ਨਈ ਦੁਨੀਆ : ਬਾਬਾ ਅਮਰਨਾਥ ਦੀ ਪਵਿੱਤਰ ਛੜੀ ਮੁਬਾਰਕ ਦੇ ਪਵਿੱਤਰ ਗੁਫ਼ਾ ਵੱਲ ਪ੍ਰਸਥਾਨ ਕਰਨ ਨੂੰ ਲੈ ਕੇ ਤਾਰੀਕ ਤੈਅ ਨਾ ਹੋਣ ਨੂੰ ਲੈ ਕੇ ਅਜੇ ਵੀ ਸ਼ੰਸ਼ੇ ਕਾਇਮ ਹਲ। ਦਸ਼ਨਾਮੀ ਅਖਾੜਾ ਦੇ ਮਹੰਤ ਦਪਿੰਦਰ ਗਿਰੀ ਦੀ ਅਗਵਾਈ ਵਿਚ ਪਵਿੱਤਰ ਛੜੀ ਮੁਬਾਰਕ ਨੂੰ ਪਹਿਲਾਂ ਤੈਅ ਕੀਤੇ ਪ੍ਰੋਗਰਾਮ ਤਹਿਤ 29 ਜੁਲਾਈ ਨੂੰ ਪਵਿੱਤਰ ਗੁਫ਼ਾ ਲਈ ਪ੍ਰਸਥਾਨ ਕਰਨਾ ਹੈ। ਇਸ ਦੌਰਾਨ ਸ਼ਨੀਵਾਰ 25 ਜੁਲਾਈ ਨੂੰ ਨਾਗਪੰਚਮੀ ਦੇ ਤਿਉਹਾਰ ’ਤੇ ਪਵਿੱਤਰ ਛੜੀ ਦਾ ਦਸ਼ਨਾਮੀ ਅਖਾਡ਼ਾ ਸਥਿਤ ਸ੍ਰੀ ਅਮਰੇਸ਼ਵਰ ਮੰਦਰ ਵਿਚ ਪੂਜਨ ਹੋਵੇਗਾ।
ਕੋਵਿਡ 19 ਤੋਂ ਪੈਦਾ ਹੋਏ ਹਾਲਾਤ ਇਸ ਵਾਰ ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਸਲਾਨਾ ਤੀਰਥ ਯਾਤਰਾ ਨੂੰ ਆਮ ਸ਼ਰਧਾਲੂਆਂ ਲਈ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਪਵਿੱਤਰ ਛੜੀ ਮੁਬਾਰਕ ਨੂੰ ਪਵਿੱਤਰ ਗੁਫ਼ਾ ਦੀ ਤੀਰਥ ਯਾਤਰਾ ਅਤੇ ਸਾਰੀਆਂ ਧਾਰਮਕ ਕਿਰਿਆਵਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਬਾਵਜੂਦ ਪਵਿੱਤਰ ਛੜੀ ਮੁਬਾਰਕ ਦੇ ਪਵਿੱਤਰ ਗੁਫ਼ਾ ਲਈ ਪ੍ਰਸਥਾਨ ਕਰਨ ਦੇ ਸੰਦਰਭ ਵਿਚ ਪ੍ਰਸ਼ਾਸਨ ਨੇ ਦਸ਼ਨਾਮੀ ਅਖਾੜਾ ਦੇ ਮਹੰਤ ਗਿਰੀ ਨੂੰ ਸ਼ੁੱਕਰਵਾਰ ਦੇਰ ਰਾਤ ਤਕ ਸੂਚਿਤ ਨਹੀਂ ਕੀਤਾ ਸੀ। ਦਸ਼ਨਾਮੀ ਅਖਾੜਾ ਨਾਲ ਜੁੜੇ ਲੋਕਾਂ ਮੁਤਾਬਕ ਛੜੀ ਮੁਬਾਰਕ ਨੂੰ 29 ਜੁਲਾਈ ਨੂੰ ਰਵਾਨਾ ਹੋਣਾ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਇਸ ਸੰਦਰਭ ਵਿਚ ਸੋਮਵਾਰ ਤਕ ਆਪਣੀਆਂ ਤਿਆਰੀਆਂ ਤੋਂ ਜਾਣੂ ਕਰਵਾ ਦੇਵੇਗਾ।
from Punjabi News -punjabi.jagran.com https://ift.tt/3hEktqt
via IFTTT
No comments:
Post a Comment