨਾਲ ਵਿਆਹੁਤਾ ਦਾ ਗਰਭਪਾਤ ਕਰਵਾ ਦਿੱਤਾ। ਇਨਫੈਕਸ਼ਨ ਹੋਣ ਕਾਰਨ ਉਸ ਦੀ ਵੀਰਵਾਰ ਰਾਤ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ, ਜਦਕਿ ਮੁਲਜ਼ਮ ਅਜੇ ਫ਼ਰਾਰ ਹਨ।
ਲੁਧਿਆਣਾ ਵਾਸੀ ਸੁਖਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਜੋਤੀ ਦਾ ਵਿਆਹ ਪੰਜ ਸਾਲ ਪਹਿਲਾਂ ਗੁਰਪ੍ਰਰੀਤ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਜੋਤੀ ਨੇ ਧੀ ਨੂੰ ਜਨਮ ਦਿੱਤਾ ਪਰ ਜਵਾਈ ਨੂੰ ਪੁੱਤ ਚਾਹੀਦਾ ਸੀ। ਇਸ ਖਾਤਰ ਜੋਤੀ ਨੂੰ ਤੰਗ ਕੀਤਾ ਜਾਂਦਾ ਸੀ। ਇਸ ਬਾਰੇ ਜੋਤੀ ਆਪਣੀ ਮਾਂ ਹਰਜੀਤ ਕੌਰ ਨਾਲ ਅਕਸਰ ਗੱਲ ਕਰਦੀ ਸੀ। ਬੀਤੇ ਦਿਨੀਂ ਉਨ੍ਹਾਂ ਨੂੰ ਪਤਾ ਚਲਾ ਕਿ ਜੋਤੀ ਚਾਰ ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦਾ ਪਤੀ ਤੇ ਨਣਾਨ ਉਸ ਨੂੰ ਤਰਨਤਾਰਨ ਦੇ ਇਕ ਗਰਭਪਾਤ ਕੇਂਦਰ ਵਿਚ ਲਿਜਾ ਕੇ ਗਰਭਪਾਤ ਕਰਵਾਉਣ ਦਾ ਦਬਾਅ ਬਣਾ ਰਹੇ ਹਨ। 16 ਜੁਲਾਈ ਨੂੰ ਦੋਵੇਂ ਝੂਠ ਬੋਲ ਕੇ ਉਨ੍ਹਾਂ ਦੀ ਧੀ ਨੂੰ ਗਰਭਪਾਤ ਕਰਵਾਉਣ ਲਈ ਤਰਨਤਾਰਨ ਲੈ ਗਏ। ਵਾਰ-ਵਾਰ ਵਿਰੋਧ ਦੇ ਬਾਵਜੂਦ ਜੋਤੀ ਦਾ ਗਰਭਪਾਤ ਕਰਵਾ ਦਿੱਤਾ। ਇਸ ਕਾਰਨ ਜੋਤੀ ਦੇ ਸਰੀਰ ਵਿਚ ਇਨਫੈਕਸ਼ਨ ਹੋ ਗਈ ਤੇ ਸਿਹਤ ਵਿਗੜਦੀ ਗਈ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਵੀਰਵਾਰ ਰਾਤ ਜੋਤੀ ਦੀ ਮੌਤ ਹੋ ਗਈ।
ਲੁਧਿਆਣਾ ਵਾਸੀ ਸੁਖਪਾਲ ਸਿੰਘ ਦੇ ਬਿਆਨ 'ਤੇ ਖਿਲਚੀਆਂ ਥਾਣੇ ਦੀ ਪੁਲਿਸ ਨੇ ਥੋਬਿਆਂ ਪਿੰਡ ਵਾਸੀ ਪਤੀ ਗੁਰਪ੍ਰਰੀਤ ਸਿੰਘ ਤੇ ਨਣਾਨ ਸਰਹਾਲੀ ਵਾਸੀ ਵੀਰੋ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
from Punjabi News -punjabi.jagran.com https://ift.tt/3hFsU4V
via IFTTT
No comments:
Post a Comment