ਤਰਸੇਮ ਚਾਨਣਾ, ਫ਼ਰੀਦਕੋਟ : ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਗਿ੍ਫ਼ਤਾਰ ਕਰਨ ਲਈ ਡਿਊਟੀ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਵਿਚੋਂ ਵਾਰੰਟ ਹਾਸਲ ਕੀਤੇ ਸਨ। ਇਸ 'ਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਜਾਂਚ ਟੀਮ ਇਨ੍ਹਾਂ ਮੁਲਜ਼ਮਾਂ ਦੀ ਭਾਲ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਛਾਪੇ ਮਾਰ ਚੁੱਕੀ ਹੈ ਪਰ ਉਹ ਅਜੇ ਤਕ ਨਹੀ ਲੱਭੇ। ਇਹ ਸਾਰੇ ਹੁਣ ਹਰਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ। ਅਦਾਲਤ ਦੇ ਹੁਕਮਾਂ ਮੁਤਾਬਕ ਇਨ੍ਹਾਂ ਤਿੰਨਾਂ ਨੂੰ 23 ਜੁਲਾਈ ਤਕ ਗਿ੍ਫ਼ਤਾਰ ਕੀਤਾ ਜਾਣਾ ਸੀ ਪਰ ਕੋਈ ਵੀ ਵਿਅਕਤੀ ਜਾਂਚ ਟੀਮ ਦੇ ਹੱਥ ਨਹੀਂ ਲੱਗਾ। ਇਨ੍ਹਾਂ ਦੀ ਬੇਅਦਬੀ ਕਾਂਡ ਵਿਚ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ। ਹੁਣ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ ਦੀ ਗਿ੍ਫ਼ਤਾਰੀ ਲਈ 3 ਅਗਸਤ ਤਕ ਵਾਰੰਟ ਜਾਰੀ ਕਰ ਦਿੱਤੇ ਹਨ।
from Punjabi News -punjabi.jagran.com https://ift.tt/2OPNbbx
via IFTTT
Friday, July 24, 2020
ਜਾਂਚ ਟੀਮ ਹੱਥ ਨਹੀਂ ਲੱਗੇ ਡੇਰੇ ਦੇ ਕੌਮੀ ਕਮੇਟੀ ਮੈਂਬਰ, ਗਿ੍ਫ਼ਤਾਰੀ ਲਈ 3 ਅਗਸਤ ਤਕ ਵਾਰੰਟ ਜਾਰੀ
Subscribe to:
Post Comments (Atom)
No comments:
Post a Comment